ਅਣਪਛਾਤੇ ਚੋਰ 9 ਮੱਝਾਂ ਲੈ ਕੇ ਫ਼ਰਾਰ
ਅਣਪਛਾਤੇ ਚੋਰ 9 ਮੱਝਾਂ ਲੈ ਕੇ ਫਰਾਰਨ
Publish Date: Thu, 05 Mar 2026 07:16 PM (IST)
Updated Date: Fri, 06 Mar 2026 04:09 AM (IST)

ਏਕਮ ਸਿੰਘ ਨੇ ਪੁਲਿਸ ਤੋਂ ਲਾਈ ਕਾਰਵਾਈ ਦੀ ਗੁਹਾਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ ਅਣਪਛਾਤੇ ਮੱਝ ਚੋਰਾਂ ਵੱਲੋਂ ਪਿੰਡ ਭਰੋਮਜਾਰਾ ਵਾਸੀ ਏਕਮ ਸਿੰਘ ਦੇ ਬਾੜੇ ਵਿਚ ਬੰਨ੍ਹੀਆਂ 9 ਮੱਝਾਂ ਨੂੰ ਚੋਰੀ ਕਰਨ ਲਿਆ ਗਿਆ ਹੈ। ਜਿਸ ਕਾਰਨ ਏਕਮ ਸਿੰਘ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਏਕਮ ਸਿੰਘ ਨੇ ਦੱਸਿਆ ਕਿ ਰੋਜ਼ਾਨਾਂ ਵਾਂਗ ਉਹ ਆਪਣੇ ਬਾੜੇ ਵਿਚ ਰਾਤ ਨੂੰ ਪਸ਼ੂ ਬੰਨ੍ਹ ਕੇ ਆਪਣੇ ਘਰ ਸੌਣ ਚਲੇ ਗਏ ਸਨ। ਪਰ ਦੇਰ ਰਾਤ ਕਰੀਬ 12 ਵਜੇ ਉਨ੍ਹਾਂ ਨੇ ਬਾੜੇ ਨੇੜੇ ਲੱਗੇ ਕੈਮਰਿਆਂ ਨੂੰ ਦੇਖਿਆ ਤਾਂ ਪਤਾ ਚੱਲਿਆ ਕਿ ਬਾੜੇ ਵਿਚ ਤਿੰਨ ਕੱਟੀਆਂ ਅਤੇ ਇਕ ਗਉ ਨੂੰ ਛੱਡ ਕੇ ਹੋਰ ਕੋਈ ਵੀ ਪਸ਼ੂ ਹਾਜ਼ਰ ਨਹੀਂ ਹੈ, ਜਦੋਂ ਉਨ੍ਹਾਂ ਨੇ ਪਿੰਡ ਵਿਚ ਲੱਗੇ ਹੋਰਨਾਂ ਸੀਸੀਟੀਵੀ ਕੈਮਰਿਆਂ ਨੂੰ ਦੇਖਿਆ ਤਾਂ ਅਣਪਛਾਤੇ ਲੋਕ ਉਨ੍ਹਾਂ ਦੀਆਂ ਮੱਝਾਂ ਨੂੰ ਚੋਰੀ ਕਰ ਕੇ ਲਿਜਾਂਦੇ ਦਿਸੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪਸ਼ੂ ਪਾਲਨ ਵਿਭਾਗ, ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦੀ ਭਰਪਾਈ ਲਈ ਯੋਗ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਫੂਟੇਜ ਦੇ ਆਧਾਰ ਤੇ ਅਣਪਛਾਤਿਆਂ ਖਿਲਾਫ਼ ਬਣਦੀ ਕਾਰਵਾਈ ਕਰੇ ਅਤੇ ਇਲਾਕੇ ਵਿਚ ਸਰਗਰਮ ਪਸ਼ੂ ਚੋਰ ਗਿਰੋਹ ਨੂੰ ਕਾਬੂ ਕਰਕੇ ਇਸ ਦਾ ਪਰਦਾਫਾਸ਼ ਕਰੇ। ਤਾਂ ਜੋ ਪਿੰਡਾਂ ਵਿਚ ਰਹਿ ਰਹੇ ਪਸ਼ੂਧਾਰਕ ਬਿਨਾਂ ਕਿਸੇ ਡਰ ਜਾ ਭੈ ਤੋਂ ਆਪਣੇ ਪਸ਼ੂਆਂ ਨਾਲ ਆਪਣੇ ਕੰਮਕਾਰ ਰਾਹੀਂ ਆਪਣੇ ਪਰਿਵਾਰ ਦਾ ਭਰਣ ਪੋਸ਼ਣ ਕਰ ਸਕਣ। ਉਨ੍ਹਾਂ ਇਲਾਕੇ ਵਿਚ ਰਾਤ ਨੂੰ ਨਾਕਾਬੰਦੀ ਕਰਦਿਆਂ ਪੁਲਿਸ ਦੀ ਗਸ਼ਤ ਪਿੰਡਾਂ ਵਿਚ ਵਧਾਉਣ ਦੀ ਮੰਗ ਵੀ ਕੀਤੀ। ਤਾਂ ਜੋ ਅਣਪਛਾਤੇ ਸ਼ਕੀ ਵਿਅਕਤੀਆਂ ਨੂੰ ਸਮੇਂ ਸਿਰ ਕਾਬੂ ਕਰਕੇ ਹੋਰਨਾਂ ਪਸ਼ੂਆਂ ਦੀ ਚੋਰੀ ਰੋਕੀ ਜਾ ਸਕੇ।