ਸੰਗਰਾਂਦ ਦੇ ਦਿਹਾੜੇ ਮੌਕੇ ਲਾਇਆ ਵਿਸ਼ਾਲ ਲੰਗਰ
ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਲਾਇਆ ਵਿਸ਼ਾਲ ਲੰਗਰ
Publish Date: Wed, 14 Jan 2026 03:43 PM (IST)
Updated Date: Thu, 15 Jan 2026 04:00 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਮਾਘ ਮਹੀਨੇ ਦੀ ਸੰਗਰਾਂਦ ਨੂੰ ਬਹੁਤੀਆਂ ਥਾਵਾਂ ਤੇ ਦਾਨੀਆਂ ਵੱਲੋਂ ਲੰਗਰ ਲਗਾਏ ਜਾ ਰਹੇ ਹਨ। ਇਸੇ ਸੰਦਰਭ ਦੇ ਵਿੱਚ ਸਥਾਨਕ ਸ਼ਹਿਰ ਦੀ ਅਨਾਜ ਮੰਡੀ ਵਿਖੇ ਵੀ ਆੜਤੀਆਂ ਅਤੇ ਹੋਰ ਦੁਕਾਨਦਾਰਾਂ ਨੇ ਛੋਲੇ, ਪੂਰੀਆਂ ਦਾ ਲੰਗਰ ਲਾਇਆ ਗਿਆ। ਸਵੇਰ ਤੋਂ ਚੱਲੇ ਇਸ ਲੰਗਰ ਵਿੱਚ ਸ਼ਾਮ ਤੱਕ ਪੂਰੀ ਤਰ੍ਹਾਂ ਭੀੜ ਲੱਗੀ ਰਹੀ। ਇਸ ਲੰਗਰ ਵਿੱਚ ਸੈਂਕੜੇ ਵਿਅਕਤੀਆਂ ਨੇ ਛੋਲੇ ਦਾ ਲੰਗਰ ਸ਼ਰਧਾ ਪੂਰਵਕ ਛਕਿਆ। ਲੰਗਰ ਕਮੇਟੀ ਦੇ ਆਗੂ ਪਵਨ ਕੁਮਾਰ,ਗੋਗੀ ਭੁਟਾਲੀਆਂ, ਰਾਮ ਗੋਇਲ ਅਸੋਕ ਕੁਮਾਰ, ਪੁਨੀਤ ਬਾਂਸਲ, ਰਿੰਕੂ ਬਾਂਸਲ, ਰੀਸ਼ੂ ਬਾਂਸਲ ,ਪੱਪੂ ਹਰਿਆਊ, ਗੋਲਡੀ ਸੁਨਾਮੀਆ ਨੇ ਦੱਸਿਆ ਕਿ ਉਹ ਪੂਰੇ ਕਟਹਿਰੇ ਵਿੱਚੋਂ ਸ਼ਰਧਾ ਅਨੁਸਾਰ ਫੰਡ ਜਾਂ ਦਾਨ ਇਕੱਠਾ ਕਰ ਲੈਂਦੇ ਹਨ। ਜਿਸ ਨਾਲ ਉਹ ਇਹ ਲੰਗਰ ਲਾਉਂਦੇ ਹਾਨ। ਸੀਨੀਅਰ ਕਾਂਗਰਸੀ ਆਗੂ ਰਜੇਸ਼ ਕੁਮਾਰ ਭੋਲਾ ਨੇ ਕਿਹਾ ਕਿ ਮਾਘ ਮਹੀਨੇ ਵਿੱਚ ਲੰਗਰ ਲਾਉਣਾ ਬਹੁਤ ਵੱਡਾ ਪੁੰਨ ਦਾ ਕੰਮ ਸਮਝਿਆ ਜਾਂਦਾ ਹੈ।ਜਿਸ ਕਾਰਨ ਮਾਘ ਮਹੀਨੇ ਦੀ ਸੰਗਰਾਂਦ ਨੂੰ ਦਾਨੀ ਸੱਜਣ ਬਹੁਤ ਹੀ ਜਿਆਦਾ ਪੈਸਾ, ਅਨਾਜ, ਕੱਪੜਾ ਆਦੀ ਗਰੀਬਾਂ ਨੂੰ ਦਾਨ ਦਿੰਦੇ ਹਨ ਅਤੇ ਇਹ ਵੀ ਕਟਹਿਰੇ ਦੇ ਦੁਕਾਨਦਾਰਾਂ ਵੱਲੋਂ ਵਧੀਆ ਉਪਰਾਲਾ ਹੈ ਜਿਸ ਦੇ ਚਲਦਿਆਂ ਇਹਨਾਂ ਨੇ ਲੰਗਰ ਲਗਾ ਕੇ ਹਜ਼ਾਰਾਂ ਵਿਅਕਤੀਆਂ ਨੂੰ ਲੰਗਰ ਛਕਾਇਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਕਟਹਿਰੇ ਵਾਲੇ ਹਰੇਕ ਸਾਲ ਮਾਘ ਮਹੀਨੇ ਦੀ ਸੰਗਰਾਂਦ ਨੂੰ ਲੰਗਰ ਲਗਾਉਂਦੇ ਹਨ। ਇਸ ਸਮੇਂ ਮੱਖਣ ਟੀ ਸਟਾਲ ਵਾਲੇ ਨੇ ਸਾਰਾ ਦਿਨ ਆਪਣੇ ਕੋਲੋਂ ਚਾਹ ਦੀ ਵੀ ਫਰੀ ਸੇਵਾ ਕੀਤੀ। ਇਸ ਸਮੇਂ ਮਨੋਜ ਕੁਮਾਰ ਹਰਿਆਊ ਵਾਲੇ ਤੇ ਰਮੇਸ਼ ਕੁਮਾਰ ਹਾਜ਼ਰ ਸਨ।