ਪ੍ਰਤਾਪ ਵਰਲਡ ਸਕੂਲ ਦੇ 17 ਵਿਦਿਆਰਥੀਆਂ ਨੇ ਜਿੱਤੇ ਗੋਲਡ ਮੈਡਲ
ਇੰਟਰਨੈਸ਼ਨਲ ਸਾਇੰਸ ਓਲੰਪਿਆਡ ਵਿੱਚ ਜਿੱਤੇ ਗੋਲਡ ਮੈਡਲ
Publish Date: Sun, 22 Mar 2026 04:16 PM (IST)
Updated Date: Sun, 22 Mar 2026 04:19 PM (IST)
ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ 17 ਵਿਦਿਆਰਥੀਆਂ ਨੇ ਐੱਸਓਐੱਫ ਇੰਟਰਨੈਸ਼ਨਲ ਸਾਇੰਸ ਓਲੰਪਿਆਡ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਗੋਲਡ ਮੈਡਲ ਜਿੱਤ ਕੇ ਸਕੂਲ ਤੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਹ ਪ੍ਰਤੀਯੋਗਿਤਾ ਸਾਇੰਸ ਓਲੰਪਿਆਡ ਫਾਊਂਡੇਸ਼ਨ ਵੱਲੋਂ ਕਰਵਾਈ ਜਾਂਦੀ ਹੈ, ਜਿਸ ਦਾ ਮਕਸਦ ਵਿਦਿਆਰਥੀਆਂ ਦੀ ਵਿਗਿਆਨਕ ਸਮਝ, ਤਾਰਕਿਕ ਸੋਚ ਤੇ ਵਿਸ਼ਲੇਸ਼ਣਾਤਮਕ ਯੋਗਤਾ ਨੂੰ ਪਰਖਣਾ ਹੁੰਦਾ ਹੈ। ਗੋਲਡ ਮੈਡਲ ਜਿੱਤਣ ਵਾਲੇ ਵਿਦਿਆਰਥੀਆਂ ਵਿਚ ਸਾਹੇਲੀ ਕੁੰਡੂ, ਮੁਸਕਾਨ ਅਲੀ, ਸਾਹਿਬਾ ਅਖਤਰ, ਪਨਵ ਸ਼ਰਮਾ, ਰਾਧਿਕਾ ਸ਼ਰਮਾ, ਆਯੁਸ਼ੀ, ਅਰਚਿਤ ਸ਼ਰਮਾ, ਕਾਰਤਿਕ ਸਿੰਘ, ਤੋਇਬਾ, ਆਰਵ ਸ਼ਰਮਾ, ਪ੍ਰਣਵ ਗੰਡੋਤਰਾ, ਸ਼੍ਰੀਸ਼ਾ ਪਟਨਾਇਕ, ਦਕਸ਼ ਗੁਪਤਾ, ਮਾਧਵ ਸਰੀਨ, ਪ੍ਰਿਤਿਸ਼ ਅਗਰਵਾਲ, ਆਰੁਸ਼ ਸ਼ਰਮਾ ਤੇ ਰੁਤਵੀ ਮਿਸ਼ਰਾ ਸ਼ਾਮਲ ਹਨ। ਸਕੂਲ ਦੇ ਡਾਇਰੈਕਟਰ ਸੰਨੀ ਮਹਾਜਨ ਤੇ ਪ੍ਰਿੰਸੀਪਲ ਸੁਭਰਾ ਰਾਣੀ ਨੇ ਇਸ ਉਪਲਬਧੀ ‘ਤੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਾਪਤੀਆਂ ਵਿਦਿਆਰਥੀਆਂ ਦੀ ਮਿਹਨਤ ਤੇ ਅਧਿਆਪਕਾਂ ਦੇ ਮਾਰਗਦਰਸ਼ਨ ਦਾ ਨਤੀਜਾ ਹਨ। ਉਨ੍ਹਾਂ ਕਿਹਾ ਕਿ ਓਲੰਪਿਆਡ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ ਤੇ ਸਮੱਸਿਆ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕਰਦੇ ਹਨ ਤੇ ਉਨ੍ਹਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਲਈ ਤਿਆਰ ਕਰਦੇ ਹਨ।