ਜਦੋਂ ਸੁਰਜੀਤ ਕੋਹਲੀ ਨੇ ਪਾਣੀ ਦੀ ਲੀਕੇਜ ਰੋਕਣ ਦਾ ਚੁੱਕਿਆ ਬੀੜਾ
ਜਦੋਂ ਸੁਰਜੀਤ ਕੋਹਲੀ ਨੇ ਪਾਣੀ ਦੀ ਲੀਕੇਜ ਰੋਕਣ ਦਾ ਚੁਕਿਆ ਬੀੜਾ
Publish Date: Fri, 13 Feb 2026 07:00 PM (IST)
Updated Date: Sat, 14 Feb 2026 04:12 AM (IST)
ਸੁਖਦੇਵ ਸਿੰਘ ਪਨੇਸਰ, ਪੰਜਾਬੀ ਜਾਗਰਣ, ਕਾਠਗੜ੍ਹ ਪਿੰਡ ਮਾਲੇਵਾਲ ਕੋਹਲੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਰਜੀਤ ਕੋਹਲੀ ਵੱਲੋਂ ਸਮਾਜ-ਸੇਵਾ ਤਹਿਤ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਦੀ ਮੁਰੰਮਤ ਕੀਤੀ ਗਈ। ਜਾਣਕਾਰੀ ਮੁਤਾਬਕ ਪਿੰਡ ਵਿਚ ਕਈ ਥਾਵਾਂ ’ਤੇ ਪਾਈਪ ਲੀਕੇਜ ਕਾਰਨ ਪਾਣੀ ਵਿਅਰਥ ਵਹਿ ਰਿਹਾ ਸੀ, ਜਿਸ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਨੇ ਖੁਦ ਮੌਕੇ ’ਤੇ ਪਹੁੰਚ ਕੇ ਲੀਕੇਜ ਬੰਦ ਕਰਵਾਈ। ਗੌਰਤਲਬ ਹੈ ਕਿ ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਲੀਕੇਜ ਠੀਕ ਕਰਨਾ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਸਬੰਧੀ ਜਦੋਂ ਐੱਸਡੀਓ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਜਿਵੇਂ ਹੀ ਕਿਸੇ ਲੀਕੇਜ ਬਾਰੇ ਸੂਚਨਾ ਮਿਲਦੀ ਹੈ। ਵਿਭਾਗ ਵੱਲੋਂ ਸਮੇਂ-ਸਮੇਂ ਤੇ ਮੁਰੰਮਤ ਕਰਵਾ ਦਿੱਤੀ ਜਾਂਦੀ ਹੈ। ਉੁਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਪਿੰਡ ਮਾਲੇਵਾਲ ਕੋਹਲੀ ਵਿਚ ਬਾਕੀ ਰਹਿ ਗਈਆਂ ਲੀਕੇਜਾਂ ਨੂੰ ਵੀ ਜਲਦ ਤੋਂ ਜਲਦ ਠੀਕ ਕਰਵਾ ਦਿੱਤਾ ਜਾਵੇਗਾ। ਤਾਂ ਜੋ ਲੋਕਾਂ ਨੂੰ ਪਾਣੀ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।