ਖਿਡਾਰੀ ਸ਼ਰਨਜੀਤ ਸਿੰਘ ਦਾ ਕੀਤਾ ਨਿੱਘਾ ਸਵਾਗਤ
ਖਿਡਾਰੀ ਸ਼ਰਨਜੀਤ ਸਿੰਘ ਦਾ ਕੀਤਾ ਨਿੱਘਾ ਸਵਾਗਤ
Publish Date: Mon, 19 Jan 2026 04:54 PM (IST)
Updated Date: Tue, 20 Jan 2026 04:06 AM (IST)

ਤਾਰੀ ਲੋਧੀਪੁਰੀਆ, ਪੰਜਾਬੀ ਜਾਗਰਣ, ਔੜ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂਸਾਪੁਰ ਵਿਖੇ ਸਕੂਲ ਦੇ ਨੈਸ਼ਨਲ ਫੁੱਟਬਾਲ ਖਿਡਾਰੀ (ਅੰਡਰ-17) ਸ਼ਰਨਜੀਤ ਸਿੰਘ ਪੁੱਤਰ ਅਮਰੀਕ ਸਿੰਘ ਦਾ ਸਕੂਲ ਪਹੁੰਚਣ ’ਤੇ ਸਕੂਲ ਸਟਾਫ਼, ਗ੍ਰਾਮ ਪੰਚਾਇਤ, ਸਕੂਲ ਮੈਨੇਜਮੈਂਟ ਕਮੇਟੀ, ਸਕੂਲ ਦੇ ਵਿਦਿਆਰਥੀਆਂ ਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਭਰਵਾਂ ਸਵਾਗਤ ਕੀਤਾ ਹੈ। ਸਕੂਲ ’ਚ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸਕੂਲ ਇੰਚਾਰਜ ਅਮਨਦੀਪ ਸਿੰਘ ਨੇ ਸਾਰੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਕਿਹਾ। ਉਪਰੰਤ ਰਿਟਾ. ਅਧਿਆਪਕ ਟੋਡਰ ਮੱਲ ਨੇ ਸਕੂਲ ਦੇ ਨੈਸ਼ਨਲ ਖਿਡਾਰੀ ਨੇ ਦੱਸਿਆ ਕਿ ਕਿਵੇਂ ਇਸ ਨੌਜਵਾਨ ਨੇ ਆਪਣੀ ਸਖ਼ਤ ਮਿਹਨਤ ਤੇ ਅਮਰਜੀਤ ਸਿੰਘ ਪੀਟੀਆਈ ਦੀ ਯੋਗ ਅਗਵਾਈ ’ਚ ਪਹਿਲਾਂ ਜ਼ੋਨ ਪੱਧਰ, ਜ਼ਿਲ੍ਹਾ ਪੱਧਰ ਤੇ ਫਿਰ ਪੰਜਾਬ ਦੀ ਫੁੱਟਬਾਲ ਟੀਮ (ਅੰਡਰ-17) ਲਈ ਕੁਆਲੀਫਾਈ ਕੀਤਾ। ਉਨ੍ਹਾਂ ਦੱਸਿਆ ਕਿ ਨੈਸ਼ਨਲ ਪੱਧਰ ਦੇ ਕਰਵਾਏ ਫੁੱਟਬਾਲ ਮੁਕਾਬਲਿਆਂ ’ਚ ਪੰਜਾਬ ਦੀ ਸਕੂਲ ਨੈਸ਼ਨਲ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਸਕੂਲ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰ ਕੇ ਆਪਣੇ ਮਾਤਾ ਪਿਤਾ ਤੇ ਸਕੂਲ ਦਾ ਨਾਂ ਰੌਸ਼ਨ ਕਰਨ ਲਈ ਪ੍ਰੇਰਿਤ ਕੀਤਾ। ਸਕੂਲ ਸਟਾਫ਼, ਸਪੋਰਟਸ ਕਲੱਬ, ਗ੍ਰਾਮ ਪੰਚਾਇਤ ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਖਿਡਾਰੀ ਸ਼ਰਨਪ੍ਰੀਤ ਸਿੰਘ ਤੇ ਕੋਚ ਅਮਰਜੀਤ ਸਿੰਘ ਪੀਟੀਆਈ ਨੂੰ ਸਨਮਾਨਿਤ ਕੀਤਾ। ਇਸ ਮੌਕੇ ਸਕੂਲ ਸਟਾਫ਼ ਅਮਰਦੀਪ ਕੌਰ, ਰਣਜੀਤ ਕੌਰ, ਸੁਨੀਤਾ ਰਾਣੀ, ਅਮਨਦੀਪ ਕੌਰ, ਪ੍ਰੀਆ ਸਾਮਾ, ਰਾਜਵਿੰਦਰ ਸਿੰਘ, ਸੁਖਵਿੰਦਰ ਕੁਮਾਰ, ਸੁਖਪਾਲ ਸਿੰਘ, ਰੀਤੂ, ਸੁਰਜੀਤ ਕੌਰ, ਸਾਬਕਾ ਸਰਪੰਚ ਸੁਰਿੰਦਰ ਸਿੰਘ, ਬਾਰਾ ਰਾਮ, ਸੰਦੇਸ਼ ਰਾਜ, ਵਿਜੇ ਕੁਮਾਰ, ਅਮਨਦੀਪ ਸਿੰਘ, ਗੁਰਪ੍ਰੀਤ ਸਿੰਘ, ਦੇਸ ਰਾਜ ਬੱਜੋਂ, ਨੀਲਮ ਰਾਣੀ, ਸਾਬਕਾ ਚੇਅਰਮੈਨ ਕੁਲਦੀਪ ਸਿੰਘ, ਸੁਨੀਤਾ ਰਾਣੀ, ਅਮਰੀਕ ਸਿੰਘ ਆਦਿ ਹਾਜ਼ਰ ਸਨ।