ਟ੍ਰੈਫਿਕ ਇੰਚਾਰਜ ਬ੍ਰਹਮਦੱਤ ਦਾ ਕੀਤਾ ਵਿਸ਼ੇਸ਼ ਸਨਮਾਨ
ਇੰਚਾਰਜ ਬ੍ਰਹਮਦੱਤ ਨੂੰ ਕੀਤਾ ਵਿਸ਼ੇਸ਼ ਸਨਮਾਨਿਤ
Publish Date: Sun, 22 Mar 2026 04:14 PM (IST)
Updated Date: Sun, 22 Mar 2026 04:16 PM (IST)

ਸ਼੍ਰੀ ਸ਼ਨੀਦੇਵ ਮੰਦਰ ਪਠਾਨਕੋਟ ’ਚ ਕੀਤਾ ਸਨਮਾਨ ਸਮਾਰੋਹ ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸਥਾਨਕ ਸ਼੍ਰੀ ਸ਼ਨੀਦੇਵ ਮੰਦਰ ਵਿਖੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਸ਼ਹਿਰ ਦੀ ਟਰੈਫਿਕ ਵਿਵਸਥਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ ਟ੍ਰੈਫਿਕ ਇੰਚਾਰਜ ਬ੍ਰਹਮਦੱਤ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਹ ਸਮਾਰੋਹ ਮੰਦਰ ਦੇ ਮੁੱਖ ਸੇਵਾਦਾਰ ਵਰਿੰਦਰ ਸਹਦੇਵ (ਪੱਪੂ) ਤੇ ਸੰਚਾਲਕ ਧਰੁਵ ਗਿਰੀ ਮਹਾਰਾਜ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ। ਇਸ ਮੌਕੇ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਟਰੈਫਿਕ ਇੰਚਾਰਜ ਬ੍ਰਹਮਦੱਤ ਨੂੰ ਸਿਰੋਪਾਓ ਭੇਟ ਕਰਕੇ ਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਮੁੱਖ ਉਦੇਸ਼ ਸਮਾਜ ਤੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਨਾ ਹੈ। ਇਸ ਦੌਰਾਨ ਸੰਬੋਧਨ ਕਰਦੇ ਹੋਏ ਸੰਚਾਲਕ ਧਰੁਵ ਗਿਰੀ ਮਹਾਰਾਜ ਨੇ ਕਿਹਾ ਕਿ ਸਮਾਜ ਦੀ ਸੁਰੱਖਿਆ ਤੇ ਸੇਵਾ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਅਧਿਕਾਰੀਆਂ ਦਾ ਹੌਸਲਾ ਵਧਾਉਣਾ ਹਰ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਐਸੇ ਸਨਮਾਨ ਸਮਾਰੋਹਾਂ ਨਾਲ ਸੇਵਾ ਭਾਵਨਾ ਨੂੰ ਹੋਰ ਮਜ਼ਬੂਤੀ ਮਿਲਦੀ ਹੈ। ਮੰਦਰ ਦੇ ਪ੍ਰਧਾਨ ਵਰਿੰਦਰ ਸਹਦੇਵ (ਪੱਪੂ) ਨੇ ਕਿਹਾ ਕਿ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੀ ਟਰੈਫਿਕ ਵਿਵਸਥਾ ਵਿਚ ਸੁਧਾਰ ਆ ਰਿਹਾ ਹੈ। ਇਸ ਮੌਕੇ ਮਹੰਤ ਧਰੁਵ ਗਿਰੀ ਜੀ, ਪੰਡਿਤ ਵਿਜੈ ਦਿਕਸ਼ਿਤ, ਵਰਿੰਦਰ ਸਹਦੇਵ, ਰਾਜ ਮਲਹੋਤਰਾ, ਦਵਿੰਦਰ ਬਹਿਲ, ਰਮਨ ਸ਼ਰਮਾ, ਬੀਰਾ ਤੇ ਮੋਹਿੰਦਰ ਪਾਲ ਸਮੇਤ ਕਈ ਹੋਰ ਵਿਅਕਤੀ ਤੇ ਸ਼ਰਧਾਲੂ ਵੀ ਹਾਜ਼ਰ ਸਨ।