ਟ੍ਰਿਪਲ ਰਾਈਡਿੰਗ 'ਚ ਲ੍ੜਕੀਆਂ ਅੱਗੇ - ਟ੍ਰੈਫਿਕ ਇੰਚਾਰਜ
ਨਵਾਂਸ਼ਹਿਰ 'ਚ ਟ੍ਰਿਪਲ ਰਾਈਡਿੰਗ 'ਚ ਪਿੱਛੇ ਹਨ ਮੁਟਿਆਰਾਂ-ਟ੍ਰੈਫਿਕ ਇੰਚਾਰਜ
Publish Date: Sat, 04 Apr 2026 04:55 PM (IST)
Updated Date: Sun, 05 Apr 2026 04:02 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਟੈਫਿਕ ਪੁਲਿਸ ਦੇ ਇੰਚਾਰਜ ਸੁਭਾਸ਼ ਚੰਦਰ ਨੇ ਦੱਸਿਆ ਕਿ ਐੱਸਐੱਸਪੀ ਤੁਸ਼ਾਰ ਗੁਪਤਾ ਦੇ ਦਿਸ਼ਾ ਨਿਰਦੇਸ਼ਾ ਤਹਿਤ ਜ਼ਿਲ੍ਹੇ ਵਿਚ ਸੜਕ ਸੁਰਖਿਆ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਟ੍ਰੈਫਿਕ ਪੁਲਿਸ ਮਲਾਜ਼ਮਾਂ ਵੱਲੋਂ ਚਲਾਨ ਵੀ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਆਏ ਦਿਨ ਟ੍ਰੈਫਿਕ ਨਿਯਮਾਂ ਦੇ ਉਲੰਘਣ ਕਾਰਨ ਵਾਪਰ ਰਹੇ ਹਾਦਸੇ ਕਿਸੇ ਤੋਂ ਲੁਕੇ ਨਹੀਂ ਹਨ। ਜੇਕਰ ਸਾਰੇ ਵਾਹਨ ਚਾਲਕ ਟ੍ਰੈਫਿਕ ਨਿਯਮਾਂ ਦੇ ਪਾਲਣ ਦਾ ਪ੍ਰਣ ਲੈਣ ਤਾਂ ਹਾਦਸਿਆਂ ਦੀ ਗਿਣਤੀ ਵਿਚ ਵਾਧਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਨਵਾਂਸ਼ਹਿਰ 'ਚ ਮੁੱਖ ਮਾਰਗਾਂ ਤੇ ਚੌਂਕਾ 'ਚ ਅਤਿ ਆਧੁਨਿਕ ਸੀਸੀਟੀਵੀ ਕੈਮਰੇ ਲਗਾਏ ਗਏ ਹਨ ਉਦੋਂ ਤੋਂ ਨੌਜਵਾਨਾਂ ਵਿਚ ਟ੍ਰਿਪਲ ਰਾਈਡਿੰਗ, ਹੈਲਮੈਟ ਪਹਿਨਣ, ਓਵਰ ਸਪੀਡ ਸਮੇਤ ਰਾਂਗ ਸਾਈਡ ਡਰਾਈਵਿੰਗ ਅਤੇ ਰਾਂਗ ਪਾਰਕਿੰਗ ਕਾਫੀ ਹੱਦ ਤੱਕ ਘੱਟੀ ਹੈ। ਜਦੋਂਕਿ ਹੁਣ ਲੜਕੀਆਂ ਵੱਲੋਂ ਟ੍ਰਿਪਲ ਰਾਈਡਿੰਗ ਅਤੇ ਰਾਂਗ ਪਾਰਕਿੰਗ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜਿਸ ਕਾਰਨ ਅਜਿਹੀਆਂ ਮੁਟਿਆਰਾਂ ਨੂੰ ਰੋਕਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਉਨ੍ਹਾਂ ਸਾਰੀਆਂ ਮੁਟਿਆਰਾਂ ਅਤੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕਰਨ। ਤਾਂ ਜੋ ਆਏ ਦਿਨ ਹੋਣ ਵਾਲੇ ਹਾਦਸਿਆਂ 'ਚ ਮੁਟਿਆਰਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਸ ਮੌਕੇ ਪੁਲਿਸ ਅਫਸਰ ਦਿਲਦਾਰ ਸਿੰਘ, ਸੁਨੀਲ ਕੁਮਾਰ ਸਮੇਤ ਹੋਰ ਪੁਲਿਸ ਮੁਲਾਜ਼ਮ ਵੀ ਹਾਜ਼ਰ ਸਨ।