20 ਪਿੰਡ ਇਕਾਈਆਂ ਨੇ ਬੀਕੇਯੂ ਸਿੱਧੂਪਰ ਨਾਲ ਜੁੜਨ ਦਾ ਕੀਤਾ ਐਲਾਨ
20 ਪਿੰਡ ਇਕਾਈਆਂ ਨੇ ਬੀਕੇਯੂ ਸਿੱਧੂਪਰ ਨਾਲ ਜੁੜਨ ਦਾ ਕੀਤਾ ਐਲਾਨ
Publish Date: Sat, 24 Jan 2026 04:52 PM (IST)
Updated Date: Sun, 25 Jan 2026 04:07 AM (IST)

ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਨਵੀਂ ਭਾਰਤੀ ਕਿਸਾਨ ਯੂਨੀਅਨ ਮਲਵਈ ਬਣਨ ਤੋਂ ਬਾਅਦ ਹੁਣ ਸਥਾਨਕ ਇਲਾਕੇ ਵਿੱਚ ਵੀ ਸੂਬਾ ਕਨਵੀਨਰ ਦਲਬੀਰ ਸਿੰਘ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਹੋਂਦ ਵਿੱਚ ਆ ਚੁੱਕੀ ਹੈ ਜਿਨ੍ਹਾਂ ਨੇ ਗੁਰਲਾਲ ਸਿੰਘ ਜਲੂਰ ਨੂੰ ਬਲਾਕ ਪ੍ਰਧਾਨ ਬਣਾਇਆ ਹੈ। ਇਸ ਸਬੰਧੀ ਲਗਭਗ 20 ਪਿੰਡਾਂ ਦੀਆਂ ਕਿਸਾਨ ਇਕਾਈਆਂ ਨੇ ਇੱਥੇ ਇਕੱਠੇ ਹੋ ਕੇ ਸਿੱਧੂਪੁਰ ਯੂਨੀਅਨ ਡੱਲੇਵਾਲ ਨਾਲ ਨਾਤਾ ਤੋੜਦਿਆਂ ਸੂਬਾ ਕਨਵੀਨਰ ਦਲਵੀਰ ਸਿੰਘ ਦੀ ਅਗਵਾਈ ਵਾਲੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜਨ ਦਾ ਸਰਬਸੰਮਤੀ ਨਾਲ ਐਲਾਨ ਕਰ ਦਿੱਤਾ। ਇਸ ਸਬੰਧੀ ਇਕੱਤਰਤਾ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਨਵ ਨਿਯੁਕਤ ਬਲਾਕ ਪ੍ਰਧਾਨ ਗਰਲਾਲ ਸਿੰਘ ਜਲੂਰ ਦੀ ਅਗਵਾਈ ਹੇਠ ਹੋਈ। ਜਿਸ ਦੌਰਾਨ ਵੱਖ-ਵੱਖ ਪਿੰਡਾਂ ਤੋਂ ਆਏ ਕਿਸਾਨ ਆਗੂਆਂ, ਪਿੰਡ ਇਕਾਈ ਪ੍ਰਧਾਨਾਂ ਅਤੇ ਸਰਗਰਮ ਮੈਂਬਰਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਬਲਾਕ ਪ੍ਰਧਾਨ ਗੁਰਲਾਲ ਸਿੰਘ ਨੇ ਕਿਹਾ ਕਿ ਪਿੰਡ ਇਕਾਈਆਂ ਦੇ ਨੁਮਾਇੰਦਿਆਂ ਨੇ ਖੁੱਲ੍ਹ ਕੇ ਦੱਸਿਆ ,ਕਿ ਭਾਰਤੀ ਕਿਸਾਨ ਯੂਨੀਅਨ ਡੱਲੇਵਾਲ ਦੀ ਮੌਜੂਦਾ ਨੀਤੀਆਂ ਅਤੇ ਕਾਰਜ-ਪ੍ਰਣਾਲੀ ਤੋਂ ਨਿਰਾਸ਼ ਹੋ ਕੇ ਇਹ ਕਠਿਨ ਪਰ ਲੋੜੀਂਦਾ ਫੈਸਲਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦਾ ਨਿਸ਼ਾਨ ਅਤੇ ਪਛਾਣ ਪੂਰੀ ਤਰ੍ਹਾਂ ਅਲੱਗ ਹੈ ਅਤੇ ਸਾਡਾ ਡੱਲੇਵਾਲ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਜਥੇਬੰਦੀ ਪਸੌਰਾ ਸਿੰਘ ਦੀ ਸੋਚ ਅਤੇ ਉਸਦੇ ਨਾਮ ਨਾਲ ਹੀ ਅੱਗੇ ਵਧੇਗੀ ਅਤੇ ਕਿਸਾਨਾਂ ਦੇ ਹੱਕਾਂ ਦੀ ਲੜਾਈ ਬਿਨਾਂ ਕਿਸੇ ਡਰ, ਦਬਾਅ ਜਾਂ ਸਮਝੌਤੇ ਦੇ ਲੜੀ ਜਾਵੇਗੀ।