ਲੋਹੜੀ ਮੌਕੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੈਗ ਵੰਡੇ
ਲੋਹੜੀ ਮੌਕੇ ਵਿਦਿਆਰਥੀਆਂ ਨੂੰ ਵਰਦੀਆਂ ਤੇ ਬੈਗ ਵੰਡੇ
Publish Date: Sat, 17 Jan 2026 04:45 PM (IST)
Updated Date: Sun, 18 Jan 2026 04:07 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੁਕੰਦਪੁਰ : ਬੀਬੀ ਗੁਰਬਖਸ਼ ਕੌਰ ਅਤੇ ਪ੍ਰੀਤ ਸਿੰਘ ਵੱਲੋਂ ਆਪਣੀ ਪੋਤਰੀ ਉਨਤੀ ਪੁੱਤਰੀ ਪ੍ਰਦੀਪ ਬੱਧਣ ਤੇ ਮਾਤਾ ਵਰਸ਼ਾ ਦੀ ਲੋਹੜੀ ਮਨਾਉਂਦੇ ਹੋਏ ਸਰਕਾਰੀ ਪ੍ਰਾਇਮਰੀ ਸਕੂਲ ਤੇ ਖਾਲਸਾ ਮਿਡਲ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲੀ ਬੈਗ ਤੇ ਬੱਚਿਆਂ ਨੂੰ ਵਰਦੀਆਂ ਵੰਡੀਆਂ। ਬੱਚਿਆਂ ਨੂੰ ਮੂੰਗਫਲੀ ਤੇ ਰਿਓੜੀਆਂ ਵੀ ਵੰਡੀਆਂ ਗਈਆਂ। ਦਾਨੀ ਸੱਜਣਾਂ ਦਾ ਧੰਨਵਾਦ ਕਰਦੇ ਹੋਏ ਸਕੂਲ ਮੁਖੀ ਰੋਸ਼ਨ ਲਾਲ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਵਾਸਤੇ ਪਿੰਡ ਵਾਸੀ ਅਨੇਕਾਂ ਤਰ੍ਹਾਂ ਦੇ ਤੋਹਫੇ ਦੇ ਕੇ ਬੱਚਿਆਂ ਨੂੰ ਪੜ੍ਹਾਈ ਵਾਸਤੇ ਉਤਸ਼ਾਹਿਤ ਕਰਦੇ ਰਹਿੰਦੇ ਹਨ। ਸਮੂਹ ਸਟਾਫ ਤੇ ਪੰਚਾਇਤ ਮੈਂਬਰਾਂ ਨੇ ਦਾਨੀਆਂ ਧੰਨਵਾਦ ਕੀਤਾ। ਇਸ ਮੌਕੇ ਪਰਮਜੀਤ ਕੌਰ, ਸੁਰਿੰਦਰ ਕੁਮਾਰ, ਕੁਲਵਿੰਦਰ ਕੌਰ, ਸਰਪੰਚ ਰਵਿੰਦਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ ਰਾਏ, ਗੁਰਦਿਆਲ ਸਿੰਘ ਸਾਬਕਾ ਪੰਚ, ਸੰਤੋਖ ਸਿੰਘ, ਮਾ. ਪਰਮਜੀਤ, ਡਾ. ਦੇਸਰਾਜ, ਕੁਲਜੀਤ ਸਿੰਘ, ਮਨਪ੍ਰੀਤ ਕੌਰ, ਸੋਨੀਆ, ਪ੍ਰਦੀਪ ਕੌਰ, ਰਾਣਾ ਯੂਐੱਸਏ, ਸੁਖਦੇਵ ਸਿੰਘ ਤੇ ਬਲਵੀਰ ਰਾਮ ਹਾਜ਼ਰ ਸਨ।