ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਕਾਬੂ
ਹੈਰੋਇਨ ਦਾ ਸੇਵਨ ਕਰਦਾ ਨੌਜਵਾਨ ਕਾਬੂ
Publish Date: Mon, 20 Apr 2026 04:06 PM (IST)
Updated Date: Tue, 21 Apr 2026 04:01 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਹੈਰੋਇਨ ਦਾ ਸੇਵਨ ਕਰਦੇ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਸਦਰ ਬੰਗਾ ਦੇ ਐਸਐਚਓ ਸਤਨਾਮ ਸਿੰਘ ਨੇ ਦੱਸਿਆ ਕਿ ਏਐਸਆਈ ਸਤਨਾਮ ਸਿੰਘ ਆਪਣੇ ਸਾਥੀ ਕਰਮਚਾਰੀਆਂ ਨਾਲ ਸ਼ੱਕੀ ਪੁਰਸ਼ਾਂ ਦੇ ਸੰਬੰਧ ਵਿਚ ਗਸ਼ਤ ਕਰਦੇ ਹੋਏ ਜਦੋਂ ਉਹ ਆਦਰਸ਼ ਸਕੂਲ ਖਟਕੜ ਕਲਾਂ ਤੋਂ ਪਿੰਡ ਥਾਂਦੀਆ ਵੱਲ ਨੂੰ ਮੁੜੇ ਤਾਂ ਮੁੱਖਬਰ ਖਾਸ ਨੇ ਸੂਚਨਾ ਦਿੱਤੀ ਕਿ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਹਿਲ ਗਹਿਲਾ ਹੈਰੋਇਨ ਪੀਣ ਦਾ ਆਦੀ ਹੈ, ਜੋ ਹੁਣ ਪਿੰਡ ਥਾਂਦੀਆ ਤੋਂ ਆਦਰਸ਼ ਸਕੂਲ ਨੂੰ ਜਾਂਦੀ ਸੜਕ ਤੇ ਇਕ ਮੋਟਰ ਤੇ ਬੈਠ ਕੇ ਹੈਰੋਇਨ ਦਾ ਸੇਵਨ ਕਰ ਰਿਹਾ ਹੈ। ਜਦੋਂ ਪੁਲਿਸ ਪਾਰਟੀ ਨੇ ਮੁਖਬਰ ਵੱਲੋਂ ਦੱਸੀ ਜਗ੍ਹਾ ਤੇ ਰੇਡ ਕੀਤਾ ਤਾਂ ਇੱਕ ਨੌਜਵਾਨ ਵਿਅਕਤੀ ਇੱਕ ਪੰਨੀ ਹੇਠ ਲਾਈਟਰ ਨਾਲ ਅੱਗ ਬਾਲ ਕੇ ਪੰਨੀ ਉੱਪਰੋਂ ਉਠ ਰਹੇ ਧੂੰਏਂ ਨੂੰ ਨੱਕ ਰਾਹੀਂ ਸੁੰਘ ਰਿਹਾ ਸੀ।ਜਿਸਨੇ ਅਚਾਨਕ ਪੁਲਿਸ ਪਾਰਟੀ ਦੀ ਗੱਡੀ ਦੇਖ ਕੇ ਆਪਣੇ ਹੱਥ ਵਿਚ ਫੜੀ ਪੰਨੀ ਹੈਰੋਇਨ ਨਾਲ ਸੜੀ ਹੋਈ, ਲਾਈਟਰ ਅਤੇ ਇੱਕ 20 ਰੁਪਏ ਪਾਈਪ ਨੁਮਾ ਨੋਟ ਨੂੰ ਜਮੀਨ ਤੇ ਸੁੱਟ ਕੇ ਖੜਾ ਹੋ ਗਿਆ,। ਜਿਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕਰਕੇ ਨਾਂ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਇੰਦਰਜੀਤ ਸਿੰਘ ਉਰਫ ਇੰਦਰ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਾਹਿਲ ਗਹਿਲਾ ਥਾਣਾ ਸਦਰ ਬੰਗਾ ਦੱਸਿਆ। ਉਸ ਪਾਸੋਂ ਪੰਨੀ ਹੈਰੋਇਨ ਨਾਲ ਸੜੀ ਹੋਈ, ਲਾਈਟਰ ਅਤੇ ਇੱਕ 20 ਰੁਪਏ ਦਾ ਨੋਟ ਪਾਈਪ ਨੁਮਾ ਬ੍ਰਾਮਦ ਕਰਕੇ ਨਸ਼ਾ ਐਕਟ ਅਧੀਨ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।