ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਦਾ ਪ੍ਰਰਾਸਪੈਕਟਸ ਜਾਰੀ
ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਰਾਜਪੁਰਾ ਵਲੋਂ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਕਾਲਜ ਦਾ ਪ੍ਰਰੋਸਪੈਕਟ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਕਰਵਾਏ ਗਏ ਸਮਾਗਮ 'ਚ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ, ਜਰਨਲ ਸੈਕਟਰੀ ਸੁਰਿੰਦਰ ਕੌਸ਼ਲ ਅਤੇ ਸਾਬਕਾ ਜਰਨਲ ਸੈਕਟਰੀ ਮਹਿੰਦਰ ਸਹਿਗਲ ਸ਼ਾਮਲ ਹੋਏ ਅਤੇ
Publish Date: Thu, 30 Jul 2020 05:02 PM (IST)
Updated Date: Thu, 30 Jul 2020 05:02 PM (IST)
ਪੱਤਰ ਪ੍ਰਰੇਰਕ, ਰਾਜਪੁਰਾ : ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨੋਲੋਜੀ ਰਾਜਪੁਰਾ ਵਲੋਂ ਨਵੇਂ ਵਿਦਿਆਰਥੀਆਂ ਦੇ ਦਾਖ਼ਲੇ ਲਈ ਕਾਲਜ ਦਾ ਪ੍ਰਰੋਸਪੈਕਟ ਜਾਰੀ ਕਰ ਦਿੱਤਾ ਹੈ। ਇਸ ਸਬੰਧੀ ਕਰਵਾਏ ਗਏ ਸਮਾਗਮ 'ਚ ਕਾਲਜ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਦੂਆ, ਜਰਨਲ ਸੈਕਟਰੀ ਸੁਰਿੰਦਰ ਕੌਸ਼ਲ ਅਤੇ ਸਾਬਕਾ ਜਰਨਲ ਸੈਕਟਰੀ ਮਹਿੰਦਰ ਸਹਿਗਲ ਸ਼ਾਮਲ ਹੋਏ ਅਤੇ ਅਪਣੇ ਕਰ-ਕਮਲਾ ਨਾਲ ਕਾਲਜ ਵਿਚ ਨਵੇਂ ਵਿਦਿਅਕ ਸੈਸ਼ਨ 2020-21 ਲਈ ਦਾਖਲਾ ਪ੍ਰਕਿਰਿਆ ਆਰੰਭ ਕਰਦੇ ਹੋਏ ਨਵਾਂ ਪ੍ਰਰੋਸਪੈੱਕਟ ਜਾਰੀ ਕੀਤਾ। ਇਸ ਸਬੰਧੀ ਕਾਲਜ ਦੀ ਪ੍ਰਬੰਧਕੀ ਕਮੇਟੀ ਨੇ ਦੱਸਿਆ ਕਿ ਕਾਲਜ ਵਿਚ ਇੰਟਰਨੈੱਟ, ਆਧੁਨਿਕ ਕਲਾਸ ਰੂਮ, ਅਤਿ-ਆਧੁਨਿਕ ਲਾਈਬ੍ਰੇਰੀ, ਖੇਡ ਮੈਦਾਨ ਤੇ ਖੇਡ ਕੰਪਲੇਕਸ, ਕੰਪਿਉਟਰ ਲੈਬਜ ਅਤੇ ਜਿੰਮ ਸਮੇਤ ਵਿਦਿਆਰਥੀਆਂ ਦੇ ਸਮੂਚੇ ਵਿਕਾਸ ਲਈ ਸਮੂਹ ਸਹੂਲਤਾ ਦਾ ਪ੍ਰਬੰਧ ਹੈ। ਇਸ ਮੌਕੇ ਡਾਇਰੈਕਟਰ ਸੁਸਾਇਟੀ ਡਾ. ਸੁਖਬੀਰ ਸਿੰਘ ਥਿੰਦ, ਪੀ.ਆਈ.ਐਮ.ਟੀ. ਦੇ ਡਾਇਰੈਕਟਰ ਡਾ. ਜਾਗੀਰ ਸਿੰਘ ਢੇਸਾ, ਜੋਤੀ ਮੌੰਗਾ, ਹਰਪ੍ਰਰੀਤ ਕੌਰ, ਬਪਿੰਦਰ ਕੌਰ, ਜਤਿੰਨ ਭਰਦਵਾਜ ਤੇ ਮੈਡਮ ਮੰਜੂ ਬਾਲਾ ਹਾਜ਼ਰ ਸਨ।