ਸ਼ਾਹ ਦੀ ਰੈਲੀ ਦੌਰਾਨ ਭਾਰੀ ਗਿਣਤੀ ਵਿੱਚ ਵਰਕਰ ਕਰਨਗੇ ਸ਼ਿਰਕਤ: ਜੇਜੀ
ਸ਼ਾਹ ਦੀ ਰੈਲੀ ਦੌਰਾਨ ਭਾਰੀ ਗਿਣਤੀ ਵਿੱਚ ਵਰਕਰ ਕਰਨਗੇ ਸ਼ਿਰਕਤ: ਜੇਜੀ
Publish Date: Sat, 28 Feb 2026 03:59 PM (IST)
Updated Date: Sat, 28 Feb 2026 04:01 PM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਸੇ ਤਰ੍ਹਾਂ ਪੂਰੇ ਪੰਜਾਬ ਵਿੱਚ ਸਿਆਸੀ ਲੀਡਰਾਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਜਿਸਦੇ ਚਲਦਿਆਂ ਹਲਕਾ ਦਿੜ੍ਹਬਾ ਦੇ ਪਿੰਡਾਂ ਵਿੱਚ ਚੋਣਾਂ ਪ੍ਰਤੀ ਸਰਗਰਮੀਆਂ ਵਿੱਚ ਵਾਧਾ ਹੋਇਆ ਹੈ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਨਜ਼ਦੀਕੀ ਕਮਲਜੀਤ ਕੌਰ ਸਾਬਕਾ ਸਰਪੰਚ ਗੋਬਿੰਦਗੜ੍ਹ ਜੇਜੀਆਂ ਅਤੇ ਉਨ੍ਹਾਂ ਦੇ ਪਤੀ ਯੂਥ ਆਗੂ ਆਗੂ ਲੱਖੀ ਜੇਜੀ ਨੇ ਆਪਣੇ ਹਲਕੇ ਦੇ ਪਿੰਡਾਂ ਅੰਦਰ ਆਪਣੀ ਹਾਜ਼ਰੀ ਵਿੱਚ ਵਾਧਾ ਦਰਸਾਇਆ ਹੈ। ਜ਼ਿਕਰਯੋਗ ਹੈ ਕਿ ਇਹ ਜੋੜਾ ਪਿਛਲੇ ਲੰਬੇ ਸਮੇਂ ਤੋਂ ਸਿਆਸਤ ਨਾਲ ਜੁੜਿਆ ਹੋਇਆ ਹੈ ਅਤੇ ਹਲਕੇ ਦੀ ਹਰੇਕ ਸਰਗਰਮੀ ਵਿੱਚ ਯੋਗਦਾਨ ਪਾਉਂਦਾ ਆ ਰਿਹਾ ਹੈ। ਪਿਛਲੇ ਦਿਨੀਂ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨਾਲ ਮੁਲਾਕਾਤ ਕੀਤੀ ਅਤੇ ਬੀਬੀ ਨੇ ਇਨ੍ਹਾਂ ਨੂੰ ਹਲਕੇ ਦੀ ਸੇਵਾ ਕਰਨ ਲਈ ਕਿਹਾ। ਕਮਲਜੀਤ ਕੌਰ ਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਲੋਕਾਂ ਦੀ ਸੇਵਾ ’ਚ ਮੌਜੂਦ ਹਨ। ਉਨ੍ਹਾਂ ਦੀ ਇੱਛਾ ਹੈ ਕਿ ਆਉਣ ਵਾਲਾ ਸਮਾਂ ਵੀ ਲੋਕਾਂ ਦੀ ਸੇਵਾ ਵਿੱਚ ਹੀ ਗੁਜ਼ਰੇ। ਉਨ੍ਹਾਂ ਕਿਹਾ ਕਿ ਕੈਪਟਨ ਪਰਿਵਾਰ ਦਾ ਹਮੇਸ਼ਾ ਹੀ ਸਾਡੇ ਸਿਰ ਉੱਤੇ ਹੱਥ ਰਿਹਾ ਹੈ ਜਿਸ ਕਰਕੇ ਹਲਕੇ ਦੇ ਲੋਕਾਂ ਦੀ ਸੇਵਾ ਕਰਕੇ ਸਾਨੂੰ ਬਲ ਮਿਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਵਧੇਰੇ ਵਿਕਾਸ ਕਾਰਜ ਅਜੇ ਅਧੂਰੇ ਹਨ ਜਿਨਾਂ ਨੂੰ ਪੂਰਾ ਕਰਨਾ ਸਾਡਾ ਸੁਪਨਾ ਹੈ, ਕਿਉਂਕਿ ਆਮ ਆਦਮੀ ਦੀ ਸਰਕਾਰ ਵੱਲੋਂ ਹਲਕੇ ਵਿੱਚ ਬਹੁਤ ਸਾਰੇ ਕੰਮ ਅਧੂਰੇ ਛੱਡੇ ਹੋਏ ਹਨ, ਜਿਨਾਂ ਨੂੰ ਭਾਜਪਾ ਦੀ ਸਰਕਾਰ ਆਉਣ ਤੇ ਪੂਰਾ ਕੀਤਾ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 14 ਮਾਰਚ ਨੂੰ ਮੋਗਾ ਵਿਖੇ ਕੇਂਦਰੀ ਮੰਤਰੀ ਅਮਿਤ ਸ਼ਾਹ ਆ ਰਹੇ ਹਨ। ਜਿਨਾਂ ਦੇ ਸਵਾਗਤ ਲਈ ਦਿੜ੍ਹਬਾ ਹਲਕੇ ਦੇ ਬਹੁਤ ਸਾਰੇ ਵਰਕਰ ਰੈਲੀ ਵਿੱਚ ਸ਼ਿਰਕਤ ਕਰਨਗੇ।