ਪਠਾਨਕੋਟ ਨਗਰ ਨਿਗਮ ਤੇ ਸੁਜਾਨਪੁਰ ਨਗਰ ਕੌਂਸਲ ਚੋਣਾਂ ਦੇ ਨਤੀਜਿਆਂ ਨਾਲ ਸਿਆਸੀ ਮਾਹੌਲ ਗਰਮਾਇਆ
ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੀਆਂ ਚੋਣਾਂ ਦੇ ਆ ਰਹੇ ਨਤੀਜਿਆਂ ਨਾਲ ਪੂਰੇ ਇਲਾਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਵੇਰੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਭਾਰੀ ਭੀੜ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ-ਜਿਵੇਂ ਵਾਰਡਾਂ ਦੇ ਨਤੀਜੇ ਸਾਹਮਣੇ ਆਉਂਦੇ ਗਏ, ਉਵੇਂ-ਉਵੇਂ ਪਾਰਟੀ ਸਮਰਥਕਾਂ ਵਿੱਚ ਉਤਸ਼ਾਹ ਅਤੇ ਜਸ਼ਨਾਂ ਦਾ ਮਾਹੌਲ ਬਣਦਾ ਗਿਆ। ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 3, 9, 17, 20, 39, 40 ਅਤੇ 44 ਤੋਂ ਜੇਤੂ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰਬਰ
Publish Date: Fri, 29 May 2026 10:19 AM (IST)
Updated Date: Fri, 29 May 2026 04:16 PM (IST)
.jpeg)
ਆਰ.ਸਿੰਘ, ਪੰਜਾਬੀ ਜਾਗਰਣ, ਪਠਾਨਕੋਟ - ਨਗਰ ਨਿਗਮ ਪਠਾਨਕੋਟ ਅਤੇ ਨਗਰ ਕੌਂਸਲ ਸੁਜਾਨਪੁਰ ਦੀਆਂ ਚੋਣਾਂ ਦੇ ਆ ਰਹੇ ਨਤੀਜਿਆਂ ਨਾਲ ਪੂਰੇ ਇਲਾਕੇ ਵਿੱਚ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ। ਸਵੇਰੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਨਾਲ ਹੀ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਅਤੇ ਸਮਰਥਕਾਂ ਦੀ ਭਾਰੀ ਭੀੜ ਗਿਣਤੀ ਕੇਂਦਰਾਂ ਦੇ ਬਾਹਰ ਇਕੱਠੀ ਹੋਣੀ ਸ਼ੁਰੂ ਹੋ ਗਈ ਸੀ। ਜਿਵੇਂ-ਜਿਵੇਂ ਵਾਰਡਾਂ ਦੇ ਨਤੀਜੇ ਸਾਹਮਣੇ ਆਉਂਦੇ ਗਏ, ਉਵੇਂ-ਉਵੇਂ ਪਾਰਟੀ ਸਮਰਥਕਾਂ ਵਿੱਚ ਉਤਸ਼ਾਹ ਅਤੇ ਜਸ਼ਨਾਂ ਦਾ ਮਾਹੌਲ ਬਣਦਾ ਗਿਆ।
ਪਠਾਨਕੋਟ ਨਗਰ ਨਿਗਮ ਵਿੱਚ ਭਾਜਪਾ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ
ਪਠਾਨਕੋਟ ਨਗਰ ਨਿਗਮ ਦੇ ਕੁੱਲ 50 ਵਾਰਡਾਂ ਵਿੱਚੋਂ ਹੁਣ ਤੱਕ 47 ਵਾਰਡਾਂ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ, ਜਦਕਿ ਤਿੰਨ ਵਾਰਡਾਂ ਦੀ ਗਿਣਤੀ ਦੇਰ ਸ਼ਾਮ ਤੱਕ ਜਾਰੀ ਰਹੀ। ਹੁਣ ਤੱਕ ਆਏ ਨਤੀਜਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ 21 ਵਾਰਡਾਂ ਵਿੱਚ ਜਿੱਤ ਦਰਜ ਕੀਤੀ ਹੈ। ਕਾਂਗਰਸ ਪਾਰਟੀ ਦੇ 17 ਉਮੀਦਵਾਰ ਜੇਤੂ ਰਹੇ ਹਨ, ਜਦਕਿ ਆਮ ਆਦਮੀ ਪਾਰਟੀ ਨੇ 9 ਵਾਰਡਾਂ ਵਿੱਚ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਸਮਰਥਕਾਂ ਵੱਲੋਂ ਕਈ ਥਾਵਾਂ 'ਤੇ ਢੋਲ ਵਜਾ ਕੇ ਅਤੇ ਆਤਸ਼ਬਾਜ਼ੀ ਕਰਕੇ ਜਸ਼ਨ ਮਨਾਏ ਗਏ। ਉਮੀਦਵਾਰਾਂ ਦੇ ਘਰਾਂ ਅਤੇ ਪਾਰਟੀ ਦਫਤਰਾਂ ਦੇ ਬਾਹਰ ਸਮਰਥਕਾਂ ਦੀ ਭਾਰੀ ਭੀੜ ਦਿਖਾਈ ਦਿੱਤੀ। ਕਈ ਥਾਵਾਂ 'ਤੇ ਸਮਰਥਕਾਂ ਨੇ ਮੋਟਰਸਾਈਕਲ ਰੈਲੀਆਂ ਵੀ ਕੱਢੀਆਂ ਅਤੇ ਇਕ-ਦੂਜੇ ਨੂੰ ਲੱਡੂ ਖਵਾ ਕੇ ਖੁਸ਼ੀ ਸਾਂਝੀ ਕੀਤੀ।
ਕਾਂਗਰਸ ਅਤੇ ਆਪ ਸਮਰਥਕਾਂ ਵਿੱਚ ਵੀ ਖੁਸ਼ੀ ਦਾ ਮਾਹੌਲ
ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਜੇਤੂ ਉਮੀਦਵਾਰਾਂ ਦੇ ਹੱਕ ਵਿੱਚ ਵੀ ਵੱਖ-ਵੱਖ ਵਾਰਡਾਂ ਵਿੱਚ ਜਸ਼ਨ ਮਨਾਏ ਗਏ। ਉਮੀਦਵਾਰਾਂ ਦੇ ਸਮਰਥਕਾਂ ਨੇ ਫੁੱਲਾਂ ਦੇ ਹਾਰ ਪਾ ਕੇ ਆਪਣੇ ਆਗੂਆਂ ਦਾ ਸਵਾਗਤ ਕੀਤਾ। ਕਈ ਵਾਰਡਾਂ ਵਿੱਚ ਢੋਲ ਦੀਆਂ ਧੁੰਨਾਂ 'ਤੇ ਭੰਗੜੇ ਪਏ ਅਤੇ ਸਮਰਥਕਾਂ ਨੇ ਜ਼ਿੰਦਾਬਾਦ ਦੇ ਨਾਅਰੇ ਲਗਾਏ। ਆਮ ਆਦਮੀ ਪਾਰਟੀ ਦੇ ਸਮਰਥਕਾਂ ਨੇ ਕਿਹਾ ਕਿ ਲੋਕ ਹੁਣ ਬਦਲਾਅ ਦੀ ਰਾਜਨੀਤੀ ਨੂੰ ਪਸੰਦ ਕਰ ਰਹੇ ਹਨ, ਜਦਕਿ ਕਾਂਗਰਸ ਆਗੂਆਂ ਨੇ ਇਸ ਜਿੱਤ ਨੂੰ ਲੋਕਾਂ ਦੇ ਭਰੋਸੇ ਦੀ ਜਿੱਤ ਕਰਾਰ ਦਿੱਤਾ।
ਸੁਜਾਨਪੁਰ ਨਗਰ ਕੌਂਸਲ ਦੇ ਨਤੀਜਿਆਂ ਨੇ ਦਿੱਤੀ ਚੌਰੰਗੀ ਟੱਕਰ ਦੀ ਤਸਵੀਰ
ਉੱਧਰ ਨਗਰ ਕੌਂਸਲ ਸੁਜਾਨਪੁਰ ਦੇ 15 ਵਾਰਡਾਂ ਦੇ ਨਤੀਜਿਆਂ ਨੇ ਚੌਰੰਗੀ ਸਿਆਸੀ ਮੁਕਾਬਲੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਇੱਥੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਚਾਰ-ਚਾਰ ਉਮੀਦਵਾਰ ਜੇਤੂ ਰਹੇ ਹਨ, ਜਦਕਿ ਤਿੰਨ ਆਜ਼ਾਦ ਉਮੀਦਵਾਰਾਂ ਨੇ ਵੀ ਜਿੱਤ ਦਰਜ ਕਰਕੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੁਜਾਨਪੁਰ ਵਿੱਚ ਨਤੀਜੇ ਆਉਣ ਮਗਰੋਂ ਵੱਖ-ਵੱਖ ਵਾਰਡਾਂ ਵਿੱਚ ਲੋਕ ਸੜਕਾਂ 'ਤੇ ਨਜ਼ਰ ਆਏ। ਸਮਰਥਕਾਂ ਨੇ ਡੀਜੇ ਅਤੇ ਢੋਲ ਦੀਆਂ ਧੁਨਾਂ 'ਤੇ ਨੱਚ ਕੇ ਖੁਸ਼ੀ ਮਨਾਈ। ਕਈ ਥਾਵਾਂ 'ਤੇ ਪਟਾਕੇ ਚਲਾਏ ਗਏ ਅਤੇ ਲੋਕਾਂ ਨੂੰ ਮਿਠਾਈਆਂ ਵੰਡੀਆਂ ਗਈਆਂ।
ਗਿਣਤੀ ਕੇਂਦਰਾਂ ਦੇ ਬਾਹਰ ਰਿਹਾ ਭਾਰੀ ਰੌਣਕਾਂ ਭਰਿਆ ਮਾਹੌਲ
ਵੋਟਾਂ ਦੀ ਗਿਣਤੀ ਦੌਰਾਨ ਗਿਣਤੀ ਕੇਂਦਰਾਂ ਦੇ ਬਾਹਰ ਸਵੇਰੇ ਤੋਂ ਹੀ ਰੌਣਕਾਂ ਭਰਿਆ ਮਾਹੌਲ ਬਣਿਆ ਰਿਹਾ। ਵੱਖ-ਵੱਖ ਪਾਰਟੀਆਂ ਦੇ ਸਮਰਥਕ ਆਪਣੇ ਉਮੀਦਵਾਰਾਂ ਦੀ ਜਿੱਤ ਦੀਆਂ ਉਮੀਦਾਂ ਨਾਲ ਨਤੀਜਿਆਂ ਦੀ ਉਡੀਕ ਕਰਦੇ ਰਹੇ। ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਪੁਲਿਸ ਫੋਰਸ ਤਾਇਨਾਤ ਰਹੀ।
ਪ੍ਰਸ਼ਾਸਨ ਵੱਲੋਂ ਗਿਣਤੀ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਇਆ ਗਿਆ। ਚੋਣ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਨਤੀਜਿਆਂ ਦੀ ਜਾਣਕਾਰੀ ਵੀ ਜਾਰੀ ਕੀਤੀ ਜਾਂਦੀ ਰਹੀ।
ਬਾਕੀ ਤਿੰਨ ਵਾਰਡਾਂ ਦੇ ਨਤੀਜਿਆਂ 'ਤੇ ਟਿਕੀਆਂ ਨਜ਼ਰਾਂ
ਪਠਾਨਕੋਟ ਨਗਰ ਨਿਗਮ ਦੇ ਬਾਕੀ ਰਹਿੰਦੇ ਤਿੰਨ ਵਾਰਡਾਂ ਦੀ ਗਿਣਤੀ ਜਾਰੀ ਰਹਿਣ ਕਾਰਨ ਸਿਆਸੀ ਹਲਕਿਆਂ ਦੀ ਨਜ਼ਰ ਹੁਣ ਉਨ੍ਹਾਂ ਨਤੀਜਿਆਂ 'ਤੇ ਟਿਕੀ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂ ਆਪਣੇ-ਆਪਣੇ ਦਾਅਵੇ ਕਰ ਰਹੇ ਹਨ ਅਤੇ ਅੰਤਿਮ ਤਸਵੀਰ ਸਾਫ਼ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ। ਚੋਣ ਨਤੀਜਿਆਂ ਨਾਲ ਹੁਣ ਨਗਰ ਨਿਗਮ ਅਤੇ ਨਗਰ ਕੌਂਸਲ ਦੇ ਭਵਿੱਖੀ ਸਮੀਕਰਨਾਂ ਨੂੰ ਲੈ ਕੇ ਵੀ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਲੋਕਾਂ ਵਿੱਚ ਵੀ ਇਹ ਜਾਣਨ ਲਈ ਉਤਸੁਕਤਾ ਬਣੀ ਹੋਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦੇ ਵਿਕਾਸ ਲਈ ਕਿਹੜੀਆਂ ਯੋਜਨਾਵਾਂ ਲਾਗੂ ਕੀਤੀਆਂ ਜਾਣਗੀਆਂ।
ਦੁਪਹਿਰ 3:30 ਵਜੇ ਤੱਕ ਮਿਲੇ ਨਤੀਜਿਆਂ ਅਨੁਸਾਰ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵਿਚਕਾਰ ਕੜਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਪਠਾਨਕੋਟ ਨਗਰ ਨਿਗਮ ਦੀਆਂ ਕੁੱਲ 50 ਵਾਰਡਾਂ ਵਿੱਚੋਂ ਹੁਣ ਤੱਕ ਕਾਂਗਰਸ ਦੇ 9 ਉਮੀਦਵਾਰ ਜੇਤੂ ਰਹੇ ਹਨ, ਜਦਕਿ ਭਾਜਪਾ ਦੇ 5 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ 4 ਉਮੀਦਵਾਰਾਂ ਨੇ ਵੀ ਆਪਣੀ ਜਿੱਤ ਯਕੀਨੀ ਬਣਾਈ ਹੈ। ਬਾਕੀ ਵਾਰਡਾਂ ਦੇ ਨਤੀਜੇ ਆਉਣੇ ਹਾਲੇ ਬਾਕੀ ਹਨ ਅਤੇ ਗਿਣਤੀ ਦਾ ਕੰਮ ਜਾਰੀ ਹੈ।
ਉਧਰ ਸੁਜਾਨਪੁਰ ਨਗਰ ਕੌਂਸਲ ਦੀਆਂ 15 ਵਾਰਡਾਂ ਦੇ ਨਤੀਜਿਆਂ ਵਿੱਚ ਵੀ ਦਿਲਚਸਪ ਤਸਵੀਰ ਸਾਹਮਣੇ ਆਈ ਹੈ। ਇੱਥੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ 4-4 ਉਮੀਦਵਾਰਾਂ ਨੇ ਜਿੱਤ ਹਾਸਿਲ ਕੀਤੀ ਹੈ, ਜਦਕਿ 3 ਆਜ਼ਾਦ ਉਮੀਦਵਾਰ ਵੀ ਮੈਦਾਨ ਮਾਰਨ ਵਿੱਚ ਕਾਮਯਾਬ ਰਹੇ ਹਨ।
ਚੋਣ ਨਤੀਜਿਆਂ ਨੂੰ ਲੈ ਕੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਗਿਣਤੀ ਕੇਂਦਰਾਂ ਦੇ ਬਾਹਰ ਸੁਰੱਖਿਆ ਦੇ ਕੜੇ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਸ਼ਾਂਤੀਪੂਰਨ ਢੰਗ ਨਾਲ ਗਿਣਤੀ ਪ੍ਰਕਿਰਿਆ ਪੂਰੀ ਕਰਵਾਈ ਜਾ ਰਹੀ ਹੈ।
ਨਤੀਜਿਆਂ ਦੀ ਗਿਣਤੀ ਦੌਰਾਨ ਸ਼ਾਮ 4 ਵਜੇ ਤੱਕ ਮਿਲੇ ਰੁਝਾਨਾਂ ਅਨੁਸਾਰ
ਪਠਾਨਕੋਟ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦੀ ਗਿਣਤੀ ਦੌਰਾਨ ਸ਼ਾਮ 4 ਵਜੇ ਤੱਕ ਮਿਲੇ ਰੁਝਾਨਾਂ ਅਤੇ ਐਲਾਨੇ ਨਤੀਜਿਆਂ ਵਿੱਚ ਕਾਂਗਰਸ ਪਾਰਟੀ ਅੱਗੇ ਦਿਖਾਈ ਦੇ ਰਹੀ ਹੈ, ਜਦਕਿ ਭਾਜਪਾ ਅਤੇ ਆਮ ਆਦਮੀ ਪਾਰਟੀ ਵੀ ਕਈ ਵਾਰਡਾਂ ਵਿੱਚ ਜਿੱਤ ਦਰਜ ਕਰਨ ਵਿੱਚ ਸਫਲ ਰਹੀਆਂ ਹਨ।
ਹੁਣ ਤੱਕ ਪ੍ਰਾਪਤ ਨਤੀਜਿਆਂ ਅਨੁਸਾਰ :-
ਭਾਜਪਾ ਦੇ ਉਮੀਦਵਾਰ ਵਾਰਡ ਨੰਬਰ 3, 9, 17, 20, 39, 40 ਅਤੇ 44 ਤੋਂ ਜੇਤੂ ਰਹੇ ਹਨ।
ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੇ ਵਾਰਡ ਨੰਬਰ 2, 4, 6, 8, 16, 18, 19, 22 ਅਤੇ 38 ਵਿੱਚ ਜਿੱਤ ਦਰਜ ਕੀਤੀ ਹੈ।
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਾਰਡ ਨੰਬਰ 5, 7, 21 ਅਤੇ 42 ਤੋਂ ਕਾਮਯਾਬ ਰਹੇ ਹਨ।
ਗਿਣਤੀ ਕੇਂਦਰ ਵਿਖੇ ਸਮਰਥਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਜੇਤੂ ਉਮੀਦਵਾਰਾਂ ਦੇ ਹੱਕ ਵਿੱਚ ਨਾਅਰੇਬਾਜ਼ੀ ਦਾ ਦੌਰ ਵੀ ਜਾਰੀ ਹੈ। ਪ੍ਰਸ਼ਾਸਨ ਵੱਲੋਂ ਗਿਣਤੀ ਕੇਂਦਰ ਦੇ ਆਲੇ-ਦੁਆਲੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਪਠਾਨਕੋਟ ਤੋਂ ਵਾਰਡ ਨੰਬਰ ਸੱਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਅਭੀ ਸ਼ਰਮਾ ਜਿੱਤਣ ਤੋਂ ਬਾਅਦ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ
ਪਠਾਨਕੋਟ ਵਾਰਡ ਨੰਬਰ 40 ਤੋਂ ਭਾਜਪਾ ਦੀ ਉਮੀਦਵਾਰ ਨੇਹਾ 450 ਵੋਟਾਂ ਨਾਲ ਜਿੱਤੀ।👆
ਪਠਾਨਕੋਟ ਵਾਰਡ ਨੰਬਰ 23 ਤੋਂ ਕਾਂਗਰਸੀ ਉਮੀਦਵਾਰ ਪਵਨ ਕੁਮਾਰ (ਬੱਬੀ ਲੰਬੜ) ਨੇ 92 ਵੋਟਾਂ ਦੀ ਲੀਡ ਨਾਲ ਜਿੱਤ ਕੀਤੀ ਹਾਸਲ।👆
ਪਠਾਨਕੋਟ ਵਾਰਡ ਨੰਬਰ 17 ਤੋਂ ਭਾਜਪਾ ਦੇ ਉਮੀਦਵਾਰ ਨਰਿੰਦਰ ਕਾਲਾ ਨੇ 498 ਵੋਟਾਂ ਨਾਲ ਲਗਾਤਾਰ ਤੀਜੀ ਵਾਰ ਜਿੱਤ ਕੀਤੀ ਹਾਸਲ।👆
ਪਠਾਨਕੋਟ ਵਾਰਡ ਨੰਬਰ ਛੇ ਤੋਂ ਕਾਂਗਰਸੀ ਉਮੀਦਵਾਰ ਵੀਨਾ ਬੱਗਾ ਪਤਨੀ ਜੋਗਿੰਦਰ ਭਲਵਾਨ ਨੇ ਕੀਤੀ ਜਿੱਤ ਹਾਸਿਲ।👆
ਰੁਝਾਨਾਂ ਮੁਤਾਬਕ
ਹੁਣ ਤੱਕ ਮਿਲੇ ਰੁਝਾਨਾਂ ਮੁਤਾਬਕ ਵਾਰਡ ਨੰਬਰ 4 ਤੋਂ ਕਾਂਗਰਸ ਦੇ ਗੌਰਵ ਵਡੈਹਰਾ ਲਗਭਗ 600 ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਵਾਰਡ ਨੰਬਰ 9 ਤੋਂ ਭਾਜਪਾ ਦੇ ਨਮਨ ਕਰੀਬ 210 ਵੋਟਾਂ ਨਾਲ ਬੜਤ ਬਣਾਈ ਹੋਈ ਹੈ। ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਦੀਪਕ ਅਤੇ ਵਾਰਡ ਨੰਬਰ 5 ਤੋਂ ਸੁਸ਼ਮਾ ਕਰੀਬ 206 ਵੋਟਾਂ ਨਾਲ ਅੱਗੇ ਦੱਸੇ ਜਾ ਰਹੇ ਹਨ। ਇਸ ਤੋਂ ਇਲਾਵਾ ਵਾਰਡ ਨੰਬਰ 1 ਤੋਂ ਆਜ਼ਾਦ ਉਮੀਦਵਾਰ ਦੀਪ ਮਹਿਰਾ ਅਤੇ ਵਾਰਡ ਨੰਬਰ 7 ਤੋਂ ਆਪ ਉਮੀਦਵਾਰ ਅਭੀ ਸ਼ਰਮਾ ਅੱਗੇ ਚੱਲ ਰਹੇ ਹਨ।
ਨਗਰ ਨਿਗਮ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਅਤੇ ਆਉਣ ਵਾਲੇ ਘੰਟਿਆਂ ਵਿੱਚ ਹੋਰ ਨਤੀਜੇ ਸਾਹਮਣੇ ਆਉਣ ਦੀ ਸੰਭਾਵਨਾ ਹੈ।
ਪਠਾਨਕੋਟ ਵਾਰਡ ਨੰਬਰ 19 ਤੋਂ ਕਾਂਗਰਸ ਦੇ ਉਮੀਦਵਾਰ ਬਲਵਿੰਦਰ ਸਿੰਘ 219 ਵੋਟਾਂ ਨਾਲ ਜੇਤੂ।
ਪਠਾਨਕੋਟ ਤੋਂ ਵਿਸ਼ਵ ਕੀਰਤੀ, ਵਾਰਡ ਨੰਬਰ 21 'ਆਪ' 27 ਵੋਟਾਂ ਨਾਲ ਜਿੱਤੇ।
ਪਠਾਨਕੋਟ ਤੋਂ ਵਾਰਡ ਨੰਬਰ 2 ਦੀ ਉਮੀਦਵਾਰ ਰਜਨੀ ਮਾਨਸ ਕਾਂਗਰਸ 26 ਵੋਟਾਂ ਨਾਲ ਜੇਤੂ ਰਹੀ।