ਭਵਾਨੀਗੜ੍ਹ ’ਚ ਭਾਰਤੀ ਯੋਗ ਸੰਸਥਾਨ ਦਾ ਸਥਾਪਨਾ ਦਿਵਸ ਮਨਾਇਆ
ਭਵਾਨੀਗੜ੍ਹ ’ਚ ਭਾਰਤੀ ਯੋਗ ਸੰਸਥਾਨ ਦਾ 60ਵਾਂ ਸਥਾਪਨਾ ਦਿਵਸ ਮਨਾਇਆ
Publish Date: Sun, 12 Apr 2026 04:00 PM (IST)
Updated Date: Mon, 13 Apr 2026 04:01 AM (IST)
1967 ’ਚ ਦਿੱਲੀ ਯੂਨੀਵਰਸਿਟੀ ਨੇੜੇ ਪਹਾੜੀ ਤੋਂ ਸ਼ੁਰੂ ਹੋਇਆ ਸੀ ਯੋਗ : ਸਿੰਗਲਾ
ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਸਥਾਨਕ ਸ੍ਰੀ ਗੁਰੂ ਤੇਗ ਬਹਾਦਰ ਸਟੇਡੀਅਮ ਦੇ ਯੋਗ ਹਾਲ ਵਿਖੇ ਭਾਰਤੀ ਯੋਗ ਸੰਸਥਾਨ ਦਾ 60ਵਾਂ ਸਥਾਪਨਾ ਦਿਵਸ ਭਵਾਨੀਗੜ੍ਹ ਦੇ ਯੋਗ ਗੁਰੂ ਦੇ ਨਾਮ ਨਾਲ ਜਾਣੇ ਜਾਂਦੇ ਸੇਵਾ ਮੁਕਤ ਅਧਿਆਪਕ ਕ੍ਰਿਸ਼ਨ ਚੰਦ ਸਿੰਗਲਾ ਦੀ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਤੇ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ’ਚ ਵੱਡੀ ਗਿਣਤੀ ਵਿਚ ਯੋਗ ਸਾਧਕਾਂ ਨੇ ਭਾਗ ਲਿਆ।
ਇਸ ਵਿਸ਼ੇਸ਼ ਮੌਕੇ ’ਤੇ ਭਾਰਤੀ ਯੋਗ ਸੰਸਥਾਨ ਦੇ ਜ਼ਿਲ੍ਹਾ ਪ੍ਰਧਾਨ ਰਾਜਕੁਮਾਰ ਜਿੰਦਲ ਤੇ ਪ੍ਰਸਿੱਧ ਯੋਗ ਪ੍ਰੇਮੀ ਪਵਨ ਕੁਮਾਰ ਗਰਗ, ਸਾਬਕਾ ਸੰਸਦੀ ਸਕੱਤਰ ਬਾਬੂ ਪ੍ਰਕਾਸ਼ ਚੰਦ ਗਰਗ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਅੱਜ ਦੇ ਤਣਾਅ ਭਰੇ ਜੀਵਨ ਵਿਚ ਯੋਗ ਸਿਰਫ਼ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਮਨ ਦੀ ਸ਼ਾਂਤੀ ਅਤੇ ਆਤਮਿਕ ਉੱਚਾਈ ਲਈ ਵੀ ਬਹੁਤ ਜ਼ਰੂਰੀ ਹੈ।
ਸੇਵਾ ਮੁਕਤ ਅਧਿਆਪਕ ਅਤੇ ਯੋਗ ਗੁਰੂ ਸਿੰਗਲਾ ਨੇ ਦੱਸਿਆ ਕਿ ਭਾਰਤੀ ਯੋਗ ਸੰਸਥਾਨ ਦੇ ਸੰਸਥਾਪਕ ਪ੍ਰਕਾਸ਼ ਲਾਲ ਜਵਾਹਰ ਲਾਲ ਨੇ 10 ਅਪ੍ਰੈਲ 1967 ਨੂੰ ਦਿੱਲੀ ਯੂਨੀਵਰਸਿਟੀ ਦੇ ਨੇੜੇ ਪਹਾੜੀ ਉੱਪਰ ਪਹਿਲੀ ਯੋਗ ਕਲਾਸ ਦੀ ਸ਼ੁਰੂ ਕੀਤੀ ਸੀ। ਇਸ ਸੰਸਥਾ ਦਾ ਮੂਲ ਉਦੇਸ਼ ਯੋਗ ਨੂੰ ਘਰ-ਘਰ ਤੱਕ ਪਹੁੰਚਾਉਣਾ ਅਤੇ ਲੋਕਾਂ ਨੂੰ ਸਿਹਤਮੰਦ ਜੀਵਨ ਦੀ ਦਿਸ਼ਾ ਵੱਲ ਪ੍ਰੇਰਿਤ ਕਰਨਾ ਸੀ। ਸੰਸਥਾ ਦੀ ਸਥਾਪਨਾ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਯੋਗ ਕੈਂਪ, ਟ੍ਰੇਨਿੰਗ ਪ੍ਰੋਗਰਾਮ ਅਤੇ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕੀਤਾ ਗਿਆ। ਉਹਨਾਂ ਨੇ ਉਸ ਦਿਨ ਸੰਕਲਪ ਕੀਤਾ ਕਿ ਯੋਗ ਨੂੰ ਵੇਚਿਆ ਨਹੀਂ ਜਾਵੇਗਾ, ਕਿਸੇ ਵੀ ਧਰਮ, ਜਾਤੀ, ਲਿੰਗ, ਅਮੀਰ-ਗਰੀਬ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ। ਅੱਜ ਭਾਰਤ ਦੇ 23 ਰਾਜਾਂ ਅਤੇ 10 ਬਾਹਰਲੇ ਮੁਲਕਾਂ ਵਿੱਚ ਸੰਸਥਾਨ ਆਪਣੀਆਂ ਸੇਵਾਵਾਂ ਬਿਲਕੁਲ ਮੁਫਤ ਦੇ ਰਿਹਾ ਹੈ। 'ਜੀਉ ਅਤੇ ਜੀਵਨ ਦਿਓ' ਸਾਰੇ ਲੋਕ ਸੁਖੀ ਹੋਣ, ਸਾਰਾ ਵਿਸ਼ਵ ਇੱਕ ਪਰਿਵਾਰ ਹੋਵੇ ਅਤੇ ਭਾਰਤੀ ਸੰਸਕ੍ਰਿਤੀ ਦੀ ਰੱਖਿਆ ਕਰਨਾ ਸੰਸਥਾਨ ਦਾ ਉਦੇਸ਼ ਹੈ।
ਅੰਤ ਵਿੱਚ ਯੋਗ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਲਈ ਸਭ ਨੂੰ ਪ੍ਰੇਰਿਤ ਕੀਤਾ ਗਿਆ।
ਇਸ ਮੌਕੇ ਮਾਹਿਰ ਸਰਜਨ ਡਾ. ਬਿਕਰਮਜੀਤ ਸਿੰਘ, ਔਰਤ ਰੋਗਾਂ ਦੇ ਮਾਹਿਰ ਅਤੇ ਅਸਿਸਟੈਂਟ ਸਿਵਿਲ ਸਰਜਨ ਸੰਗਰੂਰ ਡਾ.ਪ੍ਰਤਿਮਾ ਛਾਬੜਾ ਸਿੰਗਲਾ, ਸੁਖਦੇਵ ਜੱਸਲ, ਹਰਭਗਵਾਨ ਸਿੰਘ, ਪ੍ਰੇਮ ਚੰਦ ਗਰਗ, ਹਰਮੇਸ਼ ਕੌਸ਼ਲ, ਭੁਪਿੰਦਰ ਸਿੰਘ, ਗੁਰਮੀਤ ਦੇਵਾ, ਰਾਜੂ, ਨਰੇਸ਼ ਗੋਇਲ, ਕ੍ਰਿਪਾਲ ਧੀਮਾਨ, ਬੇਦੀ, ਮੈਡਮ ਰੇਨੂੰ ਸਿੰਗਲਾ, ਡਿੰਪੀ ਗੋਇਲ, ਰਾਜ ਕੁਮਾਰ ਲੂਥਰਾ, ਕਿਰਨ, ਉਰਮਿਲਾ ਸਿੰਗਲਾ, ਰਾਣੀ, ਮਨਪ੍ਰੀਤ, ਸਰੋਜ, ਸੁਨੀਤਾ, ਸਿਮਰਨ, ਕਮਲੇਸ਼ ਰਾਣੀ, ਪਿੰਕੀ ਹਾਜ਼ਰ ਸਨ।