ਨਸ਼ੀਲੇ ਪਦਾਰਥਾਂ ਸਣੇ 11 ਵਿਅਕਤੀ ਕਾਬੂ
ਵੱਖ-ਵੱਖ ਨਸ਼ੀਲੇ ਪਦਾਰਥਾਂ ਸਣੇ 11 ਵਿਅਕਤੀ ਕਾਬੂ
Publish Date: Fri, 20 Mar 2026 06:02 PM (IST)
Updated Date: Sat, 21 Mar 2026 04:08 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਵੱਖ-ਵੱਖ ਨਸ਼ੀਲੇ ਪਦਾਰਥਾਂ ਸਮੇਤ 11 ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲੇ ਦਰਜ ਕੀਤੇ ਹਨ। ਥਾਣਾ ਸਦਰ ਧੂਰੀ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਅਤੇ ਚੈਕਿੰਗ ਦੌਰਾਨ ਬੇਨੜਾ ਤੋ ਕੱਕੜਵਾਲ ਨੂੰ ਜਾਂਦੇ ਸਮੇ ਸ਼ੱਕ ਦੇ ਆਧਾਰ ’ਤੇ ਇਕ ਗੱਡੀ ਨੂੰ ਰੋਕ ਕੇ ਉਸਦੀ ਤਲਾਸ਼ੀ ਦੌਰਾਨ ਉਸ ਵਿੱਚੋਂ 100 ਨਸ਼ੀਲੀਆਂ ਗੋਲੀਆਂ ਸਮੇਤ ਸੰਦੀਪ ਸਿੰਘ ਨਿਵਾਸੀ ਧੂਰੀ ਅਤੇ ਸੁਖਜੀਤ ਸਿੰਘ ਵਾਸੀ ਬਰੜਵਾਲ ਨੂੰ ਗ੍ਰਿਫ਼ਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਰਵੀ ਸਿੰਘ ਨਿਵਾਸੀ ਰੰਗੀਆਂ ਨੂੰ 8 ਗ੍ਰਾਮ ਚਿੱਟੇ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ। ਸ਼ੇਰਪੁਰ ਪੁਲਿਸ ਨੇ ਇੰਦਰਪਾਲ ਸਿੰਘ ਉਰਫ ਇੰਦੀ ਨਿਵਾਸੀ ਈਨਾ ਬਾਜਵਾ ਕੋਲੋਂ 60 ਪਾਬੰਦੀਸ਼ੁਦਾ ਗੋਲ਼ੀਆਂ ਸਮੇਤ ਗ੍ਰਿਫ਼ਤਾਰ ਕਰ ਕੇ ਥਾਣਾ ਸ਼ੇਰਪੁਰ ’ਚ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਸੰਗਰੂਰ ਪੁਲਿਸ ਨੇ ਰਜੇਸ਼ ਕੁਮਾਰ ਤੇ ਰਵਿੰਦਰ ਸਿੰਘ ਨਿਵਾਸੀ ਸੰਗਰੂਰ ਕੋਲੋਂ ਕਾਰ ਵਿੱਚੋਂ ਸ਼ਰਾਬ ਅੰਗਰੇਜੀ ਦੀਆਂ 12 ਬੋਤਲਾਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ। ਭਵਾਨੀਗੜ੍ਹ ਪੁਲਿਸ ਨੇ ਬੱਬੂ ਨਿਵਾਸੀ ਰੋਹਟੀ ਛੰਨਾ ਜ਼ਿਲ੍ਹਾ ਪਟਿਆਲਾ ਕੋਲੋਂ 10 ਗ੍ਰਾਮ ਹੀਰੋਈਨ-ਚਿੱਟਾ ਬਰਾਮਦ ਕਰ ਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਸਿਟੀ ਸੁਨਾਮ ਪੁਲਿਸ ਨੇ ਗੁਰਜੀਤ ਸਿੰਘ ਉਰਫ ਗੱਗੀ ਅਤੇ ਰਾਣੀ ਕੌਰ ਨਿਵਾਸੀ ਸੁਨਾਮ ਕੋਲੋ 12 ਗ੍ਰਾਮ ਹੈਰੋਈਨ-ਚਿੱਟਾ ਸਮੇਤ ਗ੍ਰਿਫਤਾਰ ਕਰੇ ਮਾਮਲਾ ਦਰਜ ਕੀਤਾ ਹੈ। ਥਾਣਾ ਦਿੜ੍ਹਬਾ ਪੁਲਿਸ ਨੇ ਜਗਸੀਰ ਸਿੰਘ ਉਰਫ ਕਪੂਰ ਨਿਵਾਸੀ ਰੋਗਲਾ ਨੂੰ 40 ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਛਾਜਲੀ ਪੁਲਿਸ ਨੇ ਜਗਤਾਰ ਸਿੰਘ ਉਰਫ ਕਾਲਾ ਨਿਵਾਸੀ ਖੇਤਲਾ ਨੂੰ 7 ਗ੍ਰਾਮ ਚਿੱਟੇ ਸਮੇਤ ਗ੍ਰਿਫ਼ਤਾਰ ਕੀਤਾ। ਉਕਤ ਸਾਰੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲਾ ਦਰਜ ਕੀਤੇ ਹਨ।