ਕੋਮਲ ਹੈ ਕਮਜ਼ੋਰ ਨਹੀਂ ਤੂੰ, ਭਾਰਤ ਦੀ ਨਾਰੀ ਹੈ : ਸੁਨੀਤਾ ਸ਼ਰਮਾ
ਕੋਮਲ ਹੈ ਕਮਜ਼ੋਰ ਨਹੀਂ ਤੂ ਭਾਰਤ ਦੀ ਨਾਰੀ ਹੈ-ਸੁਨੀਤਾ ਸ਼ਰਮਾ
Publish Date: Sat, 07 Mar 2026 05:34 PM (IST)
Updated Date: Sun, 08 Mar 2026 04:09 AM (IST)

ਜਗਤਾਰ ਮਹਿੰਦੀਪੁਰੀਆ, ਪੰਜਾਬੀ ਜਾਗਰਣ, ਬਲਾਚੌਰ ਅੱਜ 8 ਮਾਰਚ ਦੇ ਗੱਲ ਕਰਦੇ ਹਾਂ, ਅੰਤਰਰਾਸ਼ਟਰੀ ਮਹਿਲਾ ਦਿਵਸ 8 ਮਾਰਚ 1908 ਵਿਚ ਸ਼ੁਰੂ ਹੋਈ ਸੀ ਉਦੋਂ ਤੋਂ ਅਸੀਂ ਔਰਤਾਂ ਦੀ ਸਮਾਨਤਾ ਦੀ ਗੱਲ ਕਰ ਰਹੇ ਹਾਂ। ਔਰਤ ਨੇ ਸਮਾਜ ਦੀ ਸਿਰਜਣਾ ਲਈ ਕਿਸੇ ਵੀ ਫੀਲਡ ਵਿਚ ਕੰਮ ਨਹੀਂ ਕੀਤਾ। ਹਰ ਇੱਕ ਫੀਲਡ ਵਿਚ ਚਾਹੇ ਖੇਡਾਂ, ਰਾਜਨੀਤੀ, ਨੇਵੀ ਵਿਚ ਬਹੁਤ ਮਹਾਨ ਸ਼ਖਸ਼ੀਅਤਾਂ ਨਾਰੀ ਸ਼ਕਤੀ ਮੰਨਦੇ ਹਾਂ। ਸਭ ਤੋਂ ਪਹਿਲਾਂ ਰਾਣੀ ਝਾਂਸੀ ਦੀ ਹਰ ਇੱਕ ਔਰਤ ਨੂੰ ਆਪਣੇ ਹੱਕ ਲਈ ਲੜਨ ਲਈ ਅੱਜ ਸਮਾਜ ਵਿਚ ਬਰਾਬਰ ਹਾਂ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜਸੇਵੀ ਸੁਨੀਤਾ ਸ਼ਰਮਾ ਸੰਚਾਲਕ ਸੁਨੀਤਾ ਚੈਰੀਟੇਬਲ ਹਸਪਤਾਲ ਮੰਢਿਆਣੀ ਰੋਡ ਬਲਾਚੌਰ ਨੇ ਕਿਹਾ ਕਿ ਕੋਈ ਵੀ ਖੇਤਰ ਇਦਾਂ ਦਾ ਨਹੀਂ ਹੈ ਜਿਸ ਵਿਚ ਇੱਕ ਕਾਮਯਾਬ ਔਰਤ ਕੰਮ ਨਹੀਂ ਕਰ ਰਹੀ। ਅਸੀਂ ਬੜੀਆਂ ਬੜੀਆਂ ਪੋਸਟਾਂ ਤੇ ਹਰ ਇੱਕ ਰਿਸਪੈਕਟਡ ਜਾਬ ਤੇ ਔਰਤਾਂ ਦੀ ਸਮਾਨਤਾ ਵਿਚ ਹੈ, ਫਿਰ ਵੀ ਔਰਤ ਦਿਵਸ ਮਨਾਉਣ ਲਈ ਇੱਕ ਦਿਨ ਕਿਉਂ ਚੁਣਿਆ ਹੈ। ਔਰਤ ਦਿਵਸ ਹਰ ਰੋਜ਼ ਹੈ, ਜਿੱਥੇ ਔਰਤਾਂ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਦੀ ਹੈ। ਸਵੇਰੇ ਉੱਠਦਿਆਂ ਆਪਣੇ ਬੱਚੇ ਤੋਂ ਲੈ ਕੇ ਕੰਮ ਸ਼ੁਰੂ ਕਰਨ ਤੇ ਘਰ ਵਾਲੇ ਤੋਂ ਹਰ ਇੱਕ ਕੰਮ ਕਰਦੀ ਹੈ, ਜਿਹੜਾ ਕਿ ਦਿਨ ਚਾਹੇ ਵਿਚ ਆਉਂਦਾ ਹੈ। ਅਸੀਂ ਗੱਲ ਕਰਦੇ ਹਾਂ ਕਿ ਸ਼ੁਰੂਆਤ ਹੋਣ ਦੀ ਅੰਤਰਰਾਸ਼ਟਰੀ ਮਹਿਲਾ ਦਿਵਸ ਕਦੋਂ ਮਨਾਇਆ ਗਿਆ 8 ਮਾਰਚ 1908 ਵਿੱਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਗਿਆ ਜਦੋਂ ਨਿਊ ਜਰਸੀ ਵਿੱਚ 15 ਹਜਾਰ ਨੂੰ ਇੱਕ ਸਿਟੀ ਵਿਚ ਇਕੱਠੇ ਹੋ ਕੇ ਇੱਕ ਮਾਰਚ ਕੱਢੀ ਗਈ ਸੀ। ਇਹ ਮਾਰਚ ਵਿਚ ਉਨ੍ਹਾਂ ਨੇ ਇਹ ਮੰਗ ਰੱਖੀ ਗਈ ਕਿ ਸਾਨੂੰ ਕੰਮ ਕਰਨਾ ਅੱਠ ਘੰਟੇ ਕੰਮ ਲਿਆ ਜਾਵੇ ਅਤੇ ਸਾਡੀ ਸਮਾਨਤਾ ਮਰਦਾਨਾ ਸਾਡੇ ਵੇਤਨ ਮਰਦਾਨਾ ਦੀ ਸਮਾਨਤਾ ਨਾਲ ਹੋਵੇ। ਉਸ ਦੇ ਨਾਲ ਨਾਲ ਮਤਦਾਨ ਕਰਨ ਦਾ ਹੱਕ ਵੀ ਦਿੱਤਾ ਜਾਵੇ। ਸਾਰੀ ਟੀਮ ਦੀ ਲੀਡਰ ਕੈਲਿਨ ਜਿਸ ਨੇ ਕੰਮ ਲਈ ਸ਼ੁਰੂਆਤ ਕੀਤੀ 1908 ਤੋਂ ਬਾਅਦ 1911 ਵਿਚ ਜਰਮਨੀ ਸਵਿਜ਼ਰਲੈਂਡ ਅੱਠ ਮਾਰਚ ਨੂੰ ਔਰਤ ਦਿਵਸ ਮਨਾਉਣਾ ਸ਼ੁਰੂ ਕਰ ਦਿੱਤਾ। ਅਸੀਂ ਭਾਰਤ ਦੀ ਗੱਲ ਕਰਦੇ ਹਾਂ ਕਿ ਸਾਨੂੰ ਇਸ ਦੀ ਆਗਿਆ 1975 ਵਿਚ ਮਿਲੀ ਅਤੇ 1975 ਵਿਚ ਕਿੰਨੇ ਸਾਲਾਂ ਬਾਅਦ ਫਿਰ ਵੀ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੇ ਹਾਂ ਕਿ ਇਸ ਗਿਣਤੀ ਵਿਚ ਲੈ ਕੇ ਆਇਆ। ਅੱਜ ਔਰਤ ਹਰ ਫੀਲਡ ਵਿਚ ਤਰੱਕੀ ਕਰ ਰਹੀ ਹੈ। ਅਗਰ ਗੱਲ ਕਰੀਏ ਨਾਰੀ ਸ਼ਕਤੀ, ਨਾਰੀ ਸਮਾਨਿਤ, ਨਾਰੀ ਅਧਾਰਿਤ ਰੂਪ ਭਗਵਾਨ ਹੈ। ਸਾਡੇ ਹਿੰਦੂ ਸ਼ਾਸਤਰਾਂ ਵਿਚ ਦੱਸਿਆ ਹੈ ਕਿ ਔਰਤ ਨੇ ਲਕਸ਼ਮੀ, ਦੁਰਗਾ, ਭਗਵਾਨ ਸ਼ਿਵਜੀ ਅਰਧ ਰੂਪ ਮਾਂ ਗੋਰੀ ਹੈ। ਅਗਰ ਅਸੀਂ ਧਾਰਮਿਕ ਖਿਆਲ ਵੱਲ ਜਾਂਦੇ ਹਾਂ ਤਾਂ ਔਰਤ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਸਾਡੀ ਹਰ ਰੋਜ਼ ਮਹਿਲਾ ਦਿਵਸ ਹੈ, ਅਸੀਂ ਰੋਜ ਮਹਿਲਾਂ ਨੂੰ ਸਮਾਨਤਾ ਦਿੱਤੀ ਜਾਵੇ ਕਿ ਸਾਡੇ ਦੇਸ਼ ਵਿਚ ਰੇਪ, ਐਸਿਡ ਅਟੈਕ, ਦਾਜ, ਕਤਲ ਆਦਿ ਕ੍ਰਾਈਮ ਹੁੰਦੇ ਉਹ ਬੰਦ ਕਰਵਾਏ ਜਾਣ। ਅਸੀਂ ਰੋਜ਼ ਕੋਸ਼ਿਸ਼ ਕਰੀਏ ਕਿ ਅਸੀਂ ਪੰਗਤੀ ਨਾਲ ਇੱਕ ਹਰ ਰੋਜ਼ ਨਵਾਂ ਬੰਦਾ ਜੋੜੀਏ। ਸਾਨੂੰ ਲੱਗਦਾ ਹੈ ਕਿ ਕੁਰੀਤੀ ਬਾਹਰਲੇ ਦੇਸ਼ਾਂ ਵਿਚ ਕ੍ਰਾਈਮ ਨਹੀਂ ਹੁੰਦਾ ਸਾਡੇ ਭਾਰਤ ਵਿਚ ਹੁੰਦਾ ਹੈ। ਭਾਰਤ ਵਿਚ ਸਾਰੇ ਧਰਮਾਂ ਨੂੰ ਮੰਨਣ ਵਾਲੇ ਲੋਕ ਹਨ, ਔਰਤਾਂ ਦੀ ਇੱਜਤ ਕਰਨ ਵਾਲਾ ਦੇਸ਼ ਹੈ। ਆਓ ਸਾਰੇ ਰਲ ਕੇ ਇਹ ਪ੍ਰਣ ਕਰੀਏ, ਹੰਭਲਾ ਮਾਰੀਐ ਕੀ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਈਏ ਅਤੇ ਔਰਤਾਂ ਦੀ ਇੱਜਤ ਕਰੀਏ।