ਹਿਮ ਸ਼ਿਖਾ ਸਕੂਲ ਮਾਮੂਨ ’ਚ ਪੋਸਟਰ ਮੇਕਿੰਗ ਮੁਕਾਬਲਾ ਤੇ ਸਫ਼ਾਈ ਮੁਹਿੰਮ
ਹਿਮ ਸ਼ਿਖਾ ਸਕੂਲ ਮਾਮੂਨ ਵਿੱਚ ਈਕੋ ਕਲੱਬ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਤੇ ਸਫ਼ਾਈ ਅਭਿਆਨ
Publish Date: Sat, 07 Mar 2026 04:43 PM (IST)
Updated Date: Sun, 08 Mar 2026 04:04 AM (IST)
ਫੋਟੋ : ਹਿਮ ਸ਼ਿਖਾ ਸਕੂਲ ਮਾਮੂਨ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦੇ ਜੇਤੂ ਵਿਦਿਆਰਥੀ। ਆਰ ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਹਿਮ ਸ਼ਿਖਾ ਸਕੂਲ ਮਾਮੂਨ ਵਿੱਚ ਈਕੋ ਕਲੱਬ ਵੱਲੋਂ ਚੇਅਰਮੈਨ ਸੁਸ਼ੀਲ ਸ਼ਰਮਾ ਦੀ ਅਗਵਾਈ ਹੇਠ ਪੋਸਟਰ ਮੇਕਿੰਗ ਮੁਕਾਬਲੇ ਅਤੇ ਸਫ਼ਾਈ ਅਭਿਆਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਈਕੋ ਕਲੱਬ ਦੇ ਵਿਦਿਆਰਥੀਆਂ ਵੱਲੋਂ ਸਫ਼ਾਈ ਮੁਹਿੰਮ ਚਲਾਈ ਗਈ ਅਤੇ ਸਕੂਲ ਨੂੰ ਪਲਾਸਟਿਕ ਮੁਕਤ ਬਣਾਉਣ ਦਾ ਸੰਕਲਪ ਲਿਆ ਗਿਆ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਨੀਤੂ ਨੇ ਪਹਿਲਾ, ਨਿਧੀ ਨੇ ਦੂਜਾ ਜਦਕਿ ਸੰਚਿਤ ਅਤੇ ਕਰਨਦੀਪ ਨੇ ਤੀਜਾ ਸਥਾਨ ਹਾਸਲ ਕੀਤਾ। ਕੋਆਰਡੀਨੇਟਰ ਫਲਕ ਸ਼ਰਮਾ ਅਤੇ ਈਕੋ ਕਲੱਬ ਇੰਚਾਰਜ ਸ਼੍ਰੇਆ ਸ਼ਰਮਾ ਵੱਲੋਂ ਸਾਰੇ ਭਾਗੀਦਾਰਾਂ ਨੂੰ ਸਰਟੀਫਿਕੇਟ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਭੇਂਟ ਕੀਤੇ ਗਏ। ਇਸ ਮੌਕੇ ਪ੍ਰਬੰਧਕ ਮੀਨਾ ਸ਼ਰਮਾ, ਪਰਵੀਨ ਲਤਾ, ਰਿਚਾ ਸ਼ਰਮਾ, ਸੁਰੇਸ਼ ਕੁਮਾਰੀ, ਸਵਾਤੀ ਗੁਪਤਾ, ਸੰਤੋਸ਼, ਸੰਧਿਆ, ਰਿਤਿਕਾ ਅਤੇ ਸੋਮਾ ਆਦਿ ਹਾਜ਼ਰ ਸਨ।