ਸਿੱਧੂ ਜਠੇਰਿਆਂ ਦੇ ਸਥਾਨ 'ਤੇ ਵਿਸਾਖੀ ਦਾ ਤਿਉਹਾਰ ਮਨਾਇਆ
ਸਿੱਧੂ ਜਠੇਰਿਆਂ ਦੇ ਸਥਾਨ 'ਤੇ ਵਿਸਾਖੀ ਦਾ ਤਿਉਹਾਰ ਮਨਾਇਆ
Publish Date: Thu, 16 Apr 2026 05:39 PM (IST)
Updated Date: Fri, 17 Apr 2026 04:10 AM (IST)
16ਐਨਐਸਆਰ07ਪੀ ਸਿੱਧੂ ਜਠੇਰੇ ਸੇਵਾ ਵੈੱਲਫੇਅਰ ਕਮੇਟੀ ਮੈਂਬਰ ਸਹਿਯੋਗੀਆਂ ਦੇ ਸਨਮਾਨ ਕਰਦੇ ਹੋਏ। ਪੰਜਾਬੀ ਜਾਗਰਣ ਮੁਕੇਸ਼ ਬਿੱਟੂ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਧੂ ਜਠੇਰਿਆਂ ਦੇ ਸਥਾਨ ਤੇ ਵਿਸਾਖੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ ਸਭ ਤੋਂ ਪਹਿਲਾ ਸਮੂਹ ਸੰਗਤ ਵੱਲੋਂ ਸਵੇਰੇ ਮੂਰਤੀਆਂ ਦੇ ਇਸ਼ਨਾਨ ਕਰਵਾ ਕੇ ਉਨ੍ਹਾਂ ਦੇ ਵਸਤਰ ਬਦਲੇ ਗਏ। ਉਪਰੰਤ ਨਿਸ਼ਾਨ ਸਾਹਿਬ ਚੜ੍ਹਾਇਆ ਗਿਆ। ਉਨ੍ਹਾਂ ਦੱਸਿਆ ਕਿ ਕਮੇਟੀ ਵੱਲੋਂ ਸਹਿਯੋਗ ਦੇਣ ਵਾਲਿਆਂ ਦਾ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਸੰਗਤਾਂ ਲਈ ਲੰਗਰ ਅਤੁੱਟ ਚੱਲਦੇ ਰਹੇ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਮਾਤਾ ਪਿਤਾ ਦੀ ਤੇ ਵੱਡ-ਵਡੇਰਿਆਂ ਦੀ ਸੇਵਾ ਕਰਨੀ ਚਾਹੀਦੀ ਹੈ। ਇਸ ਮੌਕੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਦੇ ਮੈਂਬਰ ਤੇ ਸੇਵਾਦਾਰ ਹਾਜ਼ਰ ਸਨ।