ਮੂਰਤੀ ਸਥਾਪਨਾ ਮੌਕੇ ਕਲਸ਼ ਯਾਤਰਾ ਕੱਢੀ
ਮੂਰਤੀ ਸਥਾਪਨਾ ਮੌਕੇ ਵਿਸ਼ਾਲ ਮੰਗਲ ਕਲਸ਼ ਯਾਤਰਾ ਕੱਢੀ
Publish Date: Sat, 31 Jan 2026 05:42 PM (IST)
Updated Date: Sun, 01 Feb 2026 04:08 AM (IST)

13ਵੇਂ ਮੂਰਤੀ ਸਥਾਪਨਾ ਦਿਵਸ ਮੌਕੇ ਸ਼੍ਰੀਮਦ ਭਾਗਵਦ ਕਥਾ ਗਿਆਨ ਯੱਗ ਦੀ ਸ਼ੁਰੂਆਤ ਅੱਜ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ ਸਥਾਨਕ ਸ਼ਹਿਰ ਦੇ ਦਸ਼ਮੇਸ਼ ਨਗਰ ਵਿਖੇ ਸਥਿਤ ਸ਼੍ਰੀ ਦੁਰਗਾ ਮਾਤਾ ਮੰਦਰ ਵਿਖੇ ਮੰਦਿਰ ਕਮੇਟੀ ਵੱਲੋਂ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਦੀ ਅਗਵਾਈ ਹੇਠ 13ਵੇਂ ਮੂਰਤੀ ਸਥਾਪਨਾ ਦਿਵਸ ਦੇ ਸੰਬੰਧ ’ਚ ਕਰਵਾਏ ਜਾ ਰਹੇ ਸ਼੍ਰੀਮਦ ਭਾਗਵਦ ਕਥਾ ਗਿਆਨ ਯੱਗ ਦੀ ਸ਼ੁਰੂਆਤ ਮੌਕੇ ਅੱਜ ਸ਼ਹਿਰ ’ਚ ਵਿਸ਼ਾਲ ਮੰਗਲ ਕਲਸ਼ ਯਾਤਰਾ ਦਾ ਆਯੋਜਨ ਕੀਤਾ ਗਿਆ। ਇਸ ਕਲਸ਼ ਯਾਤਰਾ ਨੂੰ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਏਡੀਸੀ ਮਾਲੇਰਕੋਟਲਾ ਡਾ. ਰਿੰਪੀ ਗਰਗ ਅਤੇ ਸਾਬਕਾ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਵੱਲੋਂ ਝੰਡੀ ਦੇ ਕੇ ਮੰਦਿਰ ਤੋਂ ਰਵਾਨਾ ਕੀਤਾ ਗਿਆ ਅਤੇ ਇਸ ਕਲਸ਼ ਯਾਤਰਾ ਦਾ ਸ਼ਹਿਰ ’ਚ ਵੱਖ-ਵੱਖ ਪੜਾਵਾਂ ਉਪਰ ਅਗਰਵਾਲ ਸਭਾ, ਆੜ੍ਹਤੀਆ ਐਸੋਸੀਏਸ਼ਨ, ਸ਼੍ਰੀ ਸਾਈ ਸੰਧਿਆ ਕਮੇਟੀ, ਸ਼੍ਰੀ ਚਿੰਤਪੂਰਨੀ ਲੰਗਰ ਕਮੇਟੀ, ਸ਼੍ਰੀ ਸ਼ੈਲੀ ਮਿੱਤਲ ਮੰਡਲ ਪ੍ਰਧਾਨ ਭਾਜਪਾ, ਕਰਿਆਨਾ ਐਸੋਸੀਏਸ਼ਨ, ਬ੍ਰਹਮਚਾਰੀ ਸ਼੍ਰੀ ਗੰਗਾ ਬਿਸ਼ਨ ਦਾਸ ਪ੍ਰਾਚੀਨ ਸ਼ਿਵ ਮੰਦਿਰ, ਵਿਸ਼ਵ ਹਿੰਦੂ ਪ੍ਰੀਸ਼ਦ, ਸ਼੍ਰੀ ਸਨਾਤਨ ਮਹਾ ਸਭਾ ਅਤੇ ਗਊਸ਼ਾਲਾ ਪ੍ਰਬੰਧਕ ਕਮੇਟੀ, ਜੈ ਹਨੂੰਮਾਨ ਜਾਗਰਣ ਮੰਡਲ, ਸ਼੍ਰੀ ਖਾਟੂ ਸ਼ਿਆਮ ਪਰਿਵਾਰ ਕਮੇਟੀ, ਸ਼੍ਰੀ ਪ੍ਰਾਚੀਨ ਸ਼ਿਵ ਮੰਦਿਰ ਕਮੇਟੀ ਅਤੇ ਬ੍ਰਾਹਮਣ ਸਭਾ, ਟਰੱਕ ਅਪਰੇਟਰ ਯੂਨੀਅਨ, ਸ਼੍ਰੀ ਬਾਂਕੇਬਿਹਾਰੀ ਕਮੇਟੀ, ਸ਼੍ਰੀ ਸ਼ਿਵ ਕਾਂਵੜ ਸੰਘ, ਜੈ ਗਊਮਾਤਾ ਜੈ ਗੋਪਾਲ ਸਮੇਤ ਸ਼ਹਿਰ ਦੀ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਭਰਵਾ ਸਵਾਗਤ ਕੀਤਾ ਗਿਆ।ਕੇਸ਼ਵ ਸਵੀਟਸ ਵੱਲੋਂ ਮੰਦਰ ਪਰਿਸਰ ਵਿਖੇ ਕੜੀ ਚਾਵਲ ਦੇ ਲੰਗਰ ਅਤੁੱਟ ਵਰਤਾਏ ਗਏ। ਮੰਦਿਰ ਦੇ ਮੁੱਖ ਪੁਜਾਰੀ ਪੰਡਿਤ ਮੋਹਨ ਲਾਲ ਸ਼ਰਮਾ ਵੱਲੋਂ ਪੂਜਾ ਅਰਚਨਾ ਕਰਵਾਈ ਗਈ। ਮੰਦਰ ਕਮੇਟੀ ਦੇ ਪ੍ਰਧਾਨ ਮੁਨੀਸ਼ ਸਿੰਗਲਾ ਨੇ ਦੱਸਿਆ ਕਿ 6 ਫਰਵਰੀ ਨੂੰ ਸ਼੍ਰੀ ਖਾਟੂ ਸ਼ਿਆਮ ਜੀ ਅਤੇ ਸ਼੍ਰੀ ਮਾਂ ਸਰਸਵਤੀ ਜੀ ਦੀ ਮੂਰਤੀ ਸਥਾਪਨਾ ਦੇ ਸੰਬੰਧ ’ਚ ਵਿਸ਼ਾਲ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਰੋਹ ’ਚ ਪਰਮ ਪੂਜਿਆ ਸ਼੍ਰੀ ਸ਼੍ਰੀ 1008 ਬਾਲਯੋਗਨੀ ਮਹਾਮੰਡਲੇਸ਼ਵਰ ਸੰਤ ਸ਼੍ਰੋਮਣੀ ਸਾਧਵੀ ਸ਼੍ਰੀ ਕਰੁਨਾਗੀਰੀ ਜੀ ਮਹਾਰਾਜ ਵੱਲੋਂ 1 ਫਰਵਰੀ ਤੋਂ 7 ਫਰਵਰੀ ਤੱਕ ਰੋਜ਼ਾਨਾ ਸ਼ਾਮ ਦੇ 3 ਵਜੇ ਤੋਂ 6 ਵਜੇ ਤੱਕ ਸ਼੍ਰੀਮਦ ਭਾਗਵਦ ਕਥਾ ਗਿਆਨ ਯੱਗ ਦੀ ਕਥਾ ਅਤੇ ਆਪਣੇ ਪ੍ਰਵਚਨਾਂ ਰਾਹੀ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ 7 ਫਰਵਰੀ ਨੂੰ ਕਥਾ ਦੇ ਭੋਗ ਉਪਰੰਤ ਭੰਡਾਰਾ ਪ੍ਰਭੂ ਇੱਛਾ ਤੱਕ ਚੱਲੇਗਾ।