ਨਵੇਂ ਸਾਲ ਮੌਕੇ ਕਰਵਾਇਆ ਕਵੀ ਦਰਬਾਰ
ਕਵੀ ਦਰਬਾਰ ਕਰਵਾਇਆਕਵੀ ਦਰਬਾਰ ਕਰਵਾਇਆਕਵੀ ਦਰਬਾਰ ਕਰਵਾਇਆਕਵੀ ਦਰਬਾਰ ਕਰਵਾਇਆ
Publish Date: Sat, 03 Jan 2026 04:03 PM (IST)
Updated Date: Sun, 04 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਪ੍ਰਗਤੀਸ਼ੀਲ ਲੇਖਕ ਸੰਘ ਪਠਾਨਕੋਟ ਸ਼ਾਖਾ ਵੱਲੋਂ ਨਵੇਂ ਸਾਲ ਦੇ ਆਗਮਨ ਤੇ ਡਲਹੌਜ਼ੀ ਰੋਡ ਪਠਾਨਕੋਟ ਵਿਖੇ ਸਾਹਿਤ ਪ੍ਰੇਮੀਆਂ ਵੱਲੋਂ ਇਕ ਕਵੀ ਦਰਬਾਰ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸ਼ੈਲੀ ਬਲਜੀਤ ਮਸ਼ਹੂਰ ਕਹਾਣੀ ਲੇਖਕ ਅਤੇ ਐਡਵੋਕੇਟ ਰਾਕੇਸ਼ ਕੁਦਰਤ ਮਲਹੋਤਰਾ ਪ੍ਰਸਿੱਧ ਹਿੰਦੀ ਕਵੀ ਨੇ ਕੀਤੀ।
ਕਵਿਤਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਅਸ਼ੋਕ ਚਿੱਤਰਕਾਰ ਨੇ ਆਪਣੀ ਬਾਕਮਾਲ ਗ਼ਜ਼ਲ ਪੇਸ਼ ਕੀਤੀ ਜਿਸ ਨੇ ਕਾਵਿਕ ਮਾਹੌਲ ਬਣਾ ਦਿੱਤਾ । ਪੰਜਾਬੀ ਦੇ ਚਰਚਿਤ ਗ਼ਜ਼ਲਗੋ ਰਾਜ਼ ਗੁਰਦਾਸਪੁਰੀ ਨੇ ਬਹੁਤ ਖੂਬਸੂਰਤ ਅੰਦਾਜ਼ ਵਿਚ ਗ਼ਜ਼ਲ ਕਹਿ ਕੇ ਬਹੁਤ ਵਾਹਵਾ ਖੱਟੀ।
ਪਾਲ ਗੁਰਦਾਸਪੁਰੀ ਨੇ ਨਵੇਂ ਰਦੀਫ਼ ਕਾਫੀਏ ਵਿਚ ਭਾਵਪੂਰਨ ਗ਼ਜ਼ਲ ਕਹੀ। ਮੰਨੇ ਪ੍ਰਮੰਨੇ ਗਾਇਕ ਸਤੀਸ਼ ਵਸ਼ਿਸ਼ਟ ਨੇ ਆਪਣੀ ਬਹੁਤ ਹੀ ਸ਼ਾਨਦਾਰ ਨਜ਼ਮ ਨਾਲ ਮਹਿਫ਼ਲ ਵਿੱਚ ਰੰਗ ਬੰਨ੍ਹ ਦਿੱਤਾ। ਨਰੇਸ਼ ਦੀਨਾਨਗਰੀ ਨੇ ਇੱਕ ਗ਼ਜ਼ਲ ਦੇ ਬਹੁਤ ਹੀ ਸੂਖ਼ਮ ਸ਼ਿਅਰ ਕਹੇ,ਜਿਸ ਨੂੰ ਸਾਰਿਆਂ ਵੱਲੋਂ ਬਹੁਤ ਸਲਾਹਿਆ ਗਿਆ। ਐਡਵੋਕੇਟ ਰਾਕੇਸ਼ ਨੁਦਰਤ ਕੁਦਰਤ ਪ੍ਰੇਮੀ ਸ਼ਾਇਰ ਨੇ ਇਕ ਬਹੁਤ ਹੀ ਵਧੀਆ ਕਵਿਤਾ ਪੇਸ਼ ਕਰ ਕੇ ਮਹਿਫ਼ਲ ਵਿਚ ਚੰਗਾ ਰੰਗ ਬੰਨ੍ਹਿਆ।
ਅੰਤ ਵਿਚ ਸ਼ੈਲੀ ਬਲਜੀਤ ਨੇ ਇਕ ਖੂਬਸੂਰਤ ਗ਼ਜ਼ਲ ਦੇ ਬੜੇ ਗਹਿਰੇ ਸ਼ੇਅਰ ਪੇਸ਼ ਕਰਕੇ ਖੂਬ ਵਾਹਵਾ ਖੱਟੀ, ਜਿਨ੍ਹਾਂ ਦੀ ਬਹੁਤ ਹੀ ਪ੍ਰਸ਼ੰਸਾ ਕੀਤੀ ਗਈ। ਅੰਤ ਵਿਚ ਪਾਲ ਗੁਰਦਾਸਪੁਰੀ ਨੇ ਦੱਸਿਆ ਕਿ ਅਸੀਂ ਪਠਾਨਕੋਟ ਦੇ ਸਾਹਿਤਕਾਰਾਂ ਦੀ ਇਸ ਸੰਸਥਾ ਨੂੰ ਕੌਮੀ ਪੱਧਰ ਤੇ ਸਥਾਪਿਤ ਸੰਸਥਾ ਪ੍ਰਗਤੀਸ਼ੀਲ ਲੇਖਕ ਸੰਘ ਨਾਲ ਜੁੜਨ ਲਈ ਪ੍ਰੋ . ਸੁਰਜੀਤ ਜੱਜ ਨਾਲ ਸੰਪਰਕ ਕਰਨ ਦਾ ਯਤਨ ਕਰਾਂਗੇ।ਬਾਅਦ ਵਿਚ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦੇ ਹੋਏ ਇਸ ਇਕੱਤਰਤਾ ਵਿੱਚ ਸ਼ਾਮਿਲ ਹੋਣ ਲਈ ਸਾਰਿਆਂ ਦਾ ਧੰਨਵਾਦ ਕੀਤਾ।ਇਸ ਇਕੱਤਰਤਾ ਵਿੱਚ ਐਡਵੋਕੇਟ ਮੱਸਾ ਸਿੰਘ ਤੇ ਡਾ. ਰਾਜੇਸ਼ ਮਹਾਜਨ ਜ਼ਿਲ੍ਹਾ ਖੋਜ ਅਫ਼ਸਰ ਭਾਸ਼ਾ ਵਿਭਾਗ ਪਠਾਨਕੋਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।