ਸੰਤ ਬਾਬਾ ਲਾਲ ਸਿੰਘ ਜੀ ਦਾ 47 ਵਾਂ ਬਰਸੀ ਸਮਾਗਮ ਮਨਾਇਆ
ਸੰਤ ਬਾਬਾ ਲਾਲ ਸਿੰਘ ਜੀ ਦਾ 47 ਵਾਂ ਬਰਸੀ ਸਮਾਗਮ ਮਨਾਇਆ
Publish Date: Fri, 30 Jan 2026 06:53 PM (IST)
Updated Date: Sat, 31 Jan 2026 04:11 AM (IST)

ਸੁਖਵਿੰਦਰ ਸਿੰਘ ਅਟਵਾਲ, ਪੰਜਾਬੀ ਜਾਗਰਣ, ਅਮਰਗੜ੍ਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਬਾਠਾਂ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਨੂੰ ਸਮਰਪਿਤ ਤਿੰਨ ਰੋਜ਼ਾ 47ਵਾਂ ਬਰਸੀ ਸਮਾਗਮ ਪਿੰਡ ਬਾਠਾਂ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਨਾਲ ਕਰਵਾਇਆ ਗਿਆ। ਤਿੰਨੋਂ ਦਿਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਰਾੜਾ ਸਾਹਿਬ,ਜਰਗ ਵਾਲਿਆਂ ਵੱਲੋਂ ਦੁਪਹਿਰ 1 ਤੋਂ 4 ਵਜੇ ਤੱਕ ਦੀਵਾਨ ਸਜਾਏ ਗਏ। ਅਖੀਰਲੇ ਸਮਾਪਤੀ ਦੇ ਦੀਵਾਨ ਦੌਰਾਨ ਉਨ੍ਹਾਂ ਜਿੱਥੇ ਸੰਗਤਾਂ ਨਾਲ ਗੁਰਬਾਣੀ ਤੇ ਸਿੱਖ ਇਤਿਹਾਸ ਦੀ ਸਾਂਝ ਪਾਉਂਦਿਆਂ ਗੁਰੂਆਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਲਈ ਪ੍ਰੇਰਤ ਕੀਤਾ,ਉਥੇ ਹੀ ਉਨ੍ਹਾਂ ਗੁਰਬਾਣੀ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਕਿਹਾ ਕਿ ਬ੍ਰਹਮ ਗਿਆਨੀ ਕਦੇ ਮਰਦੇ ਨਹੀਂ ਸਗੋਂ ਹਮੇਸ਼ਾ ਇਸ ਦੁਨੀਆ ਤੇ ਜਿਉਂਦੇ ਰਹਿੰਦੇ ਹਨ। ਉਨ੍ਹਾਂ ਸ੍ਰੀਮਾਨ ਸੰਤ ਬਾਬਾ ਲਾਲ ਸਿੰਘ ਜੀ ਵੱਲੋਂ ਕੀਤੀ ਸੇਵਾ ਤੇ ਸਿਮਰਨ ਦੀ ਘਾਲਣਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮਹਾਪੁਰਖ ਹਮੇਸ਼ਾ ਮਾਤ ਲੋਕ ਵਿੱਚ ਦੁਨਿਆਵੀ ਜੀਵਾਂ ਨੂੰ ਨਾਮ ਬਾਣੀ ਦਾ ਆਸਰਾ ਦੇ ਕੇ ਤਾਰਨ ਲਈ ਆਉਂਦੇ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਸੰਤ ਬਾਬਾ ਭਿੰਦਰ ਸਿੰਘ ਜੀ ਰਾੜਾ ਸਾਹਿਬ ਜਰਗ ਵਾਲਿਆਂ ਸਮੇਤ ਉਨ੍ਹਾਂ ਦੇ ਜਥੇ ਤੇ ਸਮਾਗਮ ਦੌਰਾਨ ਵੱਖ-ਵੱਖ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਦਾ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।