12 ਕੇਸ ਦਰਜ 17 ਮੁਲਜ਼ਮ ਗ੍ਰਿਫ਼ਤਾਰ
ਐੱਨਡੀਪੀਐੱਸ ਐਕਟ ਤਹਿਤ 12 ਕੇਸ ਦਰਜ; 17 ਮੁਲਜ਼ਮ ਗ੍ਰਿਫਤਾਰ
Publish Date: Fri, 06 Mar 2026 05:54 PM (IST)
Updated Date: Sat, 07 Mar 2026 04:09 AM (IST)

11 ਕਿੱਲੋ ਭੁੱਕੀ; 251 ਨਸ਼ੀਲੀਆਂ ਗੋਲੀਆਂ; 100 ਗ੍ਰਾਮ ਗਾਂਜਾ ਤੇ 05 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਗੁਰਜੀਤ ਧੌਂਸ, ਪੰਜਾਬੀ ਜਾਗਰਣ, ਦਿੜ੍ਹਬਾ : ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਸਬ ਡਿਵੀਜ਼ਨ ਦਿੜ੍ਹਬਾ ਪੁਲਿਸ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਤੇ “ਪਿੰਡਾਂ ਦੇ ਪਹਿਰੇਦਾਰ ਮੁਹਿੰਮ ਤਹਿਤ ਚਲਾਈ ਗਈ ਮੁਹਿੰਮ ਦੌਰਾਨ ਕਾਰਵਾਈ ਕਰਦੇ ਹੋਏ 1 ਫਰਵਰੀ ਤੋਂ 28 ਫਰਵਰੀ ਤਕ ਐੱਨਡੀਪੀਐੱਸ ਐਕਟ ਤਹਿਤ 12 ਕੇਸ ਦਰਜ ਕੀਤੇ ਗਏ, ਜਿਨ੍ਹਾਂ ਵਿਚ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਇਨ੍ਹਾਂ ਵੱਖ-ਵੱਖ ਕੇਸਾਂ ਅੰਦਰ 11 ਕਿੱਲੋ ਭੁੱਕੀ, 251 ਨਸ਼ੀਲੀਆਂ ਗੋਲੀਆਂ, 100 ਗ੍ਰਾਮ ਗਾਂਜਾ ਅਤੇ 05 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰਵਾਈਆਂ ਗਈਆਂ। ਇਸ ਤੋਂ ਇਲਾਵਾ ਨਸ਼ੇ ਦੀ ਦਲਦਲ ਵਿੱਚ ਫਸੇ 7 ਵਿਅਕਤੀਆਂ ਨੂੰ ਓਟ ਸੈਂਟਰ ਵਿਚ ਭਰਤੀ ਕਰਵਾਇਆ ਗਿਆ ਤੇ 32 ਵਿਅਕਤੀਆਂ ਨੂੰ ਦਵਾਈ ਦਿਵਾਈ ਗਈ ਹੈ। ਇਸ ਤੋਂ ਇਲਾਵਾ ਆਰਮਜ਼ ਐਕਟ ਅਧੀਨ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ। ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਵੱਖ-ਵੱਖ ਜੁਰਮਾਂ ਤਹਿਤ 351 ਟਰੈਫਿਕ ਚਲਾਣ ਕੀਤੇ ਗਏ ਤੇ 02 ਵਾਹਨਾਂ ਨੂੰ 207 ਐੱਮਵੀ ਐਕਟ ਤਹਿਤ ਜਬਤ ਕੀਤਾ ਗਿਆ। ਅਮਨ ਕਾਨੂੰਨ ਵਿਚ ਖਲਲ ਪਾਉਣ ਵਾਲੇ 40 ਵਿਅਕਤੀਆਂ ਖ਼ਿਲਾਫ਼ ਪ੍ਰੀਵੈਂਟਿਵ ਕਾਰਵਾਈ ਕੀਤੀ ਗਈ। ਦਿਨ-ਰਾਤ ਸਮੇਂ ਨਾਕਾਬੰਦੀ ਤੇ ਪੈਟਰੋਲਿੰਗ ਦੌਰਾਨ 190 ਸ਼ੱਕੀ ਵਿਅਕਤੀਆਂ ਖ਼ਿਲਾਫ਼ 172 ਬੀਐੱਨਐੱਸਐੱਸ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਅਰਸੇ ਦੌਰਾਨ ਪਬਲਿਕ ਦੇ 08 ਗੁੰਮ/ਚੋਰੀ ਹੋਏ ਮੋਬਾਈਲ ਫੋਨ ਟਰੇਸ ਕੀਤੇ ਗਏ ਹਨ ਅਤੇ ਹੁਣ ਤੱਕ 35 ਗੁੰਮ/ਚੋਰੀ ਹੋਏ ਫੋਨ ਟਰੇਸ ਕਰ ਕੇ ਪਬਲਿਕ ਦੇ ਸਪੁਰਦ ਕੀਤੇ ਜਾ ਚੁੱਕੇ ਹਨ।