ਟੀਬੀ ਸਬੰਧੀ ਐਕਸ-ਰੇ ਕੈਂਪ ਲਾਇਆ
ਟੀਬੀ ਸੰਬੰਧੀ ਐਕਸ-ਰੇ ਕੈਂਪ ਲਗਾਇਆ
Publish Date: Tue, 24 Feb 2026 04:56 PM (IST)
Updated Date: Wed, 25 Feb 2026 04:04 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਰਾਮਰਾਇਪੁਰ ਵਿਖੇ ਸਿਹਤ ਵਿਭਾਗ ਵੱਲੋਂ ਟੀਬੀ ਦੀ ਜਲਦ ਪਛਾਣ ਅਤੇ ਰੋਕਥਾਮ ਲਈ ਵਿਸ਼ੇਸ਼ ਐਕਸ-ਰੇ ਕੈਂਪ ਲਗਾਇਆ। ਜਿਸ ਦਾ ਮੁੱਖ ਉਦੇਸ਼ ਲੋਕਾਂ ਵਿਚ ਟੀਬੀ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਸ਼ੁਰੂਆਤੀ ਪੜਾਅ ਤੇ ਮਰੀਜ਼ਾਂ ਦੀ ਪਛਾਣ ਕਰਨਾ ਸੀ। ਕੈਂਪ ਦੌਰਾਨ ਟੀਮ ਮੈਂਬਰਾਂ ਵੱਲੋਂ ਕੁੱਲ 110 ਐਕਸ-ਰੇ ਕੀਤੇ ਗਏ।ਤੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਅਗਲੀ ਜਾਂਚ ਲਈ ਭੇਜੇ ਗਏ ਤਾਂ ਜੋ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਜਾ ਸਕੇ। ਲੋਕਾਂ ਨੂੰ ਟੀਬੀ ਦੇ ਲੱਛਣਾਂ ਜਿਵੇਂ ਲੰਬੇ ਸਮੇਂ ਤੱਕ ਖਾਂਸੀ, ਬੁਖਾਰ, ਰਾਤ ਨੂੰ ਪਸੀਨਾ ਆਉਣਾ ਅਤੇ ਵਜ਼ਨ ਘਟਣ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਐੱਸਐੱਮਓ ਡਾ. ਸਤਵਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਕੈਂਪ ਸਫਲਤਾ ਪੂਰਵਕ ਆਯੋਜਿਤ ਕੀਤਾ। ਇਸ ਮੌਕੇ ਟੀਬੀ ਸੁਪਰਵਾਈਜ਼ਰ ਗੁਰਪ੍ਰੀਤ ਸਿੰਘ ਅਤੇ ਕੰਪਿਊਟਰ ਓਪਰੇਟਰ ਵਿਕਾਸ ਅਗਰਵਾਲ ਵੀ ਮੌਜੂਦ ਸਨ। ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਨੂੰ ਲੰਬੇ ਸਮੇਂ ਤੱਕ ਖਾਂਸੀ, ਬੁਖਾਰ ਜਾਂ ਵਜ਼ਨ ਘਟਣ ਦੀ ਸਮੱਸਿਆ ਹੋਵੇ। ਤਾਂ ਤੁਰੰਤ ਨਜ਼ਦੀਕੀ ਸਰਕਾਰੀ ਸਿਹਤ ਕੇਂਦਰ ਵਿਚ ਜਾਂਚ ਕਰਵਾਈ ਜਾਵੇ। ਟੀਬੀ ਦਾ ਇਲਾਜ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਉਪਲੱਬਧ ਹੈ ਅਤੇ ਸਮੇਂ ਸਿਰ ਇਲਾਜ ਨਾਲ ਇਸ ਬਿਮਾਰੀ ਤੋਂ ਪੂਰੀ ਤਰ੍ਹਾਂ ਠੀਕ ਹੋਇਆ ਜਾ ਸਕਦਾ ਹੈ।