30 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
30 ਨਸ਼ੀਲੀਆਂ ਗੋਲੀਆਂ ਸਮੇਤ ਨੌਜਵਾਨ ਕਾਬੂ
Publish Date: Thu, 09 Apr 2026 03:25 PM (IST)
Updated Date: Fri, 10 Apr 2026 04:00 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ
ਕਾਠਗੜ੍ਹ : ਐੱਸਐੱਸਪੀ ਤੁਸ਼ਾਰ ਗੁਪਤਾ ਅਤੇ ਡੀਐੱਸਪੀ ਹੇਮੰਤ ਮਲਹੋਤਰਾ ਬਲਾਚੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਪੁਲਿਸ ਚੌਂਕੀ ਆਸਰੋਂ ਦੇ ਇੰਚਾਰਜ ਸੰਦੀਪ ਸ਼ਰਮਾ ਨੇ ਦੱਸਿਆ ਕਿ ਸਮੇਤ ਪੁਲਿਸ ਮੁਲਾਜ਼ਮਾਂ ਕਾਂਸਟੇਬਲ ਰਮਨਦੀਪ ਸਿੰਘ, ਕਾਂਸਟੇਬਲ ਸੰਦੀਪ ਸਿੰਘ ਅਤੇ ਕਾਂਸਟੇਬਲ ਤਜਿੰਦਰ ਪਾਲ ਭਾਟੀਆ ਸਮੇਤ ਸਰਕਾਰੀ ਗੱਡੀ ਤੇ ਮਾੜੇ ਅਨਸਰਾਂ ਦੀ ਚੈਕਿੰਗ ਕਰਦੇ ਹੋਏ ਜਦੋਂ ਨੈਸ਼ਨਲ ਹਾਈਵੇ ਤੇ ਪਿੰਡ ਜਮੀਤਗੜ੍ਹ ਦੀ ਖੱਡ ਪਾਸ ਪਹੁੰਚੇ। ਤਾਂ ਇਕ ਨੌਜਵਾਨ ਸਾਹਮਣੇ ਤੋਂ ਆਉਂਦਾ ਹੋਇਆ ਪੁਲਿਸ ਦੀ ਗੱਡੀ ਨੂੰ ਦੇਖ ਕੇ ਘਬਰਾ ਗਿਆ ਅਤੇ ਉਸ ਨੇ ਆਪਣੀ ਪੈਂਟ ਦੀ ਜੇਬ ਵਿੱਚੋਂ ਇਕ ਪਲਾਸਟਿਕ ਦਾ ਲਿਫਾਫਾ ਸੜਕ ਦੇ ਕਿਨਾਰੇ ਤੇ ਸੁਟ ਕੇ ਭਜਣ ਦੀ ਕੋਸ਼ਿਸ਼ ਕੀਤੀ। ਸ਼ੱਕ ਪੈਣ ਤੇ ਮੁਲਾਜ਼ਮਾਂ ਨੇ ਫੁਰਤੀ ਨਾਲ ਉਸ ਨੌਜਵਾਨ ਨੂੰ ਕਾਬੂ ਕਰ ਲਿਆ।।ਉਸ ਵੱਲੋਂ ਸੁਟੇ ਗਏ ਲਿਫਾਫੇ ਦੀ ਤਲਾਸ਼ੀ ਲੈਣ ਤੇ 2 ਪੱਤੇ ਅਲਪਰਾਜੋਲਮ 0.25 ਐਮਜੀ ਜਿਸ ਦਾ ਬੈਚ ਨੰਬਰ ਅਤੇ ਐਕਸਪਾਇਰ ਮਿਤੀ ਮਿਟਾਏ ਹੋਏ ਬਰਾਮਦ ਹੋਏ। ਦੋਨੋਂ ਪੱਤਿਆਂ ਵਿਚ ਕੁਲ 30 ਗੋਲੀਆਂ ਬਰਾਮਦ ਹੋਈਆਂ। ਫੜੇ ਗਏ ਨੌਜਵਾਨ ਨੇ ਆਪਣਾ ਨਾਮ ਅੰਮ੍ਰਿਤਪਾਲ ਸਿੰਘ ਪੁੱਤਰ ਹਰਵੰਸ ਸਿੰਘ ਵਾਸੀ ਪਨਿਆਲੀ ਦੱਸਿਆ।।ਤਫਤੀਸ਼ੀ ਅਫਸਰ ਏਐੱਸਆਈ ਰਾਮ ਸ਼ਾਹ ਨੇ ਐਨਡੀਪੀਐੱਸ ਐਕਟ ਅਧੀਨ ਮਾਮਲਾ ਦਰਜ਼ ਕਰਵਾਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।