4 ਮੁਕਦਮੇ ਦਰਜ, 5 ਦੋਸ਼ੀ ਕੀਤੇ ਗ੍ਰਿਫ਼ਤਾਰ
4 ਮੁਕਦਮੇ ਦਰਜ, 5 ਦੋਸ਼ੀ ਕੀਤੇ ਗ੍ਰਿਫਤਾਰ
Publish Date: Sat, 14 Mar 2026 04:42 PM (IST)
Updated Date: Sun, 15 Mar 2026 04:01 AM (IST)

ਨਸ਼ਾ ਵਿਰੋਧੀ ਮੁਹਿੰਮ ਵਿੱਚ ਪਬਲਿਕ ਦੇਵੇ ਸਾਥ : ਡੀਐੱਸਪੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਯੁੱਧ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਲਹਿਰਾ ਦੀ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆਂ 4 ਮੁਕਦਮੇ ਦਰਜ ਕਰ ਕੇ 5 ਨਸ਼ਾ ਤਸਕਰਾ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਉਨਾਂ ਕੋਲੋਂ 7 ਗ੍ਰਾਮ ਹੈਰੋਇਨ, 100 ਨਸ਼ੀਲੀਆਂ ਗੋਲ਼ੀਆਂ ਤੇ 30 ਬੋਤਲਾਂ ਸ਼ਰਾਬ ਨਾਜਾਇਜ਼ ਬਰਾਮਦ ਕੀਤੀ ਹੈ। ਐੱਸਐੱਸਪੀ ਸੰਗਰੂਰ ਸਰਤਾਜ ਸਿੰਘ ਚਹਿਲ ਨੇ ਦੱਸਿਆ ਕਿ ਪਿਛਲੇ ਹਫ਼ਤੇ ਚਲਾਈ ਕਾਰਵਾਈ ਤਹਿਤ 32 ਵਿਅਕਤੀਆਂ ਦੀ ਕਾਨੂੰਨ ਦੀ ਧਾਰਾ ਤਹਿਤ ਪੁੱਛਗਿੱਛ ਕੀਤੀ। ਸੱਤ ਵਿਅਕਤੀਆਂ ਖ਼ਿਲਾਫ਼ ਰੋਕੂ ਕਾਰਵਾਈ ਅਮਲ ਵਿਚ ਲਿਆਂਦੀ ਗਈ ਤੇ ਤਿੰਨ ਨਸ਼ਾ ਕਰਨ ਦੇ ਆਦੀ ਵਿਅਕਤੀਆਂ ਨੂੰ ਓਟ ਸੈਂਟਰ ਤੋਂ ਦਵਾਈ ਦਿਵਾਈ ਗਈ ਤੇ ਨਾਕਾਬੰਦੀਆਂ ਦੌਰਾਨ 54 ਟਰੈਫਿਕ ਚਲਾਨ ਵੀ ਕੀਤੇ ਗਏ। ਉਨ੍ਹਾਂ ਦੱਸਿਆ ਕਿ ਲਹਿਰਾ ਵਿਖੇ ਪਿਛਲੇ ਦਿਨੀਂ ਚੋਰੀ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਬਰਖ਼ਿਲਾਫ਼ ਬਗੀਚਾ ਸਿੰਘ ਤੇ ਮਨੀ ਸਿੰਘ ਵਾਸੀ ਲਹਿਰਾ ਦੇ ਮੁਕਦਮਾ ਦਰਜ ਕਰ ਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਦਿਆਂ ਉਨ੍ਹਾਂ ਕੋਲੋਂ ਚੋਰੀ ਸ਼ੁਦਾ 6 ਕੂਲਰ ਵਾਲੀਆਂ ਮੋਟਰਾਂ, 70 ਫੁੱਟ ਤਾਰ ਤੇ ਲੋਹਾ ਕੱਟਣ ਵਾਲਾ ਕਟਰ ਬਰਾਮਦ ਕੀਤਾ। ਇਸ ਤੋਂ ਇਲਾਵਾ ਇਕ ਮੁਕਦਮੇ ਰਾਹੀਂ ਪੀਓ ਸੰਸਾਰ ਸਿੰਘ ਵਾਸੀ ਲਹਿਲ ਕਲਾਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ’ਚ ਬੰਦ ਕਰਵਾਇਆ। ਡੀਐੱਸਪੀ ਲਹਿਰਾ ਰਣਬੀਰ ਸਿੰਘ ਨੇ ਨਸ਼ਾ ਵਿਰੋਧੀ ਮੁਹਿੰਮ ’ਚ ਪਬਲਿਕ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤੇ ਨਸ਼ਿਆਂ ਦੇ ਮਾੜੇ ਪ੍ਰਭਾਵ ਤੋਂ ਜਾਗਰੂਕ ਕੀਤਾ।