ਰਸੂਲਪੁਰ ’ਚ ਇੰਟਰਲਾਕ ਲਾਉਣ ਦਾ ਕੰਮ ਸ਼ੁਰੂ
ਪਿੰਡ ਰਸੂਲਪੁਰ 'ਚ ਇੰਟਰਲਾਕ ਲਗਾਉਣ ਦਾ ਕੰਮ ਸ਼ੁਰੂ
Publish Date: Fri, 27 Feb 2026 05:00 PM (IST)
Updated Date: Fri, 27 Feb 2026 05:01 PM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ ਔੜ : ਪਿੰਡ ਰਸੂਲਪੁਰ ਵਿਖੇ ਸਰਕਾਰ ਵੱਲੋਂ ਵਿਕਾਸ ਕਾਰਜਾਂ ਦੀ ਲੜੀ ਨੂੰ ਵਧਾਉਂਦੇ ਪਿੰਡ ਦੀਆਂ ਸੜਕਾਂ ’ਤੇ ਇੰਟਰਲਾਕ ਲਗਾ ਕੇ ਪੱਕਾ ਕੀਤਾ ਹੈ ਤੇ ਹੁਣ ਆਖਰੀ ਸੜਕ ’ਤੇ ਇੰਟਰਲਾਕ ਦਾ ਕੰਮ ਸ਼ੁਰੂ ਕੀਤਾ ਹੈ। ਇਹ ਪ੍ਰਗਟਾਵਾ ਪਿੰਡ ਰਸੂਲਪੁਰ ਦੇ ਸਰਪੰਚ ਦਲਜੀਤ ਸਿੰਘ ਸਾਧੜਾ ਬਲਾਕ ਪ੍ਰਧਾਨ ਆਪ ਨੇ ਕੀਤਾ। ਸੜਕ ’ਤੇ ਇੰਟਰਲਾਕ ਦਾ ਕੰਮ ਹਲਕਾ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵੱਲੋਂ ਸ਼ੁਰੂ ਕਰਵਾਇਆ। ਸਰਪੰਚ ਦਲਜੀਤ ਸਿੰਘ ਸਾਧੜਾ ਨੇ ਕਿਹਾ ਕਿ ਪਿੰਡ ਦੀਆਂ ਹੋਰ ਸਾਰੀਆਂ ਸੜਕਾਂ ਤੇ ਇੰਟਰਲਾਕ ਦਾ ਕੰਮ ਪੂਰਾ ਹੋ ਚੁੱਕਾ ਹੈ। ਸਿਰਫ ਇੱਕ ਸੜਕ ਰਹਿ ਗਈ ਸੀ ਅਤੇ ਹੁਣ ਉਹ ਵੀ ਛੇਤੀ ਬਣ ਕੇ ਤਿਆਰ ਹੋ ਜਾਵੇਗੀ। ਉਨਾਂ ਆਮ ਆਦਮੀ ਪਾਰਟੀ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ, ਦੀਪਕ ਅਗਨੀਹੋਤਰੀ ਮਾਰਕੀਟ ਕਮੇਟੀ ਚੇਅਰਮੈਨ ਨਵਾਂਸ਼ਹਿਰ, ਨਿਸ਼ਾਨਵੀਰ ਸਰਪੰਚ ਭੀਣ ਤੇ ਪਿੰਡ ਵਾਸੀ ਹਾਜ਼ਰ ਸਨ।