ਪ੍ਰਾਪਰਟੀ ਡੀਲਰਾਂ ਦਾ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਓਐੱਸਡੀ ਨੂੰ ਮਿਲਿਆ
ਪ੍ਰੋਪਰਟੀ ਡੀਲਰਾਂ ਦਾ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਓਐਸਡੀ ਨੂੰ ਮਿਲਿਆ
Publish Date: Fri, 27 Feb 2026 05:53 PM (IST)
Updated Date: Sat, 28 Feb 2026 04:02 AM (IST)
ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਪ੍ਰਾਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਆਗੂਆਂ ਦਾ ਵਫ਼ਦ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਧਾਨ ਅਸ਼ੀਸ ਢੰਡ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਬੀਰ ਸਿੰਘ ਸੁੱਖੀ ਨੂੰ ਮਿਲਿਆ। ਪ੍ਰਾਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਅਸ਼ੀਸ ਢੰਡ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਸੁਖਬੀਰ ਸਿੰਘ ਸੁੱਖੀ ਨੇ ਪ੍ਰਾਪਰਟੀ ਡੀਲਰਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ ਤੇ ਉਨ੍ਹਾਂ ਦੀਆਂ ਮੰਗਾਂ ਦੇ ਹੱਲ ਲਈ ਸੰਬਧਿਤ ਅਧਿਕਾਰੀਆਂ ਨੂੰ ਤੁਰੰਤ ਨਿਰਦੇਸ਼ ਦਿੱਤੇ। ਇਸ ਮੌਕੇ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਧੂਰੀ ਦੇ ਪ੍ਰਧਾਨ ਅਸ਼ੀਸ ਢੰਡ ਨੇ ਕਿਹਾ ਕਿ ਉਹ ਪ੍ਰਾਪਰਟੀ ਡੀਲਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਇਸ ਮੌਕੇ ਕੌਸਲਰ ਪੁਸ਼ਪਿੰਦਰ ਸ਼ਰਮਾ, ਸਾਬਕਾ ਕੋਸਲਰ ਅਸ਼ਵਨੀ ਧੀਰ, ਆਪ ਆਗੂ ਸੰਦੀਪ ਬਾਂਸਲ, ਵਾਇਸ ਪ੍ਰਧਾਨ ਸੋਨੂੰ ਹੇੜੀਕੇ, ਲਖਵੀਰ ਸਿੰਘ ਢੀਂਡਸਾ, ਰਾਕੇਸ਼ ਕੁਮਾਰ, ਖਜਾਨਚੀ ਗੋਪਾਲ ਸਿੰਗਲਾ, ਰੋਮੀ ਢੰਡ, ਬਬਲੂ ਢੰਡ, ਮੂਨੀਸ ਵੋਹਰਾ , ਗੱਗੀ ਖੁਰਮੀ, ਪ੍ਰੀਤ ਧੂਰੀ, ਰਜਿੰਦਰ ਕੁਮਾਰ ਬਾਬਾ, ਪੁਸ਼ਪਿੰਦਰ ਸਿੰਘ, ਸਤਿੰਦਰ, ਪਿੰਕੀ, ਜਿੰਮੀ ਗਰਗ, ਕ੍ਰਿਸ਼ਨ ਮਿੱਤਲ , ਚੰਦਨ, ਸ਼ੰਕਰ, ਰਾਜੂ ਹਾਜ਼ਰ ਸਨ ।