ਨਾਜਾਇਜ਼ ਮਾਈਨਿੰਗ ਕਰਨ ਪੁੱਜੀਆਂ 2 ਪੋਕ ਲੇਨ ਮਸ਼ੀਨਾਂ ਤੇ ਦੋ ਟਿੱਪਰ ਪਿੰਡ ਵਾਸੀਆਂ ਨੇ ਕੀਤੇ ਕਾਬੂ
ਨਜਾਇਜ ਮਾਈਨਿੰਗ ਕਰਨ ਪੁੱਜੀਆਂ 2 ਪੋਕ ਲੇਨ ਮਸ਼ੀਨਾਂ ਅਤੇ ਦੋ ਟਿੱਪਰ ਪਿੰਡ ਵਾਸੀਆੰ ਨੇ ਕੀਤੇ ਕਾਬੂ
Publish Date: Thu, 16 Apr 2026 05:47 PM (IST)
Updated Date: Fri, 17 Apr 2026 04:10 AM (IST)

16ਐਨਐਸਆਰ10ਪੀ ਪਿੰਡ ਜੁਲਾਹਮਾਜਰਾ ਦੇ ਸਰਪੰਚ ਦਵਿੰਦਰ ਕਾਲੀ ਅਤੇ ਨੰਬਰਦਾਰ ਕਾਬੂ ਕੀਤੀ ਪੋਕ ਲੇਨ ਮਸ਼ੀਨਾਂ ਅਤੇ ਟਿੱਪਰਾਂ ਬਾਰੇ ਜਾਣਕਾਰੀ ਦਿੰਦੇ ਹੋਏ। ਪੰਜਾਬੀ ਜਾਗਰਣ 16ਐਨਐਸਆਰ11ਪੀ ਪਿੰਡ ਜੁਲਾਹ ਮਾਜਰਾ ਚੋਂ ਮੌਕੇ ਤੇ ਕਾਬੂ ਕੀਤੀ ਪੋਕ ਲੇਨ ਮਸ਼ੀਨ ਅਤੇ ਟਿੱਪਰ। ਪੰਜਾਬੀ ਜਾਗਰਣ * ਐੱਸਐੱਸਪੀ ਨੇ 1 ਪੋਕ ਲੇਨ ਮਸ਼ੀਨ ਤੇ ਟਿੱਪਰ ਨੂੰ ਲਿਆ ਕਬਜ਼ੇ ਚ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪਿੰਡ ਜੁਲਾਹ ਮਾਜਰਾ ਦੇ ਸਰਪੰਚ ਮਾਸਟਰ ਦਵਿੰਦਰ ਕਾਲੀ, ਪੰਚਾਇਤ ਮੈਂਬਰਾਨ, ਨੰਬਰਦਾਰ ਤੇ ਪਿੰਡ ਵਾਸੀਆਂ ਨੇ ਰਕਬਾ ਝੁੱਗੀਆਂ ਨੇੜੇ ਮੱਤੇਵਾੜਾ ਪੁਲ ਵਿਖੇ ਹੋਣ ਜਾ ਰਹੀ ਨਾਜਾਇਜ਼ ਮਾਈਨਿੰਗ ਕਰਨ ਆਈਆਂ ਦੋ ਪੋਕ ਲੇਨ ਮਸ਼ੀਨਾਂ, ਦੋ ਟਿੱਪਰਾਂ ਤੇ ਇਕ ਪਾਣੀ ਵਾਲੇ ਜੁਗਾੜ ਵਾਲੀ ਮਸ਼ੀਨਰੀ ਨੂੰ ਕਾਬੂ ਕਰ ਕੇ ਇਸ ਦੀ ਜਾਣਕਾਰੀ ਮੁੱਖ ਮੰਤਰੀ ਪੰਜਾਬ, ਇਲਾਕੇ ਦੇ ‘ਆਪ’ ਆਗੂਆਂ ਨੂੰ ਦੇ ਦਿੱਤੀ। ਜਿਸ ਤੋਂ ਬਾਅਦ ਮੌਕੇ ’ਤੇ ਪੁੱਜੇ ਐੱਸਐੱਸਪੀ ਤੁਸ਼ਾਰ ਗੁਪਤਾ ਨੇ ਮੌਕੇ ਤੇ ਕਾਰਵਾਈ ਕਰਦਿਆਂ ਇਕ ਪੋਕ ਲੇਨ ਮਸ਼ੀਨ ਤੇ ਟਿੱਪਰ ਨੂੰ ਕਬਜ਼ੇ ’ਚ ਲੈਂਦੇ ਹੋਏ ਇਸ ਮਾਮਲੇ ’ਚ ਮਾਈਨਿੰਗ ਵਿਭਾਗ ਨੂੰ ਬਣਦੀ ਕਾਰਵਾਈ ਕਰਵਾਉਣ ਲਈ ਆਖ ਦਿੱਤਾ ਗਿਆ ਹੈ। ਐੱਸਐੱਸਪੀ ਨੇ ਕਿਹਾ ਕਿ ਇਸ ਮਾਮਲੇ ’ਚ ਮਾਈਨਿੰਗ ਵਿਭਾਗ ਯੋਗ ਕਾਰਵਾਈ ਕਰ ਸਕਦੇ ਹਨ। ਉਧਰ ਸਰਪੰਚ ਦਵਿੰਦਰ ਕਾਲੀ ਨੇ ਦੱਸਿਆ ਕਿ ਉਹ ਇਲਾਕੇ ਵਿਚ ਨਾਜਾਇਜ ਮਾਈਨਿੰਗ ਨਹੀਂ ਹੋਣ ਦੇਣਗੇ। ਜੇਕਰ ਇਲਾਕੇ ਵਿਚ ਪੰਜਾਬ ਸਰਕਾਰ ਅਤੇ ਮਾਈਨਿੰਗ ਵਿਭਾਗ ਵੱਲੋਂ ਸਰਕਾਰੀ ਤੌਰ ਤੇ ਮਾਈਨਿੰਗ ਕਰਵਾਈ ਜਾਂਦੀ ਹੈ ਤਾਂ ਉਨ੍ਹਾਂ ਨੂੰ ਇਸ ਤੋਂ ਕੋਈ ਵੀ ਗੁਰੇਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਨਜਾਇਜ ਮਾਈਨਿੰਗ ਕਾਰਨ ਹੀ ਇਲਾਕੇ ਵਿਚ ਹੜ੍ਹ ਵਰਗੇ ਹਾਲਾਤ ਬਣੇ ਸਨ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਸ ਮਾਮਲੇ ਵਿਚ ਮਾਈਨਿੰਗ ਵਿਭਾਗ ਦੇ ਅਫ਼ਸਰਾਂ ਨੂੰ ਕਾਰਵਾਈ ਕਰਨ ਲਈ ਕਾਲ ਕੀਤੀ ਤਾਂ ਉਨ੍ਹਾਂ ਦਾ ਮੋਬਾਈਲ ਨੰਬਰ ਬੰਦ ਤੇ ਬੀਜੀ ਆਉਂਦਾ ਰਿਹਾ। ਜਿਸ ਕਾਰਨ ਸਬੰਧਤ ਵਿਭਾਗ ਨਾਲ ਗੱਲਬਾਤ ਨਹੀਂ ਹੋ ਸਕੀ। ਸਰਪੰਚ ਨੇ ਦੱਸਿਆ ਕਿ ਐੱਸਐੱਸਪੀ ਵੱਲੋਂ ਮਿਲੀ ਇਜਾਜਤ ਤੋਂ ਬਾਅਦ ਉਨ੍ਹਾਂ ਨੇ ਮੌਕੇ ਤੇ ਕਾਬੂ ਕੀਤੇ ਟਿੱਪਰਾਂ ਦੇ ਟਾਇਰਾਂ ਦੀ ਹਵਾ ਕੱਢ ਦਿੱਤੀ ਗਈ ਹੈ। ਤਾਂ ਜੋ ਵਾਹਨ ਚਾਲਕ ਇਨ੍ਹਾਂ ਟਿੱਪਰਾਂ ਨੂੰ ਮੌਕੇ ਤੋਂ ਕਿਧਰੇ ਹੋਰ ਨਾ ਲਿਜਾ ਸਕਣ। ਸਰਪੰਚ ਨੇ ਕਿਹਾ ਕਿ ਨਜਾਇਜ ਮਾਈਨਿੰਗ ਕਰਨ ਵਾਲੇ ਤਾਂ ਮੋਟੀ ਕਮਾਈ ਕਰਦੇ ਹਨ ਪਰ ਸਰਕਾਰੀ ਖਜਾਨੇ ਨੂੰ ਖੋਰਾ ਲਗਦਾ ਹੈ। ਉਨ੍ਹਾਂ ਇਲਾਕੇ ਵਿਚ ਬਿਨਾ ਮੰਜੂਰੀ ਤੋਂ ਮਾਈਨਿੰਗ ਕਰਵਾ ਰਹੀਆਂ ਪੋਕ ਲੇਨ ਮਸ਼ੀਨਾਂ, ਟਿੱਪਰਾਂ ਦੇ ਚਾਲਕਾਂ ਅਤੇ ਮਾਲਕਾਂ ਦੇ ਖਿਲਾਫ਼ ਵੀ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅੱਜ ਵੀ ਆਮ ਆਦਮੀ ਪਾਰਟੀ ਦੀ ਆਦਮਪੁਰ ਵਿੱਖੇ ਹੋ ਰਹੀ ਰੈਲੀ ਵਿਚ ਭਾਗ ਲੈਣ ਲਈ ਪਿੰਡ ਜੁਲਾਹ ਮਾਜਰਾ ਤੋਂ ਆਪ ਵਰਕਰਾਂ ਨੂੰ ਲੈ ਕੇ ਗਏ ਸਨ। ਜਦੋਂ ਉਥੋਂ ਵਾਪਸ ਆਏ ਤਾਂ ਇਲਾਕੇ ਵਿਚ ਕੀਤੀ ਜਾ ਰਹੀ ਨਜਾਇਜ ਮਾਈਨਿੰਗ ਸ਼ੁਰੂ ਕਰਨ ਬਾਰੇ ਪਤਾ ਚੱਲਿਆ। ਉਨ੍ਹਾਂ ਪਿੰਡ ਦੇ ਪੰਚਾਇਤ ਮੈਂਬਰਾਂ, ਨੰਬਰਦਾਰ ਤੇ ਪਿੰਡ ਵਾਸੀਆਂ ਨੂੰ ਨਾਲ ਲੈ ਕੇ ਮੌਕੇ ਤੋਂ ਪੋਕ ਲੇਨ ਮਸ਼ੀਨਾਂ, ਟਿੱਪਰਾਂ ਦੇ ਨਾਲ ਹੋਰ ਮਸ਼ੀਨਰੀ ਵੀ ਕਾਬੂ ਕੀਤੀ ਹੈ, ਜਿਸ ਦੀ ਸਾਰੀ ਵੀਡੀਓ ਫੂਟੇਜ ਬਣਾ ਕੇ ਮੁੱਖ ਮੰਤਰੀ ਪੰਜਾਬ ਦੇ ਦਫਤਰ ਵੀ ਭਿਜਵਾ ਦਿੱਤੀ ਗਈ ਹੈ। ਜਿਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਹੋਈ ਹੈ। ਸਰਪੰਚ ਦਵਿੰਦਰ ਕਾਲੀ ਨੇ ਦੱਸਿਆ ਕਿ ਉਹ ਅਤੇ ਇਲਾਕੇ ਦੇ ਲੋਕ ਸਤਲੁਜ ਦਰਿਆ ਵਿਖੇ ਹੋ ਰਹੀ ਨਜਾਇਜ ਮਾਈਨਿੰਗ ਨਹੀਂ ਹੋਣ ਦਿਆਂਗੇ। ਜੇਕਰ ਸਰਕਾਰ ਵੱਲੋਂ ਸਰਕਾਰੀ ਮਾਈਨਿੰਗ ਕਰਵਾਈ ਜਾ ਰਹੀ ਹੈ ਤਾਂ ਉਸ ਦੀਆਂ ਸਰਕਾਰੀ ਪਰਚੀਆਂ ਰਾਹੀਂ ਮਾਈਨਿੰਗ ਨੂੰ ਕਿਸੇ ਵੀ ਤਰ੍ਹਾਂ ਦੀ ਰੋਕ ਨਹੀਂ ਲਗਾਈ ਜਾਵੇਗੀ। ਉਧਰ ਖ਼ਬਰ ਲਿਖੇ ਜਾਣ ਤੱਕ ਮੌਕੇ ਤੇ ਪੁੱਜੇ ਮੀਈਨਿੰਗ ਵਿਭਾਗ ਦੇ ਜੇਈ ਰਵੀਕਾਂਤ ਬਰਾਡ ਵੱਲੋਂ ਮਾਮਲੇ ਦੀ ਪੜਤਾਲ ਸ਼ਰੂ ਕਰ ਦਿੱਤੀ ਸੀ।