22ਵਾਂ ਵਿਸ਼ਾਲ ਭਗਵਾਨ ਸ਼ਿਵ ਜਾਗਰਣ 11 ਨੂੰ
22ਵਾਂ ਵਿਸ਼ਾਲ ਭਗਵਾਨ ਸ਼ਿਵ ਜਾਗਰਣ
Publish Date: Sun, 22 Mar 2026 04:27 PM (IST)
Updated Date: Sun, 22 Mar 2026 04:31 PM (IST)

ਆਰ ਸਿੰਘ, ਪੰਜਾਬੀ ਜਾਗਰਣ ਪਠਾਨਕੋਟ : ਸ਼੍ਰੀ ਮਣੀਮਹੇਸ਼ ਵੈੱਲਫੇਅਰ ਸੋਸਾਇਟੀ (ਰਜਿ.) ਤੇ ਸ਼੍ਰੀ ਕ੍ਰਿਸ਼ਨਾ ਨਾਟਕ ਕਲੱਬ (ਰਜਿ.) ਵੱਲੋਂ ਰਾਮਲੀਲਾ ਗਰਾਊਂਡ ਪਠਾਨਕੋਟ ਵਿਖੇ ਧਾਰਮਿਕ ਭਾਵਨਾਵਾਂ ਨੂੰ ਸਮਰਪਿਤ 22ਵਾਂ ਵਿਸ਼ਾਲ ਭਗਵਾਨ ਸ਼ਿਵ ਜਾਗਰਣ 11 ਅਪ੍ਰੈਲ ਦਿਨ ਸ਼ਨੀਵਾਰ ਨੂੰ ਕਰਵਾਇਆ ਜਾਵੇਗਾ। ਇਹ ਜਾਗਰਣ ਰਾਤ 8 ਵਜੇ ਤੋਂ ਸ਼ੁਰੂ ਹੋ ਕੇ ਪ੍ਰਭੂ ਇੱਛਾ ਤੱਕ ਜਾਰੀ ਰਹੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਕੇਵਲ ਕ੍ਰਿਸ਼ਨ ਤੇ ਪ੍ਰਧਾਨ ਅਨਿਲ ਕੌਸ਼ਲ ਨੇ ਦੱਸਿਆ ਕਿ ਇਸ ਧਾਰਮਿਕ ਸਮਾਗਮ ਵਿਚ ਪ੍ਰਸਿੱਧ ਹਿਮਾਚਲੀ ਗਾਇਕ ਈਸ਼ਾਂਤ ਭਾਰਦਵਾਜ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ਵਿਸ਼ਾਨ ਦਾਸ (ਉਧਮਪੁਰ ਵਾਲੇ) ਤੇ ਰਜਤ ਸ਼ਰਮਾ ਵੀ ਭਜਨਾਂ ਰਾਹੀਂ ਸੰਗਤਾਂ ਨੂੰ ਪ੍ਰਭੂ ਨਾਲ ਜੋੜਣਗੇ। ਉਨ੍ਹਾਂ ਦੱਸਿਆ ਕਿ ਜਾਗਰਣ ਦੌਰਾਨ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਦੇ ਪਹੁੰਚਣ ਦੀ ਸੰਭਾਵਨਾ ਹੈ, ਜਿਨ੍ਹਾਂ ਦੀ ਸਹੂਲਤ ਵਾਸਤੇ ਵੱਖ-ਵੱਖ ਪ੍ਰਬੰਧ ਕੀਤੇ ਜਾ ਰਹੇ ਹਨ। ਜਾਗਰਣ ਦੇ ਉਪਰੰਤ 13 ਅਪ੍ਰੈਲ ਨੂੰ ਦੁਪਹਿਰ 1 ਵਜੇ ਤੋਂ ਵਿਸ਼ਾਲ ਭੰਡਾਰੇ ਦਾ ਵੀ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਸ਼ਹਿਰ ਤੇ ਆਸ-ਪਾਸ ਦੇ ਇਲਾਕਿਆਂ ਦੀਆਂ ਸੰਗਤਾਂ ਨੂੰ ਪਰਿਵਾਰ ਸਮੇਤ ਪਹੁੰਚ ਕੇ ਜਾਗਰਣ ਦਾ ਲਾਹਾ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ। ਚੇਅਰਮੈਨ ਕੇਵਲ ਕ੍ਰਿਸ਼ਨ ਤੇ ਪ੍ਰਧਾਨ ਅਨਿਲ ਕੌਸ਼ਲ ਨੇ ਸਮੂਹ ਧਾਰਮਿਕ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ਵਿਚ ਸ਼ਾਮਲ ਹੋ ਕੇ ਭਗਵਾਨ ਸ਼ਿਵ ਦੀ ਕਿਰਪਾ ਪ੍ਰਾਪਤ ਕਰਨ।