ਆਰਕੇ ਆਰੀਆ ਕਾਲਜ 'ਚ ਵਿਸ਼ਵ ਸਿਹਤ ਦਿਵਸ ਮਨਾਇਆ
ਆਰਕੇ ਆਰੀਆ ਕਾਲਜ਼ 'ਚ ਵਿਸ਼ਵ ਸਿਹਤ ਦਿਵਸ ਮਨਾਇਆ
Publish Date: Fri, 10 Apr 2026 05:08 PM (IST)
Updated Date: Sat, 11 Apr 2026 04:03 AM (IST)

ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਆਰਕੇ ਆਰੀਆ ਕਾਲਜ ਨਵਾਂਸ਼ਹਿਰ ਵਿਖੇ ਪ੍ਰਿੰ. ਡਾ. ਪੁਨੀਤ ਅਨੇਜਾ ਦੀ ਅਗਵਾਈ ਹੇਠ ਐੱਨਐੱਸਐੱਸ ਡਿਪਾਰਟਮੈਂਟ ਵੱਲੋਂ ਵਿਸ਼ਵ ਸਿਹਤ ਦਿਵਸ ਮਨਾਇਆ। ਇਸ ਦੌਰਾਨ ਵਿਦਿਆਰਥੀਆਂ ਦੀ ਇਕ ਕੁਕਿੰਗ ਪ੍ਰਤੀਯੋਗਤਾ ਕਰਵਾਈ, ਜਿਸ ਦਾ ਥੀਮ ਸਵਾਦਿਸ਼ਟ ਅਤੇ ਸਿਹਤਮੰਦ ਖਾਣਾ ਸੀ। ਇਸ ਪ੍ਰਤਿਯੋਗਿਤਾ ਵਿਚ 8 ਟੀਮਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਸਿਹਤਮੰਦ ਸ਼ੇਕ, ਸਲਾਦ, ਸੈਂਡਵਿਚ, ਪੋਹਾ, ਗਜਰੇਲਾ, ਮੋਮੋਜ, ਪਾਸਤਾ ਅਤੇ ਕਸਟਰਡ ਬਣਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੌਰਾਨ ਮੈਦਾ, ਚੀਨੀ ਅਤੇ ਤੇਲ ਦੀ ਘੱਟ ਵਰਤੋਂ ਕਰ ਕੇ ਗੁੜ, ਮਿਲਟਸ ਤੇ ਹਰੀਆਂ ਸਬਜ਼ੀਆਂ ਦੇ ਫਾਇਦੇ ਬਾਰੇ ਦੱਸਿਆ। ਪ੍ਰੋ. ਨਵਦੀਪ ਕੌਰ ਅਤੇ ਪ੍ਰੋ. ਜਸਪ੍ਰੀਤ ਕਰ ਨੇ ਜੱਜਾਂ ਦੀ ਭੂਮਿਕਾ ਨਿਭਾਈ। ਉਨ੍ਹਾਂ ਸਵਾਦ, ਸਫ਼ਾਈ ਤੇ ਪੌਸ਼ਟਿਕਤਾ ਦੇ ਆਧਾਰ ਤੇ ਜੇਤੂਆਂ ਦੀ ਚੋਣ ਕੀਤੀ। ਇਸ ਪ੍ਰਤੀਯੋਗਿਤਾ ਵਿਚ ਸ਼ੀਤਲ ਅਤੇ ਰੂਪਾ ਨੇ ਪਹਿਲਾ ਸਥਾਨ, ਅਨੁਸ਼ਾ ਰਾਜਾਬੰਸੀ ਨੇ ਦੂਸਰਾ ਸਥਾਨ, ਕੁਨਾਲ ਅਤੇ ਨਵਨੀਤ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਪ੍ਰਿੰ. ਡਾ. ਪੁਨੀਤ ਅਨੇਜਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਫਾਸਟ ਫੂਡ ਦੇ ਵਧਦੇ ਪ੍ਰਭਾਵ ਕਾਰਨ ਬਿਮਾਰੀਆਂ ਵਧ ਰਹੀਆਂ ਹਨ। ਇਸ ਲਈ ਸਾਨੂੰ ਮੁੜ ਆਪਣੇ ਰਵਾਇਤੀ ਤੇ ਸਿਹਤਮੰਦ ਖਾਣੇ ਵੱਲ ਪਰਤਣਾ ਚਾਹੀਦਾ ਹੈ। ਉਨ੍ਹਾਂ ਪ੍ਰਤੀਯੋਗੀਆਂ ਵੱਲੋਂ ਤਿਆਰ ਕੀਤੇ ਪਕਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਡਾ. ਸੰਜੀਵ ਡਾਵਰ, ਡਾ. ਵਿਨੇ ਸੋਫਤ, ਪ੍ਰੋ. ਮ੍ਰਿਦਲਾ ਪੁਸ਼ਕਰਨਾ, ਡਾ. ਰੇਨੂ ਕਾਰਾ, ਡਾ. ਅੰਬਿਕਾ ਸ਼ਰਮਾ, ਐਨਐਸਐਸ ਪ੍ਰੋਗਰਾਮ ਅਫਸਰ ਪ੍ਰੋ. ਰੋਬਿਨ ਕੁਮਾਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਸੁਰਜੀਤ ਕੌਰ, ਡਾ. ਰਜਿੰਦਰ ਗੁਪਤਾ, ਪ੍ਰੋ. ਨੀਰਜ ਕਟਾਰੀਆ, ਪ੍ਰੋ. ਅਨਿਕਾ ਸ਼ਰਮਾ, ਪ੍ਰੋ. ਜਸਵੀਰ ਸਿੰਘ, ਪ੍ਰੋ. ਸਿਮਰਨਜੀਤ ਕੌਰ, ਪ੍ਰੋ. ਅੰਮ੍ਰਿਤ ਕੌਰ, ਪ੍ਰੋ. ਮੋਨਿਕਾ, ਪ੍ਰੋ. ਹਿਨਾ ਖੰਨਾ ਮੌਜੂਦ ਸਨ।