ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕ੍ਰਿਤਿਕਾ ਚੌਧਰੀ ਨੂੰ ਕੀਤਾ ਸਨਮਾਨਿਤ
ਵਿਧਾਨ ਸਭਾ ਸਪੀਕਰ ਸੰਧਵਾਂ ਨੇ ਕ੍ਰਿਤਿਕਾ ਚੌਧਰੀ ਨੂੰ ਕੀਤਾ ਸਨਮਾਨਿਤ
Publish Date: Tue, 17 Mar 2026 05:16 PM (IST)
Updated Date: Wed, 18 Mar 2026 04:07 AM (IST)
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਕ੍ਰਿਤਿਕਾ ਚੌਧਰੀ ਦਾ ਸਨਮਾਨ ਕਰਦੇ ਹੋਏ ਨਾਲ ਹੋਰ। ਪੰਜਾਬੀ ਜਾਗਰਣ
ਪ੍ਰਦੀਪ ਭਨੋਟ, ਪੰਜਾਬੀ ਜਾਗਰਣ
ਨਵਾਂਸ਼ਹਿਰ : ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਇਜਲਾਸ ਦੇ ਆਖਰੀ ਦਿਨ ਪੰਜਾਬ ਦੇ ਯੂਪੀਐੱਸਸੀ ਕਲੀਅਰ ਕਰਨ ਵਾਲੇ ਬੱਚਿਆ ਲਈ ਖਾਸ ਬਣਾ ਦਿੱਤਾ। ਪੰਜਾਬ ਭਰ ’ਚੋਂ ਯੂਪੀਐੱਸਸੀ ਕਲੀਅਰ ਕਰਨ ਵਾਲਿਆਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਧਾਨ ਸਭਾ ਇਜਲਾਸ ਦੇਖਣ ਲਈ ਸੱਦਾ ਪੱਤਰ ਭੇਜਿਆ ਤੇ ਇਸ ਦੌਰਾਨ ਉਨ੍ਹਾਂ ਵੱਲੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਸਨਮਾਨ ਪ੍ਰਾਪਤ ਕਰਨ ਵਾਲਿਆਂ 'ਚੋਂ ਮੋਹਾਲੀ ਦੀ ਕ੍ਰਿਤਿਕਾ ਚੌਧਰੀ ਵੀ ਸ਼ਾਮਲ ਸਨ। ਕ੍ਰਿਤਿਕਾ ਚੌਧਰੀ ਆਪਣੇ ਪੂਰੇ ਪਰਿਵਾਰ ਸਮੇਤ ਵਿਧਾਨ ਸਭਾ ਵਿਖੇ ਪਹੁੰਚੇ ਜਿਨ੍ਹਾਂ ਦਾ ਸਰਦਾਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਬਿਨਟ ਮੰਤਰੀ ਹਰਦੀਪ ਸਿੰਘ ਮੁੰਡੀਆ ਅਤੇ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਵਿਸ਼ੇਸ਼ ਤੌਰ ’ਤੇ ਕ੍ਰਿਤਿਕਾ ਚੌਧਰੀ ਅਤੇ ਉਸਦੇ ਮਾਪਿਆਂ ਨੂੰ ਵਧਾਈ ਦਿੱਤੀ। ਕ੍ਰਿਤਿਕਾ ਚੌਧਰੀ ਨੇ ਯੂਪੀਐੱਸਸੀ ਵਿਚੋਂ 312ਵਾਂ ਰੈਂਕ ਦੇਸ਼ ਭਰ 'ਚੋਂ ਹਾਸਲ ਕੀਤਾ, ਜਿਸ ਮਗਰੋਂ ਪੂਰੇ ਗੁੱਜਰ ਭਾਈਚਾਰੇ ਵੱਲੋਂ ਪਰਿਵਾਰ ਨੂੰ ਵਧਾਈਆਂ ਭੇਜੀਆਂ ਜਾ ਰਹੀਆਂ ਹਨ। ਪੰਜਾਬ ਵਿਧਾਨ ਸਭਾ ’ਚ ਕ੍ਰਿਤਿਕਾ ਚੌਧਰੀ ਦੇ ਪਿਤਾ ਰਾਜੀਵ ਚੌਧਰੀ, ਜੋ ਕਿ ਪੰਜਾਬ ਪੁਲਿਸ ’ਚ ਸੇਵਾਵਾਂ ਨਿਭਾਅ ਰਹੇ ਹਨ, ਉਨਾਂ ਸਮੇਤ ਕ੍ਰਿਤੀਕਾ ਦੇ ਮਾਤਾ ਦਰਸ਼ਨਾ ਕੁਮਾਰੀ, ਭਰਾ ਆਸ਼ੂਤੋਸ਼ ਗੁੱਜਰ ਤੇ ਭਾਬੀ ਦੀਕਸ਼ਾ ਚੌਧਰੀ ਵੀ ਮੌਜੂਦ ਸਨ।