ਸੰਗੀਤਮਈ ਹਨੂੰਮਾਨ ਕਥਾ ਦੇ ਭੋਗ, ਵੱਡੀ ਗਿਣਤੀ ’ਚ ਹੋਏ ਸ਼ਰਧਾਲੂ ਸ਼ਾਮਲ
ਸੰਗੀਤਮਈ ਹਨੂੰਮਾਨ ਕਥਾ ਦੇ ਭੋਗ, ਵੱਡੀ ਗਿਣਤੀ ‘ਚ ਹੋਏ ਸ਼ਰਧਾਲੂ ਸ਼ਾਮਲ
Publish Date: Tue, 07 Apr 2026 04:56 PM (IST)
Updated Date: Wed, 08 Apr 2026 04:00 AM (IST)

ਮਨ ਤੇ ਆਤਮਾ ਨੂੰ ਭਗਤੀ ਨਾਲ ਜੋੜਨ ’ਤੇ ਮਿਲਦੇ ਪ੍ਰਮਾਤਮਾ : ਨਿਰਾਲੇ ਬਾਬਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ ਭਵਾਨੀਗੜ੍ਹ : ਸਥਾਨਕ ਆਦਰਸ਼ ਨਗਰ ਸਥਿਤ ਜੇਡੀ ਨਿਰਾਲੇ ਬਾਬਾ ਮੰਦਰ ਵਿਚ ਰਾਸ਼ਟਰੀ ਸੰਤ ਜੈਨ ਅਚਾਰੀਆ ਦਿਵਿਆਨੰਦ ਮਹਾਰਾਜ (ਨਿਰਾਲੇ ਬਾਬਾ) ਦੀ ਪ੍ਰੇਰਣਾ ਤੇ ਮੰਦਰ ਕਮੇਟੀ ਦੇ ਪ੍ਰਧਾਨ ਰਮੇਸ਼ ਚੰਦ ਸਿੰਗਲਾ ਦੀ ਅਗਵਾਈ ਹੇਠ ਸ਼੍ਰੀ ਹਨੂੰਮਾਨ ਕਥਾ ਸੰਮਤੀ ਵੱਲੋਂ ਕਰਵਾਈ ਗਈ ਸੰਗੀਤਮਈ ਹਨੂੰਮਾਨ ਕਥਾ ਦੇ ਅੱਜ ਭੋਗ ਪਾਏ ਗਏ। ਇਹ ਸਮਾਗਮ ਭਗਵਾਨ ਸ਼੍ਰੀ ਰਾਮ, ਭਗਵਾਨ ਮਹਾਂਵੀਰ ਜੀ ਤੇ ਭਗਵਾਨ ਸ਼੍ਰੀ ਹਨੂੰਮਾਨ ਜੀ ਦੇ ਜਨਮ ਮਹਾਂਉਤਸਵ ਦੇ ਸਬੰਧ ’ਚ ਕਰਵਾਇਆ ਗਿਆ। ਇਸ ਮੌਕੇ ਨਿਰਾਲੀ ਸਖੀ ਸੰਕੀਰਤਨ ਮੰਡਲ ਦੀਆਂ ਮਹਿਲਾਵਾਂ ਵੱਲੋਂ ਸ਼੍ਰੀ ਸੁੰਦਰ ਕਾਂਡ ਪਾਠ, ਸ਼੍ਰੀ ਹਨੂੰਮਾਨ ਚਾਲੀਸਾ ਅਤੇ ਸੰਕਟ ਮੋਚਨ ਪਾਠ ਕਰਕੇ ਭਗਤੀਮਈ ਵਾਤਾਵਰਣ ਬਣਾਇਆ ਗਿਆ। ਉਪਰੰਤ ਸੰਕੀਰਤਨ ਕੀਤਾ ਗਿਆ। ਸਮਾਗਮ ਦੌਰਾਨ ਜੈਨ ਆਚਾਰੀਆ ਦਿਵਿਆਨੰਦ ਮਹਾਰਾਜ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨ ਅਤੇ ਆਤਮਾ ਨੂੰ ਭਗਤੀ ਵਿੱਚ ਜੋੜਨ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਸੰਭਵ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਹਨੂੰਮਾਨ ਜੀ ਨੇ ਕਲਯੁਗ ਵਿੱਚ ਭਗਤੀ ਰਾਹੀਂ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਜੀਵੰਤ ਉਦਾਹਰਨ ਪੇਸ਼ ਕੀਤਾ ਹੈ। ਸ਼੍ਰੀ ਰਾਮ ਜੀ ਪ੍ਰਤੀ ਉਨ੍ਹਾਂ ਦੀ ਅਟੁੱਟ ਭਗਤੀ ਕਰਕੇ ਹੀ ਦੁਨੀਆ ਭਰ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਰਾਮ ਭਗਤ ਵਜੋਂ ਸਿਮਰਿਆ ਜਾਂਦਾ ਹੈ। ਇਸ ਦੌਰਾਨ ਵਿਸ਼ੇਸ਼ ਮੰਤਰ ਉਚਾਰਨ ਅਤੇ ਹਵਨ ਯੱਗ ਵੀ ਕਰਵਾਏ ਗਏ। ਮੰਦਰ ਕਮੇਟੀ ਵੱਲੋਂ ਸ਼ਰਧਾਲੂਆਂ ਲਈ ਅਤੁੱਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਕਾਂਸਲ, ਗਜੇਂਦਰ ਰਾਜਪੁਰੋਹਿਤ, ਲਵਲੀ ਸਿੰਗਲਾ, ਤਰਸੇਮ ਜਿੰਦਲ, ਅਬਨੀਸ਼ ਗਰਗ, ਧਰਮਪਾਲ ਅਹੂਜਾ, ਮਨਦੀਪ ਅੱਤਰੀ, ਨਰਿੰਦਰ ਰਤਨ, ਸੰਜੀਵ ਸਿੰਗਲਾ, ਰਾਜ ਕੁਮਾਰ ਮਿੱਤਲ, ਲਾਲ ਦੇਵ ਯਾਦਵ, ਸਾਲਗ ਰਾਮ, ਹਰੀ ਰਾਮ ਸ਼ਾਹੀ, ਸਤਪਾਲ ਸਿੰਗਲਾ, ਜੀਵਨ ਮਿੱਤਲ, ਰਾਮ ਚੰਦ, ਜੋਗਿੰਦਰ ਕੁਮਾਰ, ਅਸ਼ਵਨੀ ਸ਼ਰਮਾ, ਗੁਰਮੀਤ ਸਿੰਘ, ਤੇਜਿੰਦਰ ਸ਼ਰਮਾ, ਅਲਕਾ ਆਹੂਜਾ, ਸੋਨੀ ਸਿੰਗਲਾ, ਨਿਕਿਤਾ ਰਾਜਪੁਰੋਹਿਤ, ਰੇਨੂ ਸਿੰਗਲਾ, ਰੇਨੂ ਮਿੱਤਲ, ਸ਼ੈਲੀ ਗਰਗ, ਅੰਜੂ ਮਿੱਤਲ, ਸ਼ੈਲੀ ਕਾਂਸਲ, ਊਸ਼ਾ ਗਰਗ, ਨੇਹਾ ਸਿੰਗਲਾ, ਕਮਲ ਕਾਂਸਲ, ਸੋਨਿਕਾ ਕਾਂਸਲ, ਮੀਨੂ ਬਾਂਸਲ ਅਤੇ ਡਿੰਪੀ ਹਾਜ਼ਰ ਸਨ।