ਸੇਵਾਮੁਕਤੀ ’ਤੇ ਹਾਰ ਸ਼ਿੰਗਾਰ ਦਾ ਪੌਦਾ ਲਾਇਆ
ਤਸਵੀਰ ਸਮੇਤ--ਸੇਵਾਮੁਕਤੀ 'ਤੇ ਹਰਪਾਲ ਸਿੰਘ ਨੇ ਹਾਰ ਸਿੰਗਾਰ ਦਾ ਪੌਦਾ ਲਗਾਇਆ
Publish Date: Tue, 17 Feb 2026 06:41 PM (IST)
Updated Date: Wed, 18 Feb 2026 04:10 AM (IST)
ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ ਦਿ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਬਰਾਂਚ ਔੜ ਦੇ ਸਾਬਕਾ ਮੁਲਾਜ਼ਮ ਹਰਪਾਲ ਸਿੰਘ ਦੀ ਰਿਟਾਇਰਮੈਂਟ ਤੇ ਉਨ੍ਹਾਂ ਦੇ ਗ੍ਰਹਿ ਵਿਖੇ ਹਾਰ ਸਿੰਗਾਰ ਦਾ ਪੌਦਾ ਲਗਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਜੀਤ ਰਾਮ ਹਿਆਲਾ ਮੈਂਬਰ ਵਾਤਾਵਰਣ ਸੇਵਾ ਸੁਸਾਇਟੀ ਰਾਹੋਂ ਅਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ। ਜੀਤ ਰਾਮ ਹਿਆਲਾ ਨੇ ਹਰਪਾਲ ਸਿੰਘ ਦੀ ਰਿਟਾਇਰਮੈਂਟ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਹਰ ਇਕ ਮੈਂਬਰ ਛੋਟਾ ਜਾਂ ਵੱਡਾ ਹੋਵੇ, ਲੜਕਾ ਜਾਂ ਲੜਕੀ ਹੋਵੇ ਆਪਣੇ ਜਨਮ ਦਿਨ ਤੇ ਸ਼ਾਦੀ, ਸਾਲਗਿਰਹ ਜਾਂ ਕੋਈ ਹੋਰ ਇਤਿਹਾਸਕ ਦਿਨ ਤੇ ਘੱਟੋ ਘੱਟ ਇਕ ਪੌਦਾ ਆਪਣੇ ਘਰ ਜਾਂ ਸਾਂਝੀ ਜਗ੍ਹਾ ’ਤੇ ਲਾ ਕੇ ਉਸ ਦੀ ਦੇਖਭਾਲ ਕਰੇ, ਜਦੋਂ ਤੱਕ ਪੌਦਾ ਵੱਡਾ ਹੋ ਕੇ ਦਰੱਖਤ ਨਾ ਬਣ ਜਾਵੇ।