ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਕਰਵਾਈ
ਬੱਚਿਆਂ ਦੀਆਂ ਮਾਵਾਂ ਦੀ ਵਰਕਸ਼ਾਪ ਕਰਵਾਈ
Publish Date: Sun, 18 Jan 2026 04:24 PM (IST)
Updated Date: Mon, 19 Jan 2026 04:03 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ : ਅੱਜ ਸਰਕਾਰੀ ਪ੍ਰਾਇਮਰੀ ਸਕੂਲ ਰੱਤੇਵਾਲ ਵਿਚ ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਦੀਆਂ ਮਾਵਾਂ ਲਈ ਵਿਭਾਗੀ ਹਦਾਇਤਾਂ ਅਨੁਸਾਰ ਵਰਕਸ਼ਾਪ ਦਾ ਆਯੋਜਨ ਕੀਤਾ, ਜਿਸ ਵਿਚ ਮਾਵਾਂ ਦੇ ਨਾਲ ਬੱਚਿਆਂ ਦੇ ਅਧਿਕਾਰਾਂ ਬਾਰੇ ਪਾਸਕੋ ਐਕਟ 2012 ਬਾਰੇ ਤੇ ਬੱਚਿਆਂ ਦੀ ਸੁਰੱਖਿਆ ਵਾਰੇ ਵਿਸਥਾਰ ਨਾਲ ਚਰਚਾ ਕੀਤੀ। ਇਸ ਮੌਕੇ ਅਮਨਦੀਪ ਸਿੰਘ ਸੈਂਟਰ ਹੈੱਡ ਟੀਚਰ, ਤਨਵੀਰ ਚੌਧਰੀ, ਜਸਵਿੰਦਰ ਕੌਰ, ਸੁਨੀਤਾ ਦੇਵੀ ਅਤੇ ਐੱਸਐੱਮਸੀ ਦੇ ਮੈਂਬਰ, ਐੱਸਐੱਮਸੀ ਦੀ ਚੇਅਰਮੈਨ, ਸਰਬਜੀਤ ਕੌਰ ਆਂਗਣਵਾੜੀ ਵਰਕਰ, ਮਿਡ-ਡੇ-ਮੀਲ ਵਰਕਰ ਅਤੇ ਪੰਚਾਇਤ ਮੈਂਬਰ ਵੀ ਹਾਜ਼ਰ ਸਨ।।ਇਸ ਮੌਕੇ ਬੱਚਿਆਂ ਦੇ ਮਾਪਿਆਂ ਨੇ ਸਕੂਲ ਸਟਾਫ ਦੇ ਇਸ ਸ਼ਲਾਘਾਯੋਗ ਕੰਮ ਦੀ ਤਾਰੀਫ਼ ਕੀਤੀ।