ਕੈਂਪ ’ਚ 780 ਮਰੀਜ਼ਾਂ ਦੀ ਕੀਤੀ ਜਾਂਚ
ਕੈਂਪ ਦੌਰਾਨ 780 ਮਰੀਜ਼ਾਂ ਦੀ ਕੀਤੀ ਜਾਂਚ
Publish Date: Sat, 07 Feb 2026 05:45 PM (IST)
Updated Date: Sun, 08 Feb 2026 04:05 AM (IST)

ਵਰਿੰਦਰ ਸਿੰਘ , ਪੰਜਾਬੀ ਜਾਗਰਣ, ਧੂਰੀ : ਰਾਸ਼ਟਰੀ ਆਯੁਸ਼ ਮਿਸ਼ਨ ਤੇ ਸਿਹਤ ਵਿਭਾਗ ਪੰਜਾਬ ਦੇ ਬੈਨਰ ਹੇਠ ਡਾਇਰੈਕਟਰ ਆਯੁਰਵੇਦਾ ਪੰਜਾਬ ਡਾ. ਰਮਨ ਖੰਨਾ ਤੇ ਡਾਇਰੈਕਟਰ ਹੋਮਿਓਪੈਥਿਕ ਵਿਭਾਗ ਡਾ. ਰਾਜੀਵ ਜਿੰਦੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਮਲਕੀਅਤ ਸਿੰਘ ਦੀ ਅਗਵਾਈ ਹੇਠ ਆਯੂਸ਼ਮਾਨ ਆਰੋਗਿਆ ਕੇਂਦਰ, ਬਰੜਵਾਲ ਵੱਲੋਂ ਮੰਦਿਰ ਲੰਮਾ ਪੱਤੀ ਵਿਖੇ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਮੈਡੀਕਲ ਕੈਂਪ ਦਾ ਸਫ਼ਲ ਆਯੋਜਨ ਕੀਤਾ ਗਿਆ। ਕੈਂਪ ਵਿਚ ਕੁੱਲ੍ਹ 780 ਮਰੀਜ਼ਾਂ ਦੀ ਜਾਂਚ ਕਰ ਕੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਕੈਂਪ ਦਾ ਉਦਘਾਟਨ ਸੀਨੀਅਰ ਆਯੁਰਵੈਦਿਕ ਫਿਜੀਸ਼ੀਅਨ ਡਾ. ਰਜਨੀ ਬਾਲਾ ਵੱਲੋਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਆਯੁਸ਼ ਵਿਭਾਗ ਲੋਕਾਂ ਨੂੰ ਪ੍ਰਾਚੀਨ ਤੇ ਪ੍ਰਭਾਵਸ਼ਾਲੀ ਇਲਾਜ ਪੱਧਤੀਆਂ ਰਾਹੀਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ ਤੇ ਪਿੰਡ ਪੱਧਰ ’ਤੇ ਅਜਿਹੇ ਕੈਂਪ ਲਗਾਉਣ ਦਾ ਮਕਸਦ ਲੋਕਾਂ ਨੂੰ ਮੁਫ਼ਤ ਤੇ ਸੁਵਿਧਾਜਨਕ ਇਲਾਜ ਮੁਹੱਈਆ ਕਰਵਾਉਣਾ ਹੈ। ਕੈਂਪ ਦੌਰਾਨ ਮਾਹਿਰ ਡਾਕਟਰਾਂ ਵੱਲੋਂ ਜੋੜਾਂ ਦੇ ਦਰਦ, ਗਠੀਆ, ਚਮੜੀ ਦੇ ਰੋਗ, ਪੇਟ ਨਾਲ ਸਬੰਧਿਤ ਬਿਮਾਰੀਆਂ, ਸ਼ੂਗਰ, ਬਲੱਡ ਪ੍ਰੈਸ਼ਰ, ਐਲਰਜੀ, ਦਮਾ, ਮੌਸਮੀ ਬਿਮਾਰੀਆਂ ਤੇ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦੀ ਜਾਂਚ ਕਰ ਕੇ ਆਯੁਰਵੈਦਿਕ ਵਿਭਾਗ ਵੱਲੋਂ 415 ਅਤੇ ਹੋਮਿਓਪੈਥਿਕ ਵਿਭਾਗ ਵੱਲੋਂ 365 ਮਰੀਜ਼ਾਂ ਨੂੰ ਸਲਾਹ ਤੇ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਇਸ ਤੋਂ ਇਲਾਵਾ ਮਰੀਜ਼ਾਂ ਨੂੰ ਯੋਗ, ਪ੍ਰਾਕ੍ਰਿਤਿਕ ਚਿਕਿਤਸਾ ਤੇ ਸੰਤੁਲਿਤ ਆਹਾਰ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਯੂਨਾਨੀ ਮੈਡੀਕਲ ਅਫ਼ਸਰ ਤੇ ਕੈਂਪ ਇੰਚਾਰਜ ਡਾ. ਸ਼ਾਹਿਦ ਖਾਨ ਦੀ ਕਾਬਿਲ ਟੀਮ ਵਿਚ ਡਾ. ਮੁਹੰਮਦ ਅਕਮਲ, ਡਾ. ਰੂਬੀਨਾ, ਉਪਵੈਦ ਸ਼ਮੀ ,ਸੁਖਪਾਲ ਕੌਰ, ਜਗਤਾਰ ਸਿੰਘ ਇਸ਼ਾ ,ਜੀਵਨ ਅਟੈਂਡੇਂਟ ਕ੍ਰਿਸ਼ਨ ਅਤੇ ਪ੍ਰਭਜੋਤ ਨੇ ਆਪਣੀਆਂ ਸੇਵਾਵਾਂ ਨਿਭਾਈਆਂ। ਹੋਮਿਓਪੈਥਿਕ ਵਿਭਾਗ ਵੱਲੋਂ ਡਾ. ਅੰਮ੍ਰਿਤਪਾਲ ਕੈਂਪ ਇੰਚਾਰਜ ਦੀ ਟੀਮ ਵਿਚ ਡਾ.ਜਸਦੀਪ ਸਿੰਘ , ਡਿਸਪੈਂਸਰ ਰੂਬੀਨਾ, ਨੀਰੂ ਗਰਗ, ਜੋਵਨਪ੍ਰੀਤ ਨੇ ਆਪਣੀਆਂ ਸੇਵਾਵਾਂ ਦਿੱਤੀਆਂ। ਇਸ ਮੌਕੇ ਪਿੰਡ ਦੇ ਸਰਪੰਚ ਰਾਜਵਿੰਦਰ ਸਿੰਘ ,ਕੁਲਵਿੰਦਰ ਸਿੰਘ ਮੈਂਬਰ ,ਜਸਵੀਰ ਸਿੰਘ ਮੈਂਬਰ, ਹਰੀਸ਼ ਕੁਮਾਰ ਸਾਬਕਾ ਸਰਪੰਚ, ਨੰਬਰਦਾਰ ਜਸਪਾਲ ਸਿੰਘ ਪਾਲ ਬਰੜਵਾਲ , ਸਤਿਗੁਰ ਸਿੰਘ ਹਾਜ਼ਰ ਸਨ