ਵਾਤਾਵਰਣ ਸੰਭਾਲ ਸੁਸਾਇਟੀ ਨੇ ਵਿਸ਼ਵ ਜਲ ਦਿਵਸ ਮਨਾਇਆ
ਵਿਸ਼ਵ ਜਲ ਦਿਵਸ ਮਨਾਇਆ
Publish Date: Sun, 22 Mar 2026 04:39 PM (IST)
Updated Date: Mon, 23 Mar 2026 04:02 AM (IST)
ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ ਵਾਤਾਵਰਣ ਸੰਭਾਲ ਸੁਸਾਇਟੀ ਨਵਾਂਸ਼ਹਿਰ ਵੱਲੋਂ ਵਿਸ਼ਵ ਜਲ ਦਿਵਸ ਬਾਰਾਂਦਰੀ ਬਾਗ ਵਿਚ ਸੈਰ ਕਰ ਰਹੇ ਲੋਕਾਂ ਦੇ ਸਹਿਯੋਗ ਨਾਲ ਮਨਾਇਆ। ਇਸ ਮੌਕੇ ਸੁਸਾਇਟੀ ਮੈਂਬਰ ਸਤਪਾਲ ਸ਼ਰਮਾ ਨੇ ਮਾਨਵ ਜੀਵਨ ਲਈ ਪਾਣੀ ਅਤੇ ਵਨਸਪਤੀ ਦੇ ਮਹੱਤਵ ਬਾਰੇ ਵਿਸਥਾਰ ਨਾਲ ਚਰਚਾ ਕਰਦੇ ਹੋਏ ਕਿਹਾ ਕਿ ਪਾਣੀ ਅਤੇ ਆਕਸੀਜਨ ਤੋਂ ਬਿਨਾਂ ਜਿੰਦਾ ਨਹੀਂ ਰਿਹਾ ਜਾ ਸਕਦਾ। ਇਸ ਲਈ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਅਤੇ ਹਵਾ ਵਿਚ ਆਕਸੀਜਨ ਦੀ ਮਾਤਰਾ ਵਧਾਉਣ ਲਈ ਵੱਧ ਤੋਂ ਵੱਧ ਬੂਟੇ ਲਾਉਣ ਦੀ ਲੋੜ ਹੈ। ਸੁਸਾਇਟੀ ਦੇ ਪ੍ਰਧਾਨ ਜਸਵੰਤ ਸਿੰਘ ਭੱਟੀ ਨੇ ਪਾਰਕ ਵਿਚ ਸੈਰ ਕਰਨ ਵਾਲੇ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਨਾਂਅ ਕਰਨ, ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ਅਤੇ ਵੱਧ ਤੋਂ ਵੱਧ ਬੂਟੇ ਲਗਾ ਕੇ ਪਾਲਣ ਦੀ ਅਪੀਲ ਕੀਤੀ। ਇਸ ਮੌਕੇ ਕਈ ਕਿਸਮ ਦੇ ਪੌਦੇ ਵੀ ਲਗਾਏ ਗਏ। ਇਸ ਮੌਕੇ ਮਹੇਸ਼ ਚੋਪੜਾ, ਮੰਜੂ ਚੋਪੜਾ, ਰਾਇਨਾ ਚੋਪੜਾ ਅਤੇ ਮਦਨ ਲਾਲ ਵੱਲੋਂ ਪ੍ਰਧਾਨ ਜਸਵੰਤ ਸਿੰਘ ਭੱਟੀ, ਵਾਈਸ ਪ੍ਰਧਾਨ ਤਰਸੇਮ ਲਾਲ, ਕੈਸ਼ੀਅਰ ਕੁਲਦੀਪ ਕੁਮਾਰ, ਧਰਮਪਾਲ ਬਾਲੀ, ਅਰੁਣ ਬਾਲੀ, ਸੇਵਾ ਮੁਕਤ ਐੱਮਈ ਸਤਪਾਲ ਸ਼ਰਮਾ ਅਤੇ ਬਲਜੀਤ ਚੋਪੜਾ ਆਦਿ ਦਾ ਲੋਕ ਹਿਤ ਕਾਰਜਾਂ ਲਈ ਵਿਸ਼ੇਸ਼ ਉਪਰਾਲਾ ਕਰਨ ਲਈ ਧੰਨਵਾਦ ਕੀਤਾ ਗਿਆ।