ਵਿਅਕਤੀ ਦੀ ਕੁੱਟਮਾਰ ਕਰ ਕੇ 9000 ਦੀ ਨਕਦੀ ਖੋਹੀ
ਅਣਪਛਾਤੇ ਲੁਟੇਰੇ ਸੱਟਾਂ ਮਾਰ ਕੇ 9000 ਦੀ ਨਕਦੀ ਖੋਹ ਕੇ ਫਰਾਰ
Publish Date: Wed, 18 Feb 2026 03:45 PM (IST)
Updated Date: Thu, 19 Feb 2026 04:01 AM (IST)

ਸਟਾਫ ਰਿਪਰੋਟਰ, ਪੰਜਾਬੀ ਜਾਗਰਣ, ਨਵਾਂਸ਼ਹਿਰ : ਇਕ ਵਿਅਕਤੀ ਨੂੰ ਸੱਟਾਂ ਮਾਰ ਕੇ ਅਤੇ ਉਸ ਤੋਂ 9000 ਦੀ ਨਕਦੀ ਖੋਹ ਕੇ ਅਣਪਛਾਤੇ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ ਹਨ। ਪੁਲਿਸ ਥਾਣਾ ਸਦਰ ਨਵਾਂਸ਼ਹਿਰ ਵਿਖੇ ਦਰਜ਼ ਮਾਮਲੇ ਅਨੁਸਾਰ ਕੇਸਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਾਹਪੁਰ ਪੱਟੀ ਨੇ ਦੱਸਿਆ ਕਿ ਉਹ ਸ਼ੂਗਰ ਮਿੱਲ ਨਵਾਂਸ਼ਹਿਰ ਵਿਚੋਂ ਬਤੌਰ ਸਰਵੇਅਰ ਰਿਟਾਇਰਡ ਹੈ ਮਿਤੀ 13ਫਰਵਰੀ ਨੂੰ ਉਹ ਆਪਣੀ ਸਕੂਟਰੀ ਨੰਬਰ ਪੀਬੀ-32-ਐਮ-5543 ਤੇ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਪਿੰਡ ਸਨਾਵਾਂ ਦੀ ਨਹਿਰ ਪਟੜੀ ਦੇ ਨਾਲ-ਨਾਲ ਹੁੰਦਾ ਹੋਇਆ ਆਪਣੇ ਪਿੰਡ ਸ਼ਾਹਪੁਰ ਪੱਟੀ ਨੂੰ ਜਾ ਰਿਹਾ ਸੀ। ਤਾਂ ਜਦੋਂ ਉਹ ਪਿੰਡ ਨਾਈ ਮਾਜਰਾ ਦੀ ਲਿੰਕ ਸੜਕ ਤੋਂ ਕਰੀਬ 100 ਕੁ ਮੀਟਰ ਅੱਗੇ ਗਿਆ, ਤਾਂ ਉਸ ਨੇ ਫੋਨ ਸੁਣਨ ਲਈ ਆਪਣੀ ਸਕੂਟਰੀ ਰੋਕੀ ਤਾਂ ਪਿੱਛੇ ਤਿੰਨ ਨੌਜਵਾਨ ਮੋਟਰ ਸਾਈਕਲ ਬਰਾਬਰ ਲਿਆ ਕੇ ਖੜ੍ਹ ਗਏ। ਜਿਨ੍ਹਾਂ ਨੇ ਉਸਦੀ ਪਿੱਠ ਤੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ ਤਾਂ ਉਹ ਸਕੂਟਰੀ ਤੋਂ ਹੇਠਾਂ ਡਿੱਗ ਗਿਆ ਅਤੇ ਡਿੱਗੇ ਪਏ ਦੇ ਇੱਕ ਨੌਜਵਾਨ ਨੇ ਆਪਣੇ ਹੱਥ ਵਿੱਚ ਫੜੇ ਦਾਤ ਦੇ ਵਾਰ ਸੱਜੀ ਲੱਤ ਦੇ ਗੋਡੇ ਅਤੇ ਸੱਜੀ ਬਾਂਹ ਤੇ ਕੀਤੇ ਅਤੇ ਉਸ ਦੀ ਕਮੀਜ਼ ਦੀ ਜੇਬ ਵਿਚੋਂ ਜਬਰਦਸਤੀ ਕਰੀਬ 9 ਹਜ਼ਾਰ ਰੁਪਏ ਖੋਹ ਕੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਹਥਿਆਰਾਂ ਸਮੇਤ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਕਥਿਤ ਮੁਲਜ਼ਮ ਦੇ ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।