ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ
ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਮੁਫ਼ਤ ਸਿਹਤ ਜਾਂਚ ਕੈਂਪ
Publish Date: Sat, 31 Jan 2026 04:28 PM (IST)
Updated Date: Sun, 01 Feb 2026 04:04 AM (IST)
ਆਰ. ਸਿੰਘ, ਪੰਜਾਬੀ ਜਾਗਰਣ, ਪਠਾਨਕੋਟ : ਗੌਰੀ ਸ਼ੰਕਰ ਸੇਵਾ ਸਮਿਤੀ ਪਠਾਨਕੋਟ ਵੱਲੋਂ ਸਮਿਤੀ ਦੇ ਪ੍ਰਧਾਨ ਸੰਜੀਵ ਮਲਹਨ ਦੀ ਅਗਵਾਈ ਹੇਠ ਇਕ ਮੁਫ਼ਤ ਸਿਹਤ ਜਾਂਚ ਕੈਂਪ ਅਮਨਦੀਪ ਹਸਪਤਾਲ ਦੇ ਸਹਿਯੋਗ ਨਾਲ ਪਿੰਡ ਛੋਟਾ ਦੌਲਤਪੁਰ ਵਿਖੇ ਲਗਾਇਆ ਗਿਆ। ਜਿਸ ਵਿੱਚ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ। ਇਸ ਮੌਕੇ ਡਾ. ਪਰਸ਼ੋਤਮ ਮੋਜਰਾ ਮੁੱਖ ਮਹਿਮਾਨ ਦੇ ਰੂਪ ਵੱਜੋਂ ਹਾਜਰ ਹੋਏ ਅਤੇ ਕੈਂਪ ਦਾ ਆਰੰਭ ਕੀਤਾ। ਕੈਂਪ ਦੌਰਾਨ ਡਾ. ਤਾਨਿਆ, ਡਾ. ਰਮੇਸ਼, ਡਾ. ਠਾਕੁਰ, ਡਾ. ਸਾਗਰ ਅਤੇ ਡਾ. ਵਿਸ਼ਾਲ ਦਵੇਰਾ ਦੀ ਟੀਮ ਵੱਲੋਂ ਲੱਗਭੱਗ 250 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਾਂਚ ਉਪਰੰਤ ਸਾਰੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਵੀ ਵੰਡੀਆਂ ਗਈਆਂ। ਇਸ ਮੌਕੇ ਮੁਖ ਮਹਿਮਾਨ ਡਾ. ਪਰਸੋਤਮ ਮੋਜਰਾ ਨੇ ਕਿਹਾ ਕਿ ਗੌਰੀ ਸ਼ੰਕਰ ਸੇਵਾ ਸਮਿਤੀ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਕੀਤੇ ਜਾ ਰਹੇ ਉਪਰਾਲੇ ਬਹੁਤ ਹੀ ਸਲਾਹੁਣਯੋਗ ਹਨ। ਉਨ੍ਹਾਂ ਕਿਹਾ ਕਿ ਸੰਜੀਵ ਮਲਹਨ ਵਰਗੇ ਸਮਾਜਸੇਵੀ ਅੱਜ ਦੇ ਸਮੇਂ ਵਿੱਚ ਬਹੁਤ ਘੱਟ ਮਿਲਦੇ ਹਨ, ਜੋ ਹਰ ਵੇਲੇ ਸਮਾਜ ਦੀ ਭਲਾਈ ਲਈ ਤਤਪਰ ਰਹਿੰਦੇ ਹਨ। ਸਾਰਿਆਂ ਨੂੰ ਮਿਲ ਕੇ ਅਜਿਹੀਆਂ ਸਮਿਤੀਆਂ ਦਾ ਸਹਿਯੋਗ ਕਰਨਾ ਚਾਹੀਦਾ ਹੈ, ਤਾਂ ਜੋ ਸਮਾਜ ਸੇਵਾ ਦੇ ਕੰਮ ਹੋਰ ਵਧ ਸਕਣ।ਇਸ ਮੌਕੇ ਡਾ. ਵਾਸੂਦੇਵ, ਸੋਮ ਪ੍ਰਕਾਸ਼, ਅਮਨ, ਰਾਜੂ ਸਮੇਤ ਸਮਿਤੀ ਦੇ ਹੋਰ ਮੈਂਬਰ ਅਤੇ ਇਲਾਕੇ ਦੇ ਪਤਵੰਤੇ ਹਾਜ਼ਰ ਸਨ।