2 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਅੜਿੱਕੇ
2 ਗ੍ਰਾਮ ਹੈਰੋਇਨ ਸਮੇਤ ਨੌਜਵਾਨ ਕਾਬੂ
Publish Date: Tue, 17 Feb 2026 07:14 PM (IST)
Updated Date: Wed, 18 Feb 2026 04:12 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਵੱਲੋਂ ਇਕ ਨੌਜਵਾਨ ਨੂੰ 2 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਪੁਲਿਸ ਥਾਣਾ ਸਿਟੀ ਨਵਾਂਸ਼ਹਿਰ ਦੇ ਏਐਸਆਈ ਅਜੈਪਾਲ ਸਿੰਘ ਨੇ ਦੱਸਿਆ ਕਿ ਉਹ ਸਮੇਤ ਪੁਲਿਸ ਪਾਰਟੀ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਸੰਬੰਧੀ ਗਸ਼ਤ ਦੌਰਾਨ ਗੜ੍ਹਸ਼ੰਕਰ ਤੋਂ ਮਹਿੰਦੀਪੁਰ ਵੱਲ ਜਾ ਰਹੇ ਸਨ। ਜਦੋਂ ਉਹ ਬੰਗਾ ਰੋਡ ਵੱਲ ਨੂੰ ਮੁੜੇ ਤਾਂ ਉਨ੍ਹਾਂ ਨੇ ਸਾਹਮਣੇ ਇਕ ਨੌਜਵਾਨ ਨੂੰ ਖੜ੍ਹੇ ਦੇਖਿਆ। ਜਿਹੜਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਆਪਣੇ ਹੱਥ ਵਿਚ ਫੜੀ ਮੋਮੀ ਲਿਫਾਫੀ ਸੜਕ ਕਿਨਾਰੇ ਸੁੱਟ ਕੇ ਖਿਸਕਣ ਲੱਗਾ ਸੀ ਪਰ ਪੁਲਿਸ ਨੇ ਕਾਬੂ ਕਰ ਲਿਆ। ਪੁੱਛਣ ਤੇ ਉਸ ਨੇ ਆਪਣਾ ਨਾਂ ਆਸ ਮੁਹੰਮਦ ਉਮਰ ਕਰੀਬ 33 ਸਾਲ ਪੁੱਤਰ ਅਹਿਮਦ ਵਾਸੀ ਦੇਹਰਾਦੂਨ ਰੋਡ ਕੈਲਾਸ਼ਪੁਰ ਜ਼ਿਲ੍ਹਾ ਸਹਾਰਨਪੁਰ (ਉੱਤਰ ਪ੍ਰਦੇਸ਼) ਹਾਲ ਵਾਸੀ ਨੇੜੇ ਨਿਯਾਰਾ ਪੈਟਰੋਲ ਪੰਪ ਚੰਡੀਗੜ੍ਹ ਰੋਡ ਨਵਾਂਸ਼ਹਿਰ ਦੱਸਿਆ। ਜਦੋਂ ਪੁਲਿਸ ਨੇ ਉਸ ਵੱਲੋਂ ਸੁੱਟੀ ਗਈ ਲਿਫਾਫੀ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 2 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਕਾਬੂ ਕੀਤੇ ਕਥਿਤ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ਰੂ ਕਰ ਦਿੱਤੀ ਹੈ।