ਦੁਕਾਨ ’ਚੋਂ ਡੇਢ ਤੋਂ ਦੋ ਲੱਖ ਦਾ ਕਰਿਆਨਾ ਦਾ ਸਾਮਾਨ ਚੋਰੀ
ਪੀਸੀਆਰ, ਏਐੱਸਆਈ, ਐੱਸਐਚਓ ਵੀ ਮੌਕਾ ਦੇਖਣ ਆਏ ਸਨ। ਏਐੱਸਆਈ ਦਿਲਾਵਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਨਵੀਂ ਬਲੈਰੋ ਗੱਡੀ ਦੇ ਨੰਬਰ ਦਾ ਪਤਾ ਕੀਤਾ ਜਾ ਰਿਹਾ ਹੈ। ਜਿਸ ਦਾ ਪਤਾ ਲੱਗਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
Publish Date: Thu, 09 Apr 2026 04:17 PM (IST)
Updated Date: Fri, 10 Apr 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਪਿੰਡ ਸਲੋਹ ਵਿਖੇ ਅਣਪਛਾਤੀ ਬਲੈਰੋ ਗੱਡੀ ਵਿਚ ਸਵਾਰ ਹੋ ਕੇ ਆਏ ਅਣਪਛਾਤੇ ਚੋਰਾਂ ਵੱਲੋਂ ਇਕ ਦੁਕਾਨ ਵਿਚੋਂ ਲੱਖਾਂ ਦਾ ਕਰਿਆਨੇ ਦਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਪਿੰਡ ਸਲੋਹ ਦੇ ਦੁਕਾਨਦਾਨ ਹਰੀਸ਼ ਨੇ ਦੱਸਿਆ ਕਿ ਗੇਟ ਦੀਆਂ ਪੱਤੀਆਂ ਭੰਨ ਕੇ ਅੰਦਰੋਂ ਸਮਾਨ ਚੋਰੀ ਕਰਕੇ ਲੈ ਗਏ ਹਨ। ਚਾਹ ਦੇ ਤਿੰਨ ਥੈਲੇ, ਘੀ ਦੇਸੀ ਦੀ ਪੇਟੀ, ਚਾਹ ਦੀ ਪੇਟੀ, ਨਿਉਟਰੀ ਦੀ ਪੇਟੀ, ਹਲਦੀ ਮਿਰਚ ਮਸਾਲੇ, 7 ਪੇਟੀਆਂ ਤੇਲ ਦੀਆਂ, 2 ਟੀਨ ਰਿਫਾਇੰਡ, ਸਰਫ ਦੇ ਪੈਕੇਟ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਤਕਰੀਬਨ 1.50 ਤੋਂ 2 ਲੱਖ ਦਾ ਨੁਕਸਾਨ ਹੋਇਆ ਹੈ। ਸੀਸੀਟੀਵੀ ਕੈਮਰੇ ਚੈਕ ਕਰਵਾਏ ਹਨ। ਉਨ੍ਹਾਂ ਦੱਸਿ ਆਕਿ ਬਲੈਰੋ ਗੱਡੀ ਨਵੀਂ ਆ ਰਹੀ ਹੈ। 3.30 ਤੋਂ 4.13 ਵਜੇ ਦੁਕਾਨ ਅੱਗੇ ਘੁੰਮਦੀ ਰਹੀ ਤੇ ਅਣਪਛਾਤੇ ਚੋਰ ਗੱਡੀ ਵਿਚ ਸਮਾਨ ਲੈ ਕੇ ਬਰਨਾਲਾ ਕਲਾਂ ਵੱਲ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੌਕੇ ਤੇ ਪੰਚਾਇਤ ਅਤੇ ਪੁਲਿਸ ਮੁਲਾਜ਼ਮ ਆ ਗਏ ਸਨ। ਪੀਸੀਆਰ, ਏਐੱਸਆਈ, ਐੱਸਐਚਓ ਵੀ ਮੌਕਾ ਦੇਖਣ ਆਏ ਸਨ। ਏਐੱਸਆਈ ਦਿਲਾਵਰ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਨਵੀਂ ਬਲੈਰੋ ਗੱਡੀ ਦੇ ਨੰਬਰ ਦਾ ਪਤਾ ਕੀਤਾ ਜਾ ਰਿਹਾ ਹੈ। ਜਿਸ ਦਾ ਪਤਾ ਲੱਗਣ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।