- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੀੰਹ ਅਤੇ ਹਵਾਵਾਂ ਕਾਰਨ ਕਣਕ ਦੀ ਕਟਾਈ ਅੱਗੇ ਵੱਧੀ

ਪ੍ਰਦੀਪ ਭਨੋਟ, ਪੰਜਾਬੀ ਜਾਗਰਣ, ਨਵਾਂਸ਼ਹਿਰ
ਨਵਾਂਸ਼ਹਿਰ 'ਚ ਹੋ ਰਹੀ ਬੇਮੌਸਮੀ ਬਾਰਿਸ਼ ਨੇ ਕਿਸਾਨਾਂ ਦੀ ਚਿੰਤਾਵਾਂ ਨੂੰ ਵਧਾ ਦਿੱਤਾ ਹੈ। ਮੰਗਲਵਾਰ ਨੂੰ ਸਵੇਰ ਤੋਂ ਹੀ ਬੱਦਲਵਾਹੀ ਉਪਰੰਤ 10-11 ਵਜੇ ਦੇ ਕਰੀਬ ਸ਼ੁਰੂ ਹੋਈ ਬਾਰਿਸ਼ ਕਾਰਨ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ਦੀ ਚਿੰਤਾਵਾਂ ਵੱਧ ਗਈਆਂ। ਕਿਸਾਨਾਂ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਮੌਸਮ ਬੇਈਮਾਨ ਰਿਹਾ ਤਾਂ ਕਣਕ ਦੀ ਕਟਾਈ ਦਾ ਕੰਮ ਦੇਰੀ ਨਾਲ ਹੋਵੇਗਾ। ਜ਼ਿਕਰਯੋਗ ਹੈ ਕਿ ਜੇਕਰ ਇਸੇ ਤਰ੍ਹਾ ਮੌਸਮ ਖਰਾਬ ਰਿਹਾ ਤਾਂ ਕਣਕ ਦੀ ਆਮਦ ਘੱਟਣ ਦੇ ਆਸਾਰ ਬਣੇ ਰਹਿਣਗੇ। ਡਿੱਗੀ ਕਣਕ ਕਾਰਨ ਦਾਣੇ ਕਾਲੇ ਪੈਣੇ ਸ਼ੁਰੂ ਹੋ ਜਾਂਦੇ ਹਨ। ਜਦਕਿ ਹੁਣ ਜ਼ਿਆਦਾਤਰ ਕਿਸਾਨ ਕੰਬਾਈਨ ਮਸ਼ੀਨਾਂ ਨਾਲ ਕਣਕ ਦੀ ਕਟਾਈ ਨੂੰ ਤਰਜੀਹ ਦੇ ਰਹੇ ਹਨ ਅਤੇ ਕਣਕ ਦੀ ਕਟਾਈ ਲਈ ਹੋਰਨਾਂ ਰਾਜਾਂ ਤੋਂ ਲੇਬਰ ਦੀ ਆਮਦ ਵੀ ਘੱਟਦੀ ਜਾ ਰਹੀ ਹੈ। ਕਿਸਾਨਾਂ ਵੱਲੋਂ ਕੰਬਾਈਨ ਮਸ਼ੀਨਾਂ ਵਾਲਿਆਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਪਰਾਂਦਾ ਹੈ। ਉਹ ਸਬੰਧਤ ਜ਼ਿਲ੍ਹੇ ਵਿਚ ਆਉਣ ਤੇ ਹੀ ਕਣਕ ਦੀ ਕਟਾਈ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰਕੇ ਕਣਕ ਦੀ ਕਟਾਈ ਦਾ ਕੰਮ ਸਮੇਂ ਸਿਰ ਮੁਕੰਮਲ ਕਰ ਦਿੰਦੇ ਹਨ। ਪਰ ਬਾਰਿਸ਼ ਅਤੇ ਬੱਦਲਵਾਹੀ ਦੌਰਾਨ ਕੰਬਾਈਨ ਮਸ਼ੀਨਾਂ ਦੇ ਗਿੱਲੇ ਖੇਤਾਂ ਵਿਚ ਵੜਣਾ ਮੁਸ਼ਕਿਲ ਜਾਪ ਸਕਦਾ ਹੈ। ਕਿਸਾਨ ਸੋਹਣ ਸਿੰਘ, ਅਵਤਾਰ ਸਿੰਘ, ਮੋਹਣ ਸਿੰਘ, ਪਰਮਜੀਤ ਸਿੰਘ, ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਔਖੀ ਘੜੀ ਵਿਚ ਸੂਬਾ ਸਰਕਾਰ ਨੂੰ ਵੀ ਕਿਸਾਨਾਂ ਦਾ ਸਾਥ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਕਈ ਹਿੱਸਿਆਂ ਵਿਚ ਮੌਸਮ ਦੀ ਖਰਾਬੀ ਕਾਰਨ ਹੋਏ ਨੁਕਸਾਨ ਦਾ ਜਾਇਜਾ ਲੈਣ ਅਤੇ ਹੋਏ ਨੁਕਸਾਨ ਦੀ ਸਮੇਂ ਸਿਰ ਭਰਪਾਈ ਦੇ ਵੀ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਕਿਸਾਨਾਂ ਨੇ ਕਿਹਾ ਕਿ ਕਟਾਈ ਦੇ ਬਿਲਕੁਲ ਨਜ਼ਦੀਕ ਪਹੁੰਚ ਚੁੱਕੀ ਕਣਕ ਦੀ ਫ਼ਸਲ ਤੇਜ਼ ਹਵਾਵਾਂ ਕਾਰਨ ਖੇਤਾਂ ਵਿਚ ਵਿਛਣ ਅਤੇ ਨਮੀ ਵਧਣ ਕਾਰਨ ਕਟਾਈ ਦੇ ਕੰਮ ਵਿਚ ਵੀ ਹੋ ਰਹੀ ਦੇਰੀ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ।
ਠੰਢੀਆਂ ਹਵਾਵਾਂ ਨੇ ਮੌਸਮ ਬਣਾਇਆ ਸੁਹਾਵਨਾ
ਨਵਾਂਸ਼ਹਿਰ 'ਚ ਅੱਜ ਸਾਰਾ ਦਿਨ ਬੱਦਲਵਾਹੀ ਅਤੇ ਕਦੇ ਤੇਜ ਕਦੇ ਹੌਲੀ ਪੈਂਦੇ ਮੀਂਹ ਅਤੇ ਠੰਢੀਆਂ ਹਵਾਵਾਂ ਕਾਰਨ ਮੌਸਮ ਸੁਹਾਵਨਾ ਬਣ ਗਿਆ ਹੈ। ਇਲਾਕੇ ਦੇ ਲੋਕਾਂ ਪਰਮਪ੍ਰੀਤ ਸਿੰਘ, ਬਲਕਾਰ ਸਿੰਘ, ਅਮਰਜੀਤ ਸਿੰਘ, ਮੁਕੇਸ਼ ਕੁਮਾਰ ਨੇ ਦੱਸਿਆ ਕਿ ਇਸ ਵਾਰ ਮੌਸਮ 'ਚ ਆਈ ਤਬਦੀਲੀ ਕਾਰਨ ਵੱਧੀ ਠੰਢ ਨੇ ਬਜ਼ੁਰਗਾਂ, ਬੱਚਿਆਂ ਅਤੇ ਮਹਿਲਾਵਾਂ ਨੂੰ ਖੁਸ਼ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਠੰਢ ਦਾ ਮੌਸਮ ਅਪ੍ਰੈਲ ਮਹੀਨੇ ਤੱਕ ਪਹੁੰਚ ਗਿਆ ਹੈ। ਜਦਕਿ ਅਪ੍ਰੈਲ 'ਚ ਆਉਂਦੀ ਵਿਸਾਖੀ ਦੇ ਮਹੀਨੇ 'ਚ ਕਿਸਾਨਾਂ ਵੱਲੋਂ ਆਪਣੀ ਫਸਲਾਂ ਦੀ ਕਟਾਈ ਕਰਵਾ ਕੇ ਕਣਕ ਸਾਂਭਣ ਤੋਂ ਬਾਅਦ ਵਿਸਾਖੀ ਦਾ ਤਿਉਹਾਰ ਮਨਾਇਆ ਜਾਂਦਾ ਸੀ ਪਰ ਇਸ ਵਾਰ ਮੌਸਮ ਦੇ ਬਦਲੇ ਮਿਜਾਜ ਕਾਰਨ ਇਸ ਵਾਰ ਵਿਸਾਖੀ ਤੋਂ ਬਾਅਦ ਵੀ ਕਣਕ ਦੀ ਕਟਾਈ ਜਾਣ ਦੇ ਹਾਲਾਤ ਬਣਦੇ ਜਾ ਰਹੇ ਹਨ। ਮਹਿਲਾਵਾਂ ਪਰਮਜੀਤ ਕੌਰ, ਸੰਦੀਪ ਕੌਰ, ਜਸਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਪਿਛਲੇ ਹਫਤੇ ਆਪਣੇ ਘਰਾਂ 'ਚ ਰਜਾਈਆਂ, ਕੰਬਲ ਪੇਟੀਆਂ 'ਚ ਸੰਭਾਲ ਕੇ ਰਖਵਾ ਦਿੱਤੇ ਸਨ ਪਰ ਮੌਸਮ ਬਦਲਣ ਕਾਰਨ ਉਨ੍ਹਾਂ ਨੂੰ ਇਕ ਵਾਰ ਫਿਰ ਪੇਟੀਆਂ ਚੋਂ ਕੰਬਲ, ਰਜਾਈਆਂ ਕੱਢਣ ਦੀ ਨੌਬਤ ਆ ਗਈ ਹੈ।
ਖੜੇ ਪਾਣੀ 'ਚ ਵੱਧ ਸਕਦੀ ਮੱਛਰਾਂ ਦੀ ਤਾਦਾਦ
ਮੌਸਮ ਦੇ ਬਦਲ ਰਹੇ ਮਿਜਾਜ਼ ਕਾਰਨ ਲੋਕਾਂ ਦੇ ਘਰਾਂ ਦੇ ਆਲੇ ਦੁਆਲੇ, ਛੱਤਾਂ 'ਚ ਰੱਖੀਆਂ ਪਾਣੀ ਦੀਆਂ ਟੈਕੀਆਂ, ਟੁੱਟੇ ਭਾਂਡਿਆਂ ਵਿਚ ਬਾਰਿਸ਼ ਦਾ ਪਾਣੀ ਖੜਾ ਹੋਣ ਕਾਰਨ ਮੱਛਰਾਂ ਦੀ ਤਾਦਾਤ ਵੱਧਣ ਕਾਰਨ ਮੱਛਰਾਂ ਦੇ ਡੰਗ ਦਾ ਖਤਰਾ ਵੱਧਣ ਲੱਗ ਪਿਆ ਹੈ। ਇਸ ਕਾਰਨ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਜਾਗਰੂਕਤਾ ਅਭਿਆਨ ਨੂੰ ਦੋਬਾਰਾ ਤੇਜ਼ ਕਰਨ ਦੀ ਮੰਗ ਵੱਧਦੀ ਜਾ ਰਹੀ ਹੈ। ਸਿਵਲ ਸਰਜਨ ਡਾ. ਗੁਰਿੰਦਰਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦੇਣ। ਕਿਉਂ ਕਿ ਡੇਂਗੂ ਅਤੇ ਮਲੇਰੀਆ ਦਾ ਮੱਛਰ ਖੜੇ ਸਾਫ ਪਾਣੀ ਵਿਚ ਪਨਪਦਾ ਹੈ। ਉਨ੍ਹਾਂ ਕਿਹਾ ਕਿ ਬੁਖਾਰ ਹੋਣ ਤੇ ਲੋਕ ਨੇੜਲੇ ਸਿਹਤ ਕੇਂਦਰਾਂ ਅਤੇ ਸਿਵਲ ਹਸਪਤਾਂ ਵਿਚ ਜਾ ਕੇ ਆਪਣੀ ਜਾਂਚ ਕਰਵਾਉਣ।