ਮੈਡੀਕਲ ਕੈਂਪ ’ਚ 80 ਮਰੀਜ਼ਾਂ ਨੇ ਲਿਆ ਲਾਭ
ਮੈਡੀਕਲ ਕੈਂਪ ’ਚ 80 ਮਰੀਜ਼ਾਂ ਨੇ ਲਿਆ ਲਾਭ
Publish Date: Sun, 08 Mar 2026 03:35 PM (IST)
Updated Date: Mon, 09 Mar 2026 04:00 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਲਹਿਰਾਗਾਗਾ : ਸ਼੍ਰੀ ਵਿਸ਼ਾਲ ਦੁਰਗਾ ਸੰਕੀਰਤਨ ਮੰਡਲ ਵੱਲੋਂ ਹਫਤਾਵਾਰੀ ਮੈਡੀਕਲ ਕੈਂਪ ਦਾ ਆਯੋਜਨ ਸਥਾਨਕ ਜੀਪੀਐਫ ਕੰਪਲੈਕਸ ਵਿਖੇ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਸ਼ੇਰਵਿੰਦਰ ਸਿੰਘ ਧਾਲੀਵਾਲ ਜਿਲਾ ਯੂਥ ਪ੍ਰਧਾਨ ਬੀਜੇਪੀ ਨੇ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰੀ ਲਵਾਈ। ਉਨ੍ਹਾਂ ਦੇ ਨਾਲ ਗੁਰਤੇਜ ਸਿੰਘ, ਸੋਹਨ ਲਾਲ ਮੰਡਲ ਪ੍ਰਧਾਨ ਮੌਜੂਦ ਸਨ। ਇਸ ਮੌਕੇ ਉਨ੍ਹਾਂ ਨੇ ਸੰਸਥਾ ਦੇ ਚੱਲ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਆਪਣੀ ਪਾਰਟੀ ਵੱਲੋਂ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਵਾਇਆ। ਇਸ ਮੌਕੇ ਡਾ. ਪਰਗਟ ਸਿੰਘ ਐਮਡੀ ਮੈਡੀਸਨ, ਡਾ.ਪਾਹੁਲਪ੍ਰੀਤ ਕੌਰ ਸਕਿਨ ਮਾਹਿਰ, ਡਾਕਟਰ ਸੁਮਿਤ ਜੈਨ ਹੱਡੀਆਂ ਦੇ ਜੋੜਾਂ ਦੇ ਮਾਹਿਰ ਦਿੱਲੀ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਜਿਨਾਂ ਨੇ ਲਗਭਗ 80 ਮਰੀਜ਼ਾਂ ਦਾ ਚੈਕਅੱਪ ਕੀਤਾ। ਇਸ ਮੌਕੇ ਸੰਸਥਾ ਦੇ ਪ੍ਰਧਾਨ ਸੁਰਿੰਦਰ ਗਰਗ, ਕੈਸ਼ੀਅਰ ਵਿੱਕੀ ਸਿੰਗਲਾ, ਚੇਅਰਮੈਨ ਸ਼ਰੇਸ਼ ਠੇਕੇਦਾਰ ,ਰਮੇਸ਼ ਕੁਮਾਰ, ਰਾਮ ਮੂਰਤੀ, ਜਗਸੀਰ ਜਵਾਹਰਵਾਲਾ,ਸ਼ਰੇਸ਼ ਕੁਮਾਰ ਭੱਪਾ, ਰਕੇਸ਼ ਪਿਸੌਰੀਆ ਤੇ ਹੋਰ ਵੀ ਮੈਂਬਰ ਮੌਜੂਦ ਸਨ।