ਬਿਜਲੀ ਦੀ ਤਾਰ ਚੋਰੀ ਕਰਨ ਵਾਲਾ ਨੌਜਵਾਨ ਕਾਬੂ
ਸਟਾਰਟਰ ਤੋਂ ਬੋਰ ਤੱਕ ਬਿਜਲੀ ਦੀ ਤਾਰ ਚੋਰੀ ਕਰਨ ਵਾਲਾ ਨੌਜਵਾਨ ਕਾਬੂ
Publish Date: Thu, 26 Feb 2026 06:34 PM (IST)
Updated Date: Fri, 27 Feb 2026 04:08 AM (IST)

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਪੁਲਿਸ ਨੇ ਇਕ ਕਿਸਾਨ ਦੀ ਮੋਟਰ ਤੇ ਸਟਾਰਟਰ ਤੋਂ ਬੋਰ ਤੱਕ ਦੀ ਬਿਜਲੀ ਦੀ ਤਾਰ ਨੂੰ ਕੱਟ ਕੇ ਚੋਰੀ ਕਰ ਕੇ ਲਿਜਾਂਦੇ ਵਿਅਕਤੀ ਨੂੰ ਕਾਬੂ ਕਰਨ ਵਿਚ ਸਫਲਤਾ ਹਾਂਸਲ ਕੀਤੀ ਹੈ। ਪੁਲਿਸ ਥਾਣਾ ਰਾਹੋਂ ਵਿਖੇ ਦਰਜ਼ ਮਾਮਲੇ ਅਨੁਸਾਰ ਏਐੱਸਆਈ ਸੁਰਿੰਦਰਪਾਲ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਜੁਲਾਹ ਮਾਜਰਾ ਨੇ ਦੱਸਿਆ ਕਿ ਉਹ ਖੇਤੀਬਾੜੀ ਕਰਦੇ ਹਨ। ਉਨ੍ਹਾਂ ਆਪਣੀ ਜ਼ਮੀਨ ’ਚ ਸਬਮਰਸੀਬਲ ਬੋਰ ਕਰਾਇਆ ਹੋਇਆ ਹੈ। ਮੋਟਰ ਦਾ ਵੱਖਰਾ ਕਮਰਾ ਬਣਾਇਆ ਹੋਇਆ ਹੈ, ਜੋ ਬਿਜਲੀ ਦਾ ਕੁਨੈਕਸ਼ਨ ਹੈ। ਉਸ ਦੇ ਦਾਦਾ ਕਰਮ ਸਿੰਘ ਦੇ ਨਾਮ ’ਤੇ ਹੈ। ਮੋਟਰ ਦੇ ਕਮਰੇ ’ਚ ਲੱਗੇ ਬਿਜਲੀ ਦੇ ਸਟਾਰਟਰ ਤੋਂ ਕਰੀਬ ਬੋਰ ਦਾ ਫਾਸਲਾ 10/12 ਫੁੱਟ ਹੈ, ਜੋ ਸਟਾਰਟਰ ਤੋਂ ਬੋਰ ਤੱਕ ਬਿਜਲੀ ਦੀ ਤਾਰ ਪਾਈ ਹੋਈ ਸੀ। ਅੱਜ ਉਹ ਸਮੇਤ ਆਪਣੇ ਦੋਸਤ ਅਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਜੁਲਾਹਮਾਜਰਾ ਦੇ ਆਪਣੇ ਖੇਤਾਂ ’ਚ ਗੇੜਾ ਮਾਰਨ ਗਿਆ ਸੀ, ਜਦੋਂ ਉਹ ਆਪਣੀ ਮੋਟਰ ਦੇ ਨੇੜੇ ਪੁੱਜਾ ਤਾਂ ਇੱਕ ਨੌਜਵਾਨ ਸਾਨੂੰ ਆਉਂਦੇ ਦੇਖ ਕੇ ਸਟਾਰਟਰ ਤੋਂ ਬੋਰ ਤੱਕ ਪਾਈ ਬਿਜਲੀ ਦੀ ਤਾਰ ਕੱਟ ਕੇ ਚੋਰੀ ਕਰ ਕੇ ਭੱਜਣ ਲੱਗਾ ਤਾਂ ਉਸ ਨੇ ਸਮੇਤ ਆਪਣੇ ਦੋਸਤ ਕਾਬੂ ਕਰ ਲਿਆ, ਜਿਸ ਦਾ ਉਸ ਨੇ ਨਾਂ-ਪਤਾ ਪੁੱਛਿਆ। ਉਸ ਨੇ ਆਪਣਾ ਨਾਂ ਜਤਿੰਦਰ ਕੁਮਾਰ ਉਰਫ ਭਾਲੂ ਪੁੱਤਰ ਲਾਲ ਚੰਦ ਵਾਸੀ ਨੇੜੇ ਕੋਆਪ੍ਰੇਟਿਵ ਸੁਸਾਇਟੀ ਔੜ ਦੱਸਿਆ। ਪੁਲਿਸ ਨੇ ਕਥਿਤ ਮੁਲਜ਼ਮ ਜਤਿੰਦਰ ਕੁਮਾਰ ਪਾਸੋਂ ਇਕ ਕਟਰ ਤੇ 5 ਮੀਟਰ ਤਾਰ ਵੀ ਬਰਾਮਦ ਕਰ ਕੇ ਉਸ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।