ਬ੍ਰਾਹਮਣ ਸਭਾ ਵੱਲੋਂ ਲੜਕੀ ਦੇ ਵਿਆਹ ਲਈ ਦਿੱਤਾ ਸਹਿਯੋਗ
ਬ੍ਰਾਹਮਣ ਸਭਾ ਵੱਲੋਂ 179ਵੀਂ ਬੇਟੀ ਦੇ ਵਿਆਹ ਲਈ ਆਰਥਿਕ ਸਹਿਯੋਗ
Publish Date: Fri, 06 Feb 2026 04:08 PM (IST)
Updated Date: Sat, 07 Feb 2026 04:00 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਪਠਾਨਕੋਟ : ਸਨਾਤਨ ਪਰੰਪਰਾ ਵਿੱਚ ਦਾਨ ਦੇ ਕਈ ਰੂਪਾਂ ਨੂੰ ਮਹੱਤਵ ਦਿੱਤਾ ਗਿਆ ਹੈ, ਪਰ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਦੀਆਂ ਧੀਆਂ ਦੇ ਵਿਆਹ ਵਿੱਚ ਸਹਿਯੋਗ ਦੇਣਾ ਸਭ ਤੋਂ ਉੱਚਾ ਦਾਨ ਮੰਨਿਆ ਗਿਆ ਹੈ। ਸ਼੍ਰੀ ਬ੍ਰਾਹਮਣ ਸਭਾ ਪਠਾਨਕੋਟ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਨਾਤਨ ਧਰਮ ਵਿੱਚ ਕੰਨਿਆਦਾਨ ਨੂੰ ਮਹਾਦਾਨ ਦਾ ਦਰਜਾ ਪ੍ਰਾਪਤ ਹੈ, ਜੋ ਹੋਰ ਸਭ ਦਾਨਾਂ ਤੋਂ ਸ਼੍ਰੇਸ਼ਠ ਹੈ। ਇਹ ਕੇਵਲ ਧਾਰਮਿਕ ਕਰਮ ਹੀ ਨਹੀਂ, ਸਗੋਂ ਸਮਾਜਿਕ ਜ਼ਿੰਮੇਵਾਰੀ ਦਾ ਪ੍ਰਤੀਕ ਵੀ ਹੈ। ਅੱਜ ਸਭਾ ਵੱਲੋਂ 179ਵੀਂ ਬੇਟੀ ਦੇ ਵਿਆਹ ਲਈ ਸਹਿਯੋਗ ਰਾਸ਼ੀ ਭੇਟ ਕੀਤੀ ਗਈ। ਅਸ਼ਵਨੀ ਸ਼ਰਮਾ ਨੇ ਦੱਸਿਆ ਕਿ ਇਸ ਕਾਰਜ ਨੂੰ ਲਗਾਤਾਰ ਚਲਾਉਣ ਵਿੱਚ ਸਭਾ ਨਾਲ ਜੁੜੇ ਪਰਿਵਾਰਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਸਮਾਗਮ ਵਿੱਚ ਸੇਵਾਭਾਰਤੀ ਦੇ ਜ਼ਿਲ੍ਹਾ ਮਹਾਮੰਤਰੀ ਮਨੋਹਰ ਲਾਲ ਮਹਿਤਾ ਹਾਜ਼ਰ ਹੋਏ ਅਤੇ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਸੇਵਾਮੁਕਤ ਐਕਸੀਅਨ ਹਰਮੀਤ ਸਿੰਘ, ਬਜਰੰਗ ਗਾਰਮੈਂਟਸ ਦੇ ਮਨਮਹੇਸ਼ ਬਿੱਲਾ, ਸ਼ਾਸਤਰੀ ਨਗਰ ਬ੍ਰਾਹਮਣ ਸਭਾ ਦੇ ਪ੍ਰਧਾਨ ਕੇਕੇ ਸ਼ਾਸਤਰੀ ਨੇ ਵੀ ਭਰਪੂਰ ਯੋਗਦਾਨ ਪਾਇਆ। ਸਮਾਗਮ ਦੌਰਾਨ ਮਨੋਹਰ ਲਾਲ ਮਹਿਤਾ, ਨਰਿੰਦਰ ਸ਼ਰਮਾ, ਪਵਨ ਸ਼ਰਮਾ, ਪ੍ਰਿੰਸੀਪਲ ਰਾਕੇਸ਼ ਸ਼ਰਮਾ, ਮਹੇਸ਼ ਸ਼ਰਮਾ, ਦੇਵਰਾਜ ਸ਼ਰਮਾ, ਪ੍ਰਿੰਸ ਸ਼ਰਮਾ, ਕਮਲ ਪੰਤ, ਸੁਰੇਸ਼ ਸ਼ਰਮਾ, ਕਪਿਲ ਸ਼ਰਮਾ, ਲਲਿਤ ਡੋਗਰਾ, ਕੇਸ਼ਵ ਸ਼ਰਮਾ, ਰਜਿੰਦਰ ਸ਼ਰਮਾ, ਸ਼ਾਮ ਸੁੰਦਰ ਸ਼ਰਮਾ, ਵਿਜੈ ਸ਼ਰਮਾ, ਵਿਨਯ ਸ਼ਰਮਾ, ਸ਼ੰਮੀ ਸ਼ਰਮਾ, ਰਾਕੇਸ਼ ਸ਼ਰਮਾ, ਬ੍ਰਾਹਮਣ ਮਹਿਲਾ ਸੰਗਠਨ ਦੀ ਜਰਨਲ ਮੋਨਿਕਾ ਸ਼ਰਮਾ, ਲਮੀਨੀ ਬ੍ਰਾਹਮਣ ਸਭਾ ਦੇ ਪ੍ਰਧਾਨ ਬੈਜਨਾਥ ਕੌਸ਼ਲ ਅਤੇ ਦਿਨੇਸ਼ ਭਾਰਦਵਾਜ ਆਦਿ ਹਾਜ਼ਰ ਸਨ।