ਸ਼ਤਾਬਦੀ ਨੂੰ ਸਮਰਪਿਤ ਜਾਗ੍ਰਿਤੀ ਮਾਰਚ ਕੱਢਿਆ
ਸ਼ਤਾਬਦੀ ਨੂੰ ਸਮਰਪਿਤ ਜਾਗ੍ਰਤੀ ਮਾਰਚ ਕੱਢਿਆ
Publish Date: Sat, 28 Mar 2026 03:55 PM (IST)
Updated Date: Sun, 29 Mar 2026 04:00 AM (IST)

ਪਲਾਸਟਿਕ ਮੁਕਤ ਮੁਹਿੰਮ ਦਾ ਆਗਾਜ਼, 5000 ਕੱਪੜੇ ਦੇ ਥੈਲੇ ਵੰਡੇ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ ਸਥਾਨਕ ਪਿੰਗਲਵਾੜਾ ਸ਼ਾਖਾ ਸੰਗਰੂਰ ਦੇ 26ਵੇਂ ਸਾਲਾਨਾ ਸਥਾਪਨਾ ਦਿਵਸ ਮੌਕੇ ਹੋ ਰਹੇ 3 ਰੋਜ਼ਾ ਸਮਾਗਮਾਂ ਅਧੀਨ ਪਹਿਲਾਂ ਇੱਕ ਵਾਤਵਰਣ ਜਾਗਰੂਕਤਾ ਜਾਗ੍ਰਤੀ ਮਾਰਚ ਗੁਰਦੁਆਰਾ ਸਾਹਿਬ ਮਹਿਲ ਮੁਬਾਰਕ ਤੋਂ ਆਰੰਭ ਕੀਤਾ ਗਿਆ। ਇਹ ਮਾਰਚ ਡਾ. ਇੰਦਰਜੀਤ ਕੌਰ ਮੁੱਖ ਸੇਵਾਦਾਰ, ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ, ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ, ਮਾਸਟਰ ਸਤਪਾਲ ਸ਼ਰਮਾ ਪ੍ਰਬੰਧਕ, ਸੁਰਿੰਦਰ ਪਾਲ ਸਿੰਘ ਸਿਦਕੀ ਪੀਆਰਓ, ਰਾਜਬੀਰ ਸਿੰਘ ਅੰਮ੍ਰਿਤਸਰ ਟਰੱਸਟੀ, ਡਾ. ਉਪਾਸਨਾ ਪ੍ਰਸ਼ਾਸਨਿਕ ਅਧਿਕਾਰੀ, ਰਾਣੀ ਬਾਲਾ, ਗੁਰਪ੍ਰੀਤ ਕੌਰ ਅੰਮ੍ਰਿਤਸਰ ਦੀ ਦੇਖ ਰੇਖ ਹੇਠ ਗੁਰਦੁਆਰਾ ਸਾਹਿਬ ਤੋਂ ਪ੍ਰੀਤਇੰਦਰ ਕੌਰ ਸਾਬਕਾ ਜ਼ਿਲ੍ਹਾ ਅਟਾਰਨੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਭਾਈ ਬਿਕਰਮਜੀਤ ਸਿੰਘ ਨੇ ਅਰਦਾਸ ਕੀਤੀ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਬੀਬੀ ਰਾਜਿੰਦਰ ਕੌਰ, ਸ਼ਵਿੰਦਰ ਕੌਰ, ਭਾਈ ਕੇਹਰ ਸਿੰਘ, ਕੁਲਵੰਤ ਸਿੰਘ ਐਸ ਡੀ ਓ ਨੇ ਬੀਬੀ ਇੰਦਰਜੀਤ ਕੌਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਪਿੰਗਲਵਾੜਾ ਵੱਲੋਂ ਭਗਤ ਪੂਰਨ ਸਿੰਘ ਜੀ ਦੁਆਰਾ ਆਪਣੀਆਂ ਲਿਖਤਾਂ ਰਾਹੀਂ ਵਾਤਾਵਰਣ ਦੀ ਸੰਭਾਲ ਲਈ ਦਿੱਤੀ ਆਵਾਜ਼ ਨੂੰ ਮੁੱਖ ਰੱਖਦਿਆਂ ਇਸ ਪੂਰੇ ਸਾਲ ਵਾਤਾਵਰਣ ਸੰਭਾਲ ਲਈ ਪ੍ਰੋਗਰਾਮ ਉਲੀਕੇ ਹਨ। ਇਸੇ ਅਧੀਨ ਅੱਜ ਅਸੀਂ ਸੰਗਰੂਰ ਸ਼ਾਖਾ ਦੇ ਸਥਾਪਨਾ ਦਿਵਸ ਮੌਕੇ ਇਸ ਜਾਗਰਤੀ ਮਾਰਚ ਰਾਹੀਂ ਪਲਾਸਟਿਕ ਦੀ ਵਰਤੋਂ ਪ੍ਰਤੀ ਜਾਗਰੂਕ ਕਰਦੇ ਹੋਏ 5000 ਕੱਪੜੇ ਦੇ ਥੈਲੇ ਵੰਡੇ ਹਨ। ਪ੍ਰੋ. ਗੁਰਨੈਬ ਸਿੰਘ ਪਟਿਆਲਾ, ਡਾ. ਇਕਬਾਲ ਸਿੰਘ ਸਕਰੌਦੀ ਨੇ ਵੀ ਵਾਤਾਵਰਣ ਦੀ ਸੰਭਾਲ ਪ੍ਰਤੀ ਸੁਨੇਹਾ ਦਿੱਤਾ। ਡਾ. ਇੰਦਰਮਨਜੋਤ ਸਿੰਘ ਨੇ ਅਸ਼ੁੱਧ ਆਹਾਰ ਅਤੇ ਫਾਸਟ ਫੂਡ ਰਾਹੀਂ ਹੋ ਰਹੀਆਂ ਬਿਮਾਰੀਆਂ ਪ੍ਤੀ ਸੁਚੇਤ ਕੀਤਾ। ਡਾ. ਏਐੱਸ ਮਾਨ, ਨਾਜਰ ਸਿੰਘ ਬਡਰੁੱਖਾਂ, ਡਾ ਜਗਦੀਪ ਸਿੰਘ ਜੈਨਪੁਰ, ਸਟੱਡੀ ਸਰਕਲ ਦੇ ਲਾਭ ਸਿੰਘ, ਗੁਲਜ਼ਾਰ ਸਿੰਘ, ਬਲਵੰਤ ਸਿੰਘ, ਗਿਆਨ ਸਿੰਘ ਭਵਾਨੀਗੜ੍ਹ, ਇਸਤਰੀ ਕੌਂਸਲ ਦੇ ਸਕੱਤਰ ਹਰਵਿੰਦਰ ਕੌਰ, ਅਮਨਦੀਪ ਕੌਰ, ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਜਸਵੀਰ ਸਿੰਘ ਖਾਲਸਾ, ਗੁਰਪ੍ਰੀਤ ਸਿੰਘ ਬਿੱਲੂ, ਹਰਫੂਲ ਸਿੰਘ, ਰਾਜਵਿੰਦਰ ਸਿੰਘ ਲੱਕੀ, ਬਲਵਿੰਦਰ ਸਿੰਘ, ਸਹਾਰਾ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ, ਸੁਭਾਸ਼ ਕਰਾੜੀਆ ਤੋਂ ਇਲਾਵਾ ਰਿਤੂ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਅਤੇ ਡਾਇਰੈਕਟਰ ਭਾਰਤ ਸਵੱਛਤਾ ਅਭਿਆਨ ਦੇ ਨਾਲ ਪਿੰਗਲਵਾੜਾ ਅੰਮ੍ਰਿਤਸਰ ਦੇ ਪ੍ਰਬੰਧਕ ਜੈ ਸਿੰਘ, ਤਿਲਕ ਰਾਜ, ਜਗਜੀਵਨ ਸਿੰਘ ਕੈਨੇਡਾ, ਸ਼ਾਖਾ ਸੰਗਰੂਰ ਦੀ ਪ੍ਬੰਧਕ ਕਮੇਟੀ ਦੇ ਮੈਂਬਰ ਜ਼ਰਨੈਲ ਸਿੰਘ ਅਕੋਈ, ਪ੍ਰਿੰਸੀਪਲ ਬਲਵੰਤ ਸਿੰਘ, ਪ੍ਰੋ. ਮੇਜਰ ਸਿੰਘ ਧੂਰੀ, ਕੁਲਵੰਤ ਸਿੰਘ ਅਕੋਈ, ਪ੍ਰਿੰਸੀਪਲ ਸੁਖਦਰਸ਼ਨ ਸਿੰਘ ਢਿੱਲੋਂ ਵੀ ਮੌਜੂਦ ਸਨ।