ਆਦਰਸ਼ ਬ੍ਰਿਧ ਆਸ਼ਰਮ ’ਚ ਲਾਇਆ ਮੈਡੀਕਲ ਕੈਂਪ
ਆਦਰਸ਼ ਬ੍ਰਿਧ ਆਸ਼ਰਮ ਬਜੁਰਗਾਂ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ
Publish Date: Sat, 10 Jan 2026 04:59 PM (IST)
Updated Date: Sun, 11 Jan 2026 04:03 AM (IST)
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ,
ਭੋਆ :ਬਜ਼ੁਰਗਾਂ ਦਾ ਵਿਹੜਾ ਆਦਰਸ਼ ਬ੍ਰਿਧ ਆਸ਼ਰਮ ਝਾਖੋਲਾੜੀ ਪਠਾਨਕੋਟ ਵਿੱਚ ਵਿਲੀਅਨ ਹਾਰਡਵੇਟਿੰਗ ਫਾਊਂਡੇਸ਼ਨ ਵੱਲੋਂ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ। ਜਿਸ ਵਿੱਚ ਬ੍ਰਿਧ ਘਰ ਵਿੱਚ ਰਹਿ ਰਹੇ ਸਾਰੇ ਹੀ ਬਜ਼ੁਰਗਾਂ ਦਾ ਜਨਰਲ ਚੈੱਕਅਪ ਕੀਤਾ ਗਿਆ।ਇਸ ਮੌਕੇ ਤੇ ਡਾ. ਅਰਸ਼ਦੀਪ ਚੀਮਾ ਨੇ ਦੱਸਿਆ ਕਿ ਦੇਖਣ ਵਿੱਚ ਤਾਂ ਸਾਰੇ ਹੀ ਬਜ਼ੁਰਗ ਬਹੁਤ ਤੰਦਰੁਸਤ ਮਿਲੇ ਹਨ। ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਜ਼ਿਆਦਾ ਗੰਭੀਰ ਬਿਮਾਰੀ ਨਹੀਂ ਹੈ। ਪਰ ਬੀਪੀ ਅਤੇ ਸ਼ੂਗਰ ਦੀ ਸਮੱਸਿਆ ਦਿਨ ਬ ਦਿਨ ਵਧਦੀ ਨਜ਼ਰ ਆ ਰਹੀ ਹੈ। ਸੋ ਸਾਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ ਸਿਰ ਦਵਾਈ ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਸੈਰ ਕਰਨੀ ਚਾਹੀਦੀ ਹੈ। ਇਸ ਦੇ ਨਾਲ ਸਾਡਾ ਸਰੀਰ ਤੰਦਰੁਸਤ ਰਹਿ ਸਕਦਾ ਹੈ। ਇਸ ਮੌਕੇ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਸਾਨੂੰ ਭੋਜਨ ਪ੍ਰਤੀ ਧਿਆਨ ਦੇਣਾ ਚਾਹੀਦਾ ਹੈ ਅਤੇ ਬਚਿਆ ਹੋਇਆ ਭੋਜਨ ਨਹੀਂ ਖਾਣਾ ਚਾਹੀਦਾ। ਉਨ੍ਹਾਂ ਨੇ ਆਸ਼ਰਮ ਸੁਪਰਡੈਂਟ ਨੂੰ ਕਿਹਾ ਕਿ ਤੁਹਾਡੀ ਇਹ ਸੇਵਾ ਦਿਨ ਬ ਦਿਨ ਨੂੰ ਵਧਦੀ ਨਜ਼ਰ ਆ ਰਹੀ ਹੈ। ਸਾਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਇਹਨਾਂ ਦੀ ਸੇਵਾ ਦਿਲ ਤੋਂ ਕਰ ਰਹੇ ਹੋ।ਟੀਮ ਦਾ ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਤੇ ਪ੍ਰਧਾਨ ਸਤਨਾਮ ਸਿੰਘ ਨੇ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਤੇ ਆਸਰਮ ਚੇਅਰਪਰਸਨ ਰੀਨਾ ਸਰਮਾਲ, ਸਵਿਤਾ, ਜਸਵਿੰਦਰ ਕੌਰ, ਸੁਰਜੀਤ ਕੌਰ, ਆਸ਼ਾ ਰਾਣੀ, ਪ੍ਰੀਆ ਚੰਨਦੇਵ, ਬਿਪਨ ਕੁਮਾਰ, ਰਮੇਸ਼ ਚੰਦਰ ਆਦਿ ਮੌਜੂਦ ਸੀ।