ਬੇਕਾਬੂ ਥਾਰ ਬਿਜਲੀ ਦੇ ਖੰਭਿਆ ਤੇ ਟਰਾਂਸਫਾਰਮਰ ਨਾਲ ਟਕਰਾਈ
ਬੇਕਾਬੂ ਥਾਰ ਬਿਜਲੀ ਦੇ ਖੰਭਿਆ ਅਤੇ ਟਰਾਂਸਫਾਰਮਰ ਨਾਲ ਟਕਰਾਈ
Publish Date: Thu, 01 Jan 2026 07:10 PM (IST)
Updated Date: Fri, 02 Jan 2026 04:11 AM (IST)

* ਪਿੰਡ ਲੰਗੜੋਆ ਦੀ ਬਿਜਲੀ ਸਪਲਾਈ ਠੱਪ, ਲੋਕ ਬਿਜਲੀ ਤੇ ਪਾਣੀ ਨਾ ਮਿਲਣ ਕਾਰਨ ਪਰੇਸ਼ਾਨ 01ਐਨਐਸਆਰ32ਪੀ, 33ਪੀ ਪਿੰਡ ਲੰਗੜੋਆ ਵਿਖੇ ਖੰਭਿਆਂ ਅਤੇ ਟਰਾਂਸਫਾਰਮਰ ਨਾਲ ਟਕਰਾਉਣ ਕਾਰਨ ਹਾਦਸੇ ਵਿਚ ਨੁਕਸਾਨੀ ਥਾਰ ਗੱਡੀ। ਪੰਜਾਬੀ ਜਾਗਰਣ ਪ੍ਰਦੀਪ ਭਨੋਟ, ਪੰਜਾਬੀ ਜਾਗਰਣ ਨਵਾਂਸ਼ਹਿਰ : ਪੁਲਿਸ ਥਾਣਾ ਸਦਰ ਨਵਾਂਸ਼ਹਿਰ ਦੇ ਅਧੀਨ ਆਉਂਦੇ ਪਿੰਡ ਲੰਗੜੋਆ ਵਿਖੇ ਨਵਾਂ ਸਾਲ ਚੜ੍ਹਨ ਤੋਂ ਕੁੱਝ ਸਮੇਂ ਪਹਿਲਾ ਇਕ ਥਾਰ ਗੱਡੀ ਦੇ ਬੇਕਾਬੂ ਹੋ ਕੇ ਸੜਕ ਕਿਨਾਰੇ ਬਿਜਲੀ ਦੇ ਖੰਬਿਆਂ ਅਤੇ ਟਰਾਂਸਫਾਰਮਰਾਂ ਥੱਲੇ ਜਾ ਵੜਣ ਕਾਰਨ ਬਿਜਲੀ ਦੀਆਂ ਸਾਰੀਆਂ ਤਾਰਾਂ ਅਤੇ ਖੰਬੇ ਟੁੱਟ ਗਏ। ਇਸ ਹਾਦਸੇ ਵਿਚ ਥਾਰ ਗੱਡੀ ਵਿਚ ਸਵਾਰ ਨੌਜਵਾਨਾਂ ਨੂੰ ਗੰਭੀਰ ਸੱਟਾ ਲਗੀਆਂ। ਜਿਨਾਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਦਾਖਲ ਕਰਵਾਇਆ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਥਾਰ ਗੱਡੀ ਕਿਸੇ ਹੋਰ ਅਣਪਛਾਤੇ ਗੱਡੀ ਨੂੰ ਬਚਾਉਂਦਿਆਂ ਇਹ ਹਾਦਸਾ ਵਾਪਰਿਆ ਹੈ। ਜਦਕਿ ਹਾਦਸੇ ਤੋਂ ਬਾਅਦ ਅਣਪਛਾਤੀ ਗੱਡੀ ਮੌਕੇ ਤੋਂ ਫ਼ਰਾਰ ਦੱਸੀ ਜਾ ਰਹੀ ਹੈ। ਉਧਰ, ਬਿਜਲੀ ਦੀਆਂ ਤਾਰਾਂ ਤੇ ਖੰਭੇ ਟੁਟਣ ਕਾਰਨ ਸਾਰਾ ਦਿਨ ਪਿੰਡ ਲੰਗੜੋਆ ਦੀ ਬਿਜਲੀ ਸਪਲਾਈ ਠੱਪ ਰਹੀ। ਜਿਸ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਲਾਕੇ ਦੇ ਲੋਕਾਂ ਨੇ ਮੰਗ ਕੀਤੀ ਕਿ ਪਾਵਰਕਾਮ ਵਿਭਾਗ ਛੇਤੀ ਤੋਂ ਛੇਤੀ ਟੁੱਟੇ ਖੰਭਿਆਂ ਨੂੰ ਠੀਕ ਕਰਨ ਅਤੇ ਬੰਦ ਪਈ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯੋਗ ਉਪਰਾਲੇ ਕਰੇ। ਲੋਕਾਂ ਨੇ ਦੱਸਿਆ ਕਿ ਥਾਰ ਗੱਡੀ ਤੇ ਜੰਮੂ ਕਸ਼ਮੀਰ ਦਾ ਨੰਬਰ ਲੱਗਿਆ ਹੋਇਆ ਹੈ। ਉਧਰ ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਇਸ ਮਾਮਲੇ ’ਚ ਸੀਸੀਟੀਵੀ ਕੈਮਰਿਆਂ ਤੇ ਹੋਰਨਾਂ ਸਾਧਨਾਂ ਰਾਹੀਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਖ਼ਬਰ ਲਿਖੇ ਜਾਣ ਤੱਕ ਜ਼ਖ਼ਮੀਆਂ ਦੀ ਪਛਾਣ ਬਾਕੀ ਸੀ।