- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਦੋਂ ਆਯੁਸ਼ਮਾਨ ਆਰੋਗਿਆ ਕੇਂਦਰ ਤੇ ਕੁਲਾਮ ਰੋਡ ਵੇਖ ਕੇ ਪਿੰਡ ਵਾਸੀਆਂ ਦਾ ਪਾਰਾ ਸਤਵੇੰ ਅਸਮਾਨੀ ਚੜ੍ਹਿਆ

- 1980 ਤੋਂ ਪਿੰਡ ’ਚ ਚੱਲ ਰਹੀ ਡਿਸਪੈਂਸਰੀ ਨੂੰ ਦਿੱਤਾ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਨਾਂ
ਪ੍ਰਦੀਪ ਭਨੋਟ, ਰਮੇਸ਼ ਸ਼ਰਮਾ, ਪੰਜਾਬੀ ਜਾਗਰਣ, ਨਵਾਂਸ਼ਹਿਰ
ਪਿੰਡ ਕੁਲਾਮ 'ਚ 1980 ਤੋਂ ਚੱਲ ਰਹੀ ਡਿਸਪੈਂਸਰੀ 'ਤੇ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਬੋਰਡ ਲਗਾਉਣ ਅਤੇ ਪਿੰਡ ਦੇ ਨਾਂਅ ਦੀ ਥਾਂ ਤੇ ਕੁਲਾਮ ਰੋਡ ਲਿਖਣ ਕਾਰਨ ਰੋਸ ਵਿਚ ਆਈ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਸਿਹਤ ਅਫ਼ਸਰਾਂ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਨੂੰ ਰੋਕਣ ਲਈ ਆਵਾਜ਼ ਬੁਲੰਦ ਕਰਦਿਆਂ ਇਸ ਮਾਮਲੇ ਵਿਚ ਕੁਲਾਮ ਰੋਡ ਤੀ ਥਾਂ ਤੇ ਪਿੰਡ ਕੁਲਾਮ ਲਿਖਣ ਦਾ ਇਕ ਮੰਗ ਪੱਤਰ ਐੱਸਐਮਓ ਡਾ. ਸਤਵਿੰਦਰ ਪਾਲ ਸਿੰਘ ਨੂੰ ਸੌਂਪ ਦਿੱਤਾ ਹੈ। ਜਿਨਾਂ ਵੱਲੋਂ ਇਸ ਮਾਮਲੇ ਨੂੰ ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਅਤੇ ਡੀਸੀ ਗੁਲਪ੍ਰੀਤ ਸਿੰਘ ਔਲਖ ਦੇ ਧਿਆਨ ਵਿਚ ਲਿਆਉਣ ਦਾ ਭਰੋਸਾ ਦਿੰਦੇ ਹੋਏ ਜਲਦੀ ਹੀ ਬੋਰਡ ਤੇ ਸੋਧ ਕਰਵਾਉਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਰਪੰਚ ਅਮਰਜੀਤ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸਾਲ 1980-81 ਤੋਂ ਪਿੰਡ ਵਾਸੀਆਂ ਨੇ ਪਿੰਡ ਵਿਚ ਡਿਸਪੈਂਸਰੀ ਸ਼ੁਰੂ ਕਰਵਾਉਣ ਲਈ ਕਾਫੀ ਜੱਦੋ ਜਹਿਦ ਕਰਨ ਤੋਂ ਬਾਅਦ ਪਿੰਡ ਵਿਚ ਡਿਸਪੈਂਸਰੀ ਲਈ ਥਾਂ ਦਿੱਤੀ ਗਈ। ਇਸੇ ਉਪਰੰਤ ਡਿਸਪੈਂਸਰੀ ਲਈ ਫਰਨੀਚਰ, ਬਿਜਲੀ ਪਾਣੀ, ਸਮੇਤ ਹੋਰਨਾਂ ਜ਼ਰੂਰੀ ਪ੍ਰਬੰਧਾਂ ਦੇ ਨਾਲ ਨਾਲ ਪਿੰਡ ਵਾਸੀਆਂ ਨੂੰ ਦਵਾਈਆਂ ਦਿਵਾਉਣ ਲਈ ਐਨਆਰਆਈ ਭਰਾਵਾਂ ਦੀ ਮਦਦ ਨਾਲ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਸਨ।
ਇਸ ਮੌਕੇ ਲਗਾਏ ਨੀਂਹ ਪੱਥਰ ਅਨੁਸਾਰ ਇਸ ਹਸਪਤਾਲ ਦੀ ਬਿਲਡਿੰਗ ਦਾ ਨੀਂਹ ਪੱਥਰ ਸੁਜਾਤਾ ਭਾਰਦਵਾਜ ਐੱਸਡੀਐਮ ਨਵਾਂਸ਼ਹਿਰ ਨੇ ਆਪਣਏ ਕਰ ਕਮਲਾਂ ਨਾਲ ਸਾਲ 1981 ਵਿਚ ਰੱਖਿਆ ਸੀ। ਜਿਸ ਤੇ ਗਰਾਮ ਪੰਚਾਇਤ ਕੁਲਾਮ ਅਤੇ ਬੀਡੀਓ ਨਵਾਂਸ਼ਹਿਰ ਵੀ ਹਾਜ਼ਰ ਸਨ। ਜਦਕਿ ਇਸੇ ਡਿਸਪੈਂਸਰੀ ਨੂੰ ਨਵਾਂ ਰੂਪ ਦਿੰਦਿਆਂ ਇਸ ਥਾਂ ਤੇ ਆਯੁਸ਼ਮਾਨ ਆਰੋਗਿਆ ਕੇਂਦਰ ਕੁਲਾਮ ਰੋਡ ਨਵਾਂਸ਼ਹਿਰ ਦੇ ਬੋਰਡ ਲਗਾਉਣ ਕਾਰਨ ਪਿੰਡ ਵਾਸੀਆਂ ਵਿਚ ਰੋਸ ਵੱਧ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਤੋਂ ਪਹਿਲਾ ਪਿੰਡ ਵਾਸੀਆਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਗਈ ਅਤੇ ਨਾ ਹੀ ਅੱਜ ਦੇ ਉਦਘਾਟਨ ਬਾਰੇ ਕੁੱਝ ਦੱਸਿਆ ਗਿਆ ਸੀ। ਅੱਜ ਜਦੋਂ ਆਯੁਸ਼ਮਾਨ ਆਰੋਗਿਆ ਕੇਂਦਰ ਦਾ ਉਦਘਾਟਨ ਕਰਨ ਲਈ ਸਿਹਤ ਅਫ਼ਸਰਾਂ ਦੇ ਆਉਣ ਦੀ ਭਨਕ ਲਗਦਿਆਂ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਆਪਣਾ ਇਤਰਾਜ ਜਤਾਇਆ ਅਤੇ ਆਯੁਸ਼ਮਾਨ ਆਰੋਗਿਆ ਕੇਂਦਰ ਦੇ ਬੋਰਡ ਤੇ ਲਿੱਖੇ ਕੁਲਾਮ ਰੋਡ ਦੀ ਥਾਂ ਤੇ ਪਿੰਡ ਕੁਲਾਮ ਲਿਖਣ ਦੀ ਪੁਰਜੋਰ ਮੰਗ ਕੀਤੀ। ਪਿੰਡ ਵਾਸੀਆਂ ਨੇ ਕਿਹਾ ਕਿ ਇਥੋਂ ਇਲਾਜ ਦੀ ਸਹੁਲਤ ਹਰੇਕ ਪਿੰਡ ਵਾਸੀਆਂ ਨੂੰ ਮਿਲਣੀ ਚਾਹੀਦੀ ਹੈ। ਤਾਂ ਜੋ ਲੋਕਾਂ ਦਾ ਭਰੋਸਾ ਸਰਕਰਾ ਦੀਆਂ ਸਿਹਤ ਸੇਵਾਵਾਂ ਦੇ ਬਰਕਰਾਰ ਰਹਿ ਸਕੇ। ਉਨ੍ਹਾਂ ਕਿਹਾ ਕਿ ਪਿੰਡ ਵਿਚ ਕਿਸੇ ਵੀ ਤਰ੍ਹਾਂ ਦੀ ਨਵੀਂ ਸ਼ੁਰੂਆਤ ਕਰਨ ਤੋਂ ਪਹਿਲਾ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨੂੰ ਭਰੋਸੇ ਵਿਚ ਲੈਣਾ ਅਤਿ ਜ਼ਰੂਰੀ ਹੈ। ਕਿਉਂ ਕਿ ਪਿੰਡ ਦੇ ਵਿਕਾਸ ਵਿਚ ਪਿੰਡ ਵਾਸੀਆਂ ਦੇ ਨਾਲ ਨਾਲ ਵਿਦੇਸ਼ ਵਿਚ ਬੈਠੇ ਐਨਆਰਆਈ ਭਰਾਵਾਂ ਦਾ ਵੀ ਵਿਸ਼ੇਸ਼ ਯੋਗਦਾਨ ਰਹਿੰਦਾ ਹੈ।
ਪਿੰਡ ਵਾਸੀਆਂ ਨੂੰ ਅਣਗੋਲਿਆ ਕਰਨਾ ਠੀਕ ਨਹੀਂ ਹੈ। ਜਿਸ ਕਾਰਨ ਪਿੰਡ ਵਾਸੀਆਂ ਵਿਚ ਰੋਸ ਵੱਧਦਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨਿਕ ਅਫ਼ਸਰਾਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮੰਗ ਅਨੁਸਾਰ ਛੇਤੀ ਤੋਂ ਛੇਤੀ ਆਯੁਸ਼ਮਾਨ ਆਰੋਗਿਆ ਕੇਂਦਰ ਦੇ ਬੋਰਡ ਤੇ ਪਿੰਡ ਕੁਲਾਮ ਲਿਖਵਾਉਣ ਦੇ ਯੋਗ ਉਪਰਾਲੇ ਕਰਵਾਏ ਜਾਣ। ਤਾਂ ਜੋ ਲੋਕਾਂ ਦਾ ਗੁੱਸਾ ਸ਼ਾਂਤ ਹੋ ਸਕੇ। ਉਨ੍ਹਾਂ ਕਿਹਾ ਕਿ ਇਸ ਹਸਪਤਾਲ ਲਈ ਪਿੰਡ ਵਾਸੀਆਂ ਨੇ ਆਪਣਾ ਥਾਂ ਦਿੱਤਾ ਹੈ। ਇਸ ਨੂੰ ਕਦੇ ਵੀ ਵਿਸਾਰਿਆ ਨਾ ਜਾਵੇ ਅਤੇ ਇਸ ਥਾਂ ਤੇ ਹਮੇਸ਼ਾ ਪਿੰਡ ਦੀ ਪ੍ਰਾਪਰਟੀ ਸਮਝ ਕੇ ਹੀ ਪਿੰਡ ਦੇ ਲੋਕਾਂ ਦੀ ਭਲਾਈ ਦੇ ਕੰਮ ਵਿਚ ਵਰਤੋਂ ਵਿਚ ਲਿਆਂਦਾ ਜਾਵੇ। ਇਸ ਮੌਕੇ ਸਿਵਲ ਹਸਪਤਾਲ ਨਵਾਂਸ਼ਹਿਰ ਦੇ ਐੱਸਐਮਓ ਡਾ. ਸਤਵਿੰਦਰ ਪਾਲ ਸਿੰਘ ਨੇ ਲੋਕਾਂ ਨੂੰ ਉਨ੍ਹਾਂ ਦੀ ਮੰਗ ਅਨੁਸਾਰ ਕੰਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ।