ਸੰਸਥਾਂ ਵੱਲੋਂ ਲਾਏ ਕੈਂਪ ’ਚ 80 ਮਰੀਜ਼ਾਂ ਦਾ ਕੀਤਾ ਚੈੱਕਅਪ
ਸੰਸਥਾਂ ਵੱਲੋਂ ਲਾਏ ਕੈਂਪ ’ਚ 80 ਮਰੀਜ਼ਾਂ ਦਾ ਕੀਤਾ ਚੈੱਕਅਪ
Publish Date: Sun, 12 Apr 2026 04:03 PM (IST)
Updated Date: Mon, 13 Apr 2026 04:02 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਇਲਾਕੇ ਦੀ ਸਮਾਜ ਸੇਵੀ ਸੰਸਥਾਂ ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਸਥਾਨਕ ਜੀਪੀਐਫ ਕੰਪਲੈਕਸ ਵਿਖੇ ਹਫ਼ਤਾਵਾਰੀ ਮੈਡੀਕਲ ਚੈੱਕਅਪ ਕੈਂਪ ਲਾਇਆ ਗਿਆ। ਇਸ ਕੈਂਪ ਦਾ ਉਦਘਾਟਨ ਜਸਵਿੰਦਰ ਸਿੰਘ (99 ਸਟੋਰ ) ਵਾਲਿਆਂ ਨੇ ਕੀਤਾ।ਇਸ ਉਪਰੰਤ ਉਨ੍ਹਾਂ ਸੰਸਥਾਂ ਵੱਲੋਂ ਇਲਾਕੇ ਦੇ ਲੋਕਾਂ ਦੀ ਸਹੂਲਤ ਲਈ ਲਾਏ ਜਾਂਦੇ ਹਫ਼ਤਾਵਾਰੀ ਮੈਡੀਕਲ ਕੈਂਪ ਲਾਉਣ ਦੀ ਸ਼ਲਾਘਾ ਕੀਤੀ । ਉਨ੍ਹਾਂ ਨੇ ਕਿਹਾ ਕਿ ਸੰਸਥਾਂ ਵੱਲੋ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮ ਸ਼ਲਾਘਾਯੋਗ ਹਨ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਗਰਗ,ਖ਼ਜ਼ਾਨਚੀ ਵਿੱਕੀ ਸਿੰਗਲਾ,ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸੁਰੇਸ਼ ਸਿੰਗਲਾ ਠੇਕੇਦਾਰ,ਵਾਇਸ ਪ੍ਰਧਾਨ ਰਾਮ ਮੂਰਤੀ ਸਿੰਗਲਾ, ਰਾਕੇਸ਼ ਬਾਂਸਲ ਪਿਸ਼ੌਰ ਵਾਲੇ,ਜਗਸੀਰ ਸਿੰਘ ਜਵਾਹਰਵਾਲਾ ਨੇ ਦੱਸਿਆ, ਕਿ ਸੰਸਥਾਂ ਦਾ ਮੁੱਖ ਉਦੇਸ਼ ਲੋਕ ਭਲਾਈ ਦੇ ਕੰਮ ਕਰਨਾ ਹੈ ।ਇਸ ਕੈਂਪ ਵਿੱਚ ਡਾ. ਐਮ.ਡੀ ਮੈਡੀਸਨ , ਡਾ.ਗਗਨਦੀਪ ਹੱਡੀਆਂ ਜੋੜਾਂ ਦੇ ਮਾਹਿਰ, ਡਾ.ਪਾਹੂਲਪ੍ਰੀਤ ਕੌਰ ਚਮੜੀ ਰੋਗਾਂ ਦੇ ਮਾਹਿਰ, ਇਸ ਕੈਂਪ ਵਿੱਚ ਮਾਹਿਰ ਡਾਕਟਰਾਂ ਵਲੋਂ 80 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ।