ਟੀਈਟੀ ਨੂੰ ਰੱਦ ਕਰਵਾਉਣ ਲਈ ਸੀਐੱਮ ਨਾਇਬ ਸੈਣੀ ਨੂੰ ਮੰਗ ਪੱਤਰ ਦਿੱਤਾ
ਟੀਈਟੀ ਨੂੰ ਰੱਦ ਕਰਵਾਉਣ ਲਈ ਸੀਐਮ ਨਾਇਬ ਸੈਣੀ ਨੂੰ ਮੰਗ ਪੱਤਰ ਦਿੱਤਾ
Publish Date: Mon, 09 Mar 2026 05:57 PM (IST)
Updated Date: Tue, 10 Mar 2026 04:07 AM (IST)

ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : 3582 ਅਧਿਆਪਕ ਯੂਨੀਅਨ ਦੇ ਪ੍ਰਧਾਨ ਰਾਜਪਾਲ ਖਨੌਰੀ ਤੇ ਅਮਨਦੀਪ ਖਨੌਰੀ ਦੀ ਅਗਵਾਈ ਵਿਚ ਇਕ ਵਫਦ ਨੇ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਨੂੰ ਮਿਲਿਆ। ਵਫਦ ਵਿਚ ਸਾਮਲ ਆਗੂਆਂ ਨੇ ਟੀਈਟੀ ਨੂੰ ਰੱਦ ਕਰਵਾਉਣ ਲਈ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਨਾਮ ਦਾ ਮੰਗ ਪੱਤਰ ਸੌਂਪਿਆ। ਵਫਦ ਵਿਚ ਸ਼ਾਮਲ ਆਗੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਪ੍ਰਮੋਸ਼ਨ ਦੀ ਉਡੀਕ ਕਰ ਰਹੇ ਅਧਿਆਪਕਾਂ ਤੇ ਸਰਕਾਰ ਨੇ ਟੀਈਟੀ ਦੀ ਸ਼ਰਤ ਲਾ ਦਿੱਤੀ ਹੈ ਜੋ ਕਿ ਸਰਾਸਰ ਗਲਤ ਹੈ ਅਤੇ ਅਧਿਆਪਕਾਂ ਨਾਲ ਧੱਕਾ ਹੈ। ਆਗੂਆਂ ਨੇ ਕਿਹਾ ਕਿ ਅਧਿਆਪਕ ਆਪਣੀ ਯੋਗਤਾ ਪਹਿਲਾਂ ਹੀ ਸਾਬਿਤ ਕਰ ਚੁੱਕੇ ਹਨ, ਇਸ ਲਈ ਪ੍ਰਮੋਸ਼ਨ ਲਈ ਈਟੀਟੀ ਦੀ ਸ਼ਰਤ ਬਿਲਕੁਲ ਗ਼ੈਰ ਵਾਜਬ ਅਤੇ ਬੇਲੋੜੀ ਹੈ। ਆਗੂਆਂ ਨੇ ਮੁੱਖ ਮੰਤਰੀ ਹਰਿਆਣਾ ਨਾਇਬ ਸੈਣੀ ਦੇ ਰਾਹੀ ਯੂਨੀਅਨ ਕੈਬਿਨੇਟ ਮੰਤਰੀ ਧਰਮੇਂਦਰ ਪ੍ਰਧਾਨ ਦੇ ਨਾਮ ਦਾ ਮੰਗ ਪੱਤਰ ਦਿੱਤਾ। ਵਫਦ ਵਿਚ ਸ਼ਾਮਲ ਡੀਪੀਈ 873 ਯੂਨੀਅਨ ਦੇ ਪ੍ਰਧਾਨ ਕੇਸ਼ਵ ਕੋਹਲੀ ਨੇ ਕਿਹਾ ਕਿ ਅਧਿਆਪਕਾਂ ’ਤੇ ਲਾਈ ਗਈ ਟੀਈਟੀ ਦੀ ਸ਼ਰਤ ਬਿਲਕੁਲ ਗਲਤ ਹੈ ਤੇ ਯੂਨੀਅਨ ਕੈਬਿਨੇਟ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਕੀ ਤੁਰੰਤ ਟੀਈਟੀ ਦੀ ਸ਼ਰਤ ਨੂੰ ਰੱਦ ਕੀਤਾ ਜਾਵੇ ਜਾਂ ਇਸ ਵਿਚ ਸੋਧ ਕੀਤੀ ਜਾਵੇ ਤਾਂ ਕਿ ਪ੍ਰਮੋਸ਼ਨਾਂ ਦਾ ਕੰਮ ਜਲਦੀ ਨੇਪਰੇ ਚੜ੍ਹ ਸਕੇ। ਜੇਕਰ ਅਜਿਹਾ ਨਾ ਹੋਇਆ ਤਾਂ ਅਧਿਆਪਕ ਵਰਗ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ। ਇਸ ਮੌਕੇ ਸੀਪੀਐੱਫ ਦੇ ਪ੍ਰਧਾਨ ਸੁਖਜੀਤ ਸਿੰਘ, ਜਸਪਾਲ ਸਿੰਘ, ਜਸਵੀਰ ਸਿੰਘ ਸਰਾਓ, ਜਸਵਿੰਦਰ ਸਿੰਘ ਸੋਜਾ, ਦੀਪਕ ਕੁਮਾਰ, ਹਿਮਾਂਸ਼ੂ ਸ਼ਰਮਾ, ਦੀਪਕ ਸ਼ਰਮਾ, ਰਾਹੁਲ ਗਰੋਵਰ, ਸੰਗਤ ਰਾਮ ਬੱਗੀ ਅਤੇ ਭੁਪਿੰਦਰ ਸਿੰਘ ਸਹੋਤਾ ਸ਼ਾਮਿਲ ਸਨ।